Radio Spice
Breaking News

ਹੜ੍ਹਾਂ ਨਾਲ 1500 ਕਰੋੜ ਦਾ ਨੁਕਸਾਨ, ਮੁਆਵਜ਼ੇ ਲਈ ਫੰਡ ਸਿਰਫ਼ 186 ਕਰੋੜ, ਹੁਣ ਕੇਂਦਰ 'ਤੇ ਟੇਕ

By 111459pwpadmin•

ਪੰਜਾਬ ਵਿੱਚ ਇਸ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ 1500 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਿਰਫ਼ 186 ਕਰੋੜ 12 ਲੱਖ 63,020 ਰੁਪਏ ਦੀ ਰਾਸ਼ੀ ਹੀ ਜਾਰੀ ਕੀਤੀ ਹੈ। ਪੰਜਾਬ ਦੇ 19 ਜ਼ਿ

ਪੰਜਾਬ ਵਿੱਚ ਇਸ ਵਾਰ ਹੜ੍ਹਾਂ ਨੇ ਤਬਾਹੀ ਮਚਾਈ ਹੈ। ਸੂਬੇ ਦੇ 19 ਜ਼ਿਲ੍ਹੇ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੀ ਰਿਪੋਰਟ ਅਨੁਸਾਰ 1500 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਦੂਜੇ ਪਾਸੇ ਭਗਵੰਤ ਮਾਨ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਿਰਫ਼ 186 ਕਰੋੜ 12 ਲੱਖ 63,020 ਰੁਪਏ ਦੀ ਰਾਸ਼ੀ ਹੀ ਜਾਰੀ ਕੀਤੀ ਹੈ। ਪੰਜਾਬ ਦੇ 19 ਜ਼ਿਲ੍ਹਿਆਂ ਦੇ 1500 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। 


ਪੰਜਾਬ ਦੇ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਨਾਲ ਯੂਜਜ਼ ਰਿਪੋਰਟ ਦੇ 218 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਜਦਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੋਂ ਬਹੁਤ ਜ਼ਿਆਦਾ ਵਿੱਤੀ ਮਦਦ ਦੀ ਲੋੜ ਹੈ। ਪੰਜਾਬ ਸਰਕਾਰ ਨੇ ਆਪਣੇ ਤੌਰ 'ਤੇ ਹੋਰ ਰਾਹਤ ਫੰਡ ਜਾਰੀ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ। ਸੂਬਾ ਸਰਕਾਰ ਨੇ ਇਸ ਦਾ ਕਾਰਨ ਕੇਂਦਰੀ ਨਿਯਮਾਂ ਦੀ ਅੜਚਨ ਦੱਸਿਆ ਹੈ।

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੰਜਾਬ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ ਤੋਂ ਮੁਆਵਜ਼ਾ ਰਾਸ਼ੀ ਦੁੱਗਣੀ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਆਗੂਆਂ ਨੇ ਸੂਬੇ ਦੀ 'ਆਪ' ਸਰਕਾਰ ਤੋਂ ਕਿਸਾਨਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ 10,000 ਕਰੋੜ ਰੁਪਏ ਦੇ ਮੁਆਵਜ਼ੇ ਦਾ ਐਲਾਨ ਕਰਨ ਦੀ ਵੀ ਮੰਗ ਕੀਤੀ ਹੈ।

ਮੁੱਖ ਮੰਤਰੀ ਵੱਲੋਂ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਰਕਮ 4 ਲੱਖ ਰੁਪਏ ਤੋਂ ਵਧਾ ਕੇ ਦੁੱਗਣੀ 8 ਲੱਖ ਰੁਪਏ ਕੀਤੀ ਜਾਣੀ ਚਾਹੀਦੀ ਹੈ। ਫਸਲਾਂ ਦੇ ਨੁਕਸਾਨ ਲਈ 17 ਹਜ਼ਾਰ ਤੋਂ 34 ਹਜ਼ਾਰ ਰੁਪਏ, ਦੁਧਾਰੂ ਪਸ਼ੂਆਂ ਲਈ 37,500 ਤੋਂ 75 ਹਜ਼ਾਰ ਰੁਪਏ, ਨੁਕਸਾਨੇ ਗਏ ਘਰ ਲਈ 1.20 ਲੱਖ ਤੋਂ 2.40 ਲੱਖ ਰੁਪਏ ਤੱਕ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਵਧਾਉਣ ਦੀ ਮੰਗ ਕੀਤੀ ਗਈ ਹੈ।

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਅਨੁਸਾਰ ਪੰਜਾਬ ਸਰਕਾਰ ਕੋਲ ਮੁਆਵਜ਼ਾ ਦੇਣ ਲਈ ਫੰਡ ਮੌਜੂਦ ਹਨ ਪਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਯਮਾਂ ਕਾਰਨ ਸੂਬਾ ਸਰਕਾਰ ਯੋਗ ਮੁਆਵਜ਼ਾ ਦੇਣ ਤੋਂ ਅਸਮਰੱਥ ਹੈ। ਇਸ ਕਾਰਨ ਨਿਯਮਾਂ ਨੂੰ ਬਦਲਣ ਦੀ ਲੋੜ ਹੈ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live