Radio Spice
Breaking News

ਜਰਕੀ ‘ਚ ਮਿਲੇ ਧਾਤ ਦੇ ਟੁਕੜੇ, 9.98 ਲੱਖ ਕਿਲੋ ਉਤਪਾਦ ਵਾਪਸ ਮੰਗਾਇਆ

By Radiospice•

ਦੱਖਣੀ ਡਕੋਟਾ ਦੀ ਕੰਪਨੀ ਐਲਐਸਆਈ ਇੰਕ. (LSI Inc.) ਨੇ ਲਗਭਗ 9.98 ਲੱਖ ਕਿਲੋਗ੍ਰਾਮ ਕੋਰੀਅਨ ਬਾਰਬੀਕਿਊ ਪੋਰਕ ਜਰਕੀ ਵਾਪਸ ਮੰਗਾਈ ਹੈ, ਕਿਉਂਕਿ ਇਸ ‘ਚ ਧਾਤ ਦੇ ਤਾਰ-ਨੁਮਾ ਟੁਕੜੇ ਮਿਲਣ ਦੀ ਸ਼ਿਕਾਇਤ ਆਈ ਹੈ। ਇਹ ਉਤਪਾਦ ਕੌਸਟਕੋ (Costco) ਅਤੇ ਸੈਮਜ਼ ਕਲੱਬ (Sam’s Club) ਸਟੋਰਾਂ ‘ਚ ਵੇਚਿਆ ਜਾ ਰਿਹਾ ਸੀ। ਅਮਰੀਕੀ ਖੇਤੀ ਵਿਭਾਗ (USDA) ਮੁਤਾਬਕ, ਕੁਝ ਗਾਹਕਾਂ ਨੇ ਸ਼

ਜਰਕੀ ‘ਚ ਮਿਲੇ ਧਾਤ ਦੇ ਟੁਕੜੇ, 9.98 ਲੱਖ ਕਿਲੋ ਉਤਪਾਦ ਵਾਪਸ ਮੰਗਾਇਆ

ਦੱਖਣੀ ਡਕੋਟਾ ਦੀ ਕੰਪਨੀ ਐਲਐਸਆਈ ਇੰਕ. (LSI Inc.) ਨੇ ਲਗਭਗ 9.98 ਲੱਖ ਕਿਲੋਗ੍ਰਾਮ ਕੋਰੀਅਨ ਬਾਰਬੀਕਿਊ ਪੋਰਕ ਜਰਕੀ ਵਾਪਸ ਮੰਗਾਈ ਹੈ, ਕਿਉਂਕਿ ਇਸ ‘ਚ ਧਾਤ ਦੇ ਤਾਰ-ਨੁਮਾ ਟੁਕੜੇ ਮਿਲਣ ਦੀ ਸ਼ਿਕਾਇਤ ਆਈ ਹੈ।
ਇਹ ਉਤਪਾਦ ਕੌਸਟਕੋ (Costco) ਅਤੇ ਸੈਮਜ਼ ਕਲੱਬ (Sam’s Club) ਸਟੋਰਾਂ ‘ਚ ਵੇਚਿਆ ਜਾ ਰਿਹਾ ਸੀ। ਅਮਰੀਕੀ ਖੇਤੀ ਵਿਭਾਗ (USDA) ਮੁਤਾਬਕ, ਕੁਝ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਜਰਕੀ ਵਿੱਚ ਧਾਤ ਦੇ ਪਤਲੇ ਟੁਕੜੇ ਮਿਲੇ।
ਕੰਪਨੀ ਦਾ ਕਹਿਣਾ ਹੈ ਕਿ ਇਹ ਧਾਤ ਉਤਪਾਦਨ ਦੌਰਾਨ ਵਰਤੀ ਗਈ ਕਨਵੇਅਰ ਬੈਲਟ ਤੋਂ ਟੁੱਟ ਕੇ ਉਤਪਾਦ ਵਿੱਚ ਮਿਲ ਗਈ। ਹਾਲਾਂਕਿ, ਕਿਸੇ ਵੀ ਚੋਟ ਜਾਂ ਹਾਦਸੇ ਦੀ ਪੁਸ਼ਟੀ ਨਹੀਂ ਹੋਈ।
ਰੀਕਾਲ ਕੀਤੇ ਉਤਪਾਦਾਂ ਵਿੱਚ 410 ਗ੍ਰਾਮ ਅਤੇ 450 ਗ੍ਰਾਮ ਦੇ ਪੈਕਟ ਸ਼ਾਮਲ ਹਨ, ਜਿਨ੍ਹਾਂ ‘ਤੇ ਲੇਬਲ ਹੈ:
“Golden Island Fire-Grilled Pork Jerky Korean Barbecue Recipe”
ਇਹ ਉਤਪਾਦ M279A ਨੰਬਰ ਨਾਲ USDA ਦੀ ਮੋਹਰ ਵਾਲੇ ਹਨ, ਅਤੇ “Best By” ਤਾਰੀਖਾਂ 23 ਅਕਤੂਬਰ 2025 ਤੋਂ 23 ਸਤੰਬਰ 2026 ਤੱਕ ਹਨ।
ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਹ ਜਰਕੀ ਨਾ ਖਾਣ, ਸਗੋਂ ਫੈਂਕਣ ਜਾਂ ਸਟੋਰ ‘ਚ ਵਾਪਸ ਕਰਕੇ ਰਿਫੰਡ ਲੈਣ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live