ਸੁਰੇਨ ਸ਼ਰਮਾ ਸਾਊਥ ਆਕਲੈਂਡ ਦੇ ਕਰਾਕਾ ਦਾ ਇੱਕ ਮਾਣਯੋਗ ਜੇਪੀ ਅਤੇ ਅਕਾਊਂਟੈਂਟ ਹੁਣ ਆਖ਼ਰਕਾਰ ਜਨਤਾ ਸਾਹਮਣੇ ਆ ਗਿਆ ਹੈ, ਜਿਸ ਉਤੇ ਲਗਭਗ $1.8 ਮਿਲੀਅਨ ਡਾਲਰ ਦੀ ਮਨੀ ਲੌਂਡਰਿੰਗ ਦੇ ਗੰਭੀਰ ਦੋਸ਼ ਲਾਏ ਗਏ ਹਨ।
ਪੁਲਿਸ ਦਾ ਦਾਅਵਾ ਹੈ ਕਿ 73 ਸਾਲਾ ਸ਼ਰਮਾ, ਜੋ ਕਿ ਆਈਆਰਡੀ ਵਿੱਚ ਰਜਿਸਟਰਡ ਟੈਕਸ ਏਜੰਟ ਵੀ ਹੈ, ਵਿਦੇਸ਼ੀ ਠੱਗਾਂ ਵਲੋਂ ਇਨਵੈਸਟਮੈਂਟ ਸਕੈਮਾਂ ਰਾਹੀਂ ਹਾਸਿਲ ਰਕਮ ਆਪਣੇ ਬੈਂਕ ਖਾਤਿਆਂ ‘ਚ ਪੁਆਕੇ ਉਨ੍ਹਾਂ ਤੱਕ ਪਹੁੰਚਾਉਂਦਾ ਸੀ। ਸੁਰੇਨ ਸ਼ਰਮਾ ਨੂੰ ਇਨ੍ਹਾਂ ਦੇ ਬਦਲੇ ਵਿੱਚ ਕਮਿਸ਼ਨ ਮਿਲਦਾ ਸੀ।
ਸੁਰੇਨ ਸ਼ਰਮਾ ਨੇ ਦਲੀਲ ਦਿੱਤੀ ਕਿ ਉਸਦਾ ਨਾਮ ਜਨਤਕ ਹੋਣ ਨਾਲ ਉਸਦਾ ਕਾਰੋਬਾਰ, ਇੱਜ਼ਤ ਅਤੇ ਮਾਨਸਿਕ ਸਿਹਤ ਪ੍ਰਭਾਵਿਤ ਹੋਵੇਗੀ, ਪਰ ਕੋਰਟ ਨੇ ਇਸ ਸਭ ਦੇ ਬਾਵਜੂਦ ਨਾਮ ਜੱਗਜਾਹਰ ਕਰਨ ਦਾ ਫੈਸਲਾ ਦਿੱਤਾ, ਜਿਸਨੂੰ ਹਾਈ ਕੋਰਟ ਨੇ ਇਸ ਹਫ਼ਤੇ ਬਰਕਰਾਰ ਰੱਖਿਆ ਤੇ ਨਾਲ ਹੀ ਜਸਟਿਸ ਡੇਵਿਡ ਜੌਨਸਟਨ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ, “ਸਰਵਜਨਕ ਹਿੱਤ ਵਿੱਚ ਹੈ ਕਿ ਲੋਕ ਜਾਣਨ ਕਿ ਇੱਕ ਲੰਬੇ ਸਮੇਂ ਤੋਂ ਜੇ ਪੀ ਰਹਿ ਚੁੱਕਾ ਵਿਅਕਤੀ ਕਿੰਨੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।”
ਪੀੜਤ ਦੀਪਕ ਉਧਾਨੀ, ਜਿਸ ਨੇ 2023 ਵਿੱਚ ਇਨਵੈਸਟਮੈਂਟ ਸਕੈਮ ਰਾਂਹੀ $100,000 ਗੁਆਇਆ ਸੀ, ਨੇ ਸੁਰੇਨ ਸ਼ਰਮਾ ਦੀ ਪਹਿਚਾਣ ਜੱਗਜਾਹਰ ਹੋਣ ਦੇ ਫੈਸਲੇ ਦਾ ਸਵਾਗਤ ਕੀਤਾ। ਪਰ ਉਹ ਹੈਰਾਨ ਸੀ ਕਿ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਵਿਅਕਤੀ 16 ਮਹੀਨਿਆਂ ਤੋਂ ਆਪਣਾ ਟੈਕਸ ਕਾਰੋਬਾਰ ਚਲਾ ਰਿਹਾ ਸੀ। ਜੇਕਰ ਸੁਰੇਨ ਸ਼ਰਮਾ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ, ਤਾਂ ਉਹਨੂੰ 7 ਸਾਲ ਤੱਕ ਦੀ ਕੈਦ ਹੋ ਸਕਦੀ ਹੈ
ਭਾਰਤੀ ਮੂਲ ਦੇ 73 ਸਾਲਾ ਵਿਅਕਤੀ ਦਾ ਨਾਮ $1.8 ਮਿਲੀਅਨ ਦੀ ਮਨੀ ਲਾਂਡਰਿੰਗ ਕੇਸ ਵਿੱਚ ਹੋਇਆ ਜੱਗਜਾਹਰ
ਸੁਰੇਨ ਸ਼ਰਮਾ ਸਾਊਥ ਆਕਲੈਂਡ ਦੇ ਕਰਾਕਾ ਦਾ ਇੱਕ ਮਾਣਯੋਗ ਜੇਪੀ ਅਤੇ ਅਕਾਊਂਟੈਂਟ ਹੁਣ ਆਖ਼ਰਕਾਰ ਜਨਤਾ ਸਾਹਮਣੇ ਆ ਗਿਆ ਹੈ, ਜਿਸ ਉਤੇ ਲਗਭਗ $1.8 ਮਿਲੀਅਨ ਡਾਲਰ ਦੀ ਮਨੀ ਲੌਂਡਰਿੰਗ ਦੇ ਗੰਭੀਰ ਦੋਸ਼ ਲਾਏ ਗਏ ਹਨ। ਪੁਲਿਸ ਦਾ ਦਾਅਵਾ ਹੈ ਕਿ 73 ਸਾਲਾ ਸ਼ਰਮਾ, ਜੋ ਕਿ ਆਈਆਰਡੀ ਵਿੱਚ ਰਜਿਸਟਰਡ ਟੈਕਸ ਏਜੰਟ ਵੀ ਹੈ, ਵਿਦੇਸ਼ੀ ਠੱਗਾਂ ਵਲੋਂ ਇਨਵੈਸਟਮੈਂਟ ਸਕੈਮਾਂ ਰਾਹੀਂ ਹਾਸਿਲ ਰ

More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
