Radio Spice
Breaking News

Ansari ਮਾਮਲੇ 'ਚ ਰੰਧਾਵਾ ਵੱਲੋਂ ਲਿਖੀ 2 ਸਾਲ ਪੁਰਾਣੀ ਚਿੱਠੀ ਸੀਐਮ ਭਗਵੰਤ ਮਾਨ ਨੇ ਕੀਤੀ ਜਨਤਕ, ਪੜ੍ਹੋ ਕੀ ਲਿਖਿਆ ਵਿੱਚ

By 111459pwpadmin•

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁੱਝ ਪਤਾ ਨਾ ਹੋਣ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਜਾਰੀ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਪਹਿਲੀ ਅਪਰੈਲ 2021 ਨੂੰ

Ansari ਮਾਮਲੇ 'ਚ ਰੰਧਾਵਾ ਵੱਲੋਂ ਲਿਖੀ 2 ਸਾਲ ਪੁਰਾਣੀ ਚਿੱਠੀ ਸੀਐਮ ਭਗਵੰਤ ਮਾਨ ਨੇ ਕੀਤੀ ਜਨਤਕ, ਪੜ੍ਹੋ ਕੀ ਲਿਖਿਆ ਵਿੱਚ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖ਼ਤਰਨਾਕ ਗੈਂਗਸਟਰ ਮੁਖ਼ਤਾਰ ਅੰਸਾਰੀ ਬਾਰੇ ਕੁੱਝ ਪਤਾ ਨਾ ਹੋਣ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੰਧਾਵਾ ਵੱਲੋਂ ਕੈਪਟਨ ਨੂੰ ਲਿਖੀ ਚਿੱਠੀ ਜਾਰੀ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਰੰਧਾਵਾ ਵੱਲੋਂ ਪਹਿਲੀ ਅਪਰੈਲ 2021 ਨੂੰ ਕੈਪਟਨ ਨੂੰ ਲਿਖੇ ਪੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਆਗੂ ਇਸ ਸਾਰੀ ਘਟਨਾ ਤੋਂ ਚੰਗੀ ਤਰ੍ਹਾਂ ਜਾਣੂੰ ਸਨ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਦੋਵੇਂ ਆਗੂ ਹੁਣ ਇਸ ਮੁੱਦੇ ਨੂੰ ਲੈ ਕੇ ਅਣਜਾਣਤਾ ਪ੍ਰਗਟਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਅਸਲ ਵਿੱਚ ਇਹ ਦੋਵੇਂ ਆਗੂ ਇਸ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਲਈ ਇਕ ਦੂਜੇ ਨਾਲ ਘਿਉ-ਖਿਚੜੀ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ‘ਹੰਢੇ-ਵਰਤੇ ਸਿਆਸਤਦਾਨਾਂ’ ਨੇ ਖ਼ੌਫ਼ਨਾਕ ਗੈਂਗਸਟਰ ਨੂੰ ਬਚਾਉਣ ਅਤੇ ਜੇਲ੍ਹ ਵਿੱਚ ਉਸ ਦੀ ਆਰਾਮਦਾਇਕ ਠਹਿਰ ਯਕੀਨੀ ਬਣਾਉਣ ਲਈ ਆਪਣੇ ਪੱਧਰ ’ਤੇ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਹ ਆਗੂ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਜੇਲ੍ਹ ਵਿੱਚ ਕੌਣ ਆਇਆ ਜਾਂ ਨਹੀਂ ਪਰ ਅਸਲੀਅਤ ਇਹ ਹੈ ਕਿ ਅੰਸਾਰੀ ਨੂੰ ਬਚਾਉਣ ਦੀ ਸਾਰੀ ਸਾਜ਼ਿਸ਼ ਉਨ੍ਹਾਂ ਨੇ ਖ਼ੁਦ ਰਚੀ। ਭਗਵੰਤ ਮਾਨ ਨੇ ਕਿਹਾ ਕਿ ਇਹ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦਾ ਹਰ ਪਾਪ ਨੰਗਾ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਵੱਲੋਂ ਬਣਾਈ ਗਈ ਇਮਾਨਦਾਰ ਸਰਕਾਰ ਇਨ੍ਹਾਂ ਸਿਆਸਤਦਾਨਾਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੇ ਹਰ ਗੁਨਾਹ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ  ਨੇ ਅੱਗੇ ਕਿਹਾ ਕਿ ਇਹ ਤਾਂ ਇਕ ਵੱਡੀ ਸਾਜ਼ਿਸ਼ ਦਾ ਮਹਿਜ਼ ਛੋਟਾ ਜਿਹਾ ਹਿੱਸਾ ਸੀ ਅਤੇ ਉਹ ਸਬੂਤਾਂ ਰਾਹੀਂ ਇਨ੍ਹਾਂ ਆਗੂਆਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਉਣਗੇ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live