ਨਿਊਜੀਲੈਂਡ ਵਿੱਚ ਚਰਚਿਤ ਹੋਏ 'ਹਨੀ ਬੀਅਰ' ਮੈਥ ਨਸ਼ਾ ਤਸਕਰੀ ਮਾਮਲੇ ਵਿੱਚ ਪੁਲਿਸ ਵਲੋਂ ਭਾਈਚਾਰੇ ਦੇ 2 ਞਿਅਕਤੀਆ ਖਿਲਾਫ ਆਰੰਭੀ ਕਾਰਵਾਈ ਤੋਂ ਬਾਅਦ ਦੋਨਾਂ 'ਤੇ 3 ਮੈਥ ਇੰਪੋਰਟ ਦੇ ਨਵੇਂ ਦੋਸ਼ ਅਤੇ 1 ਕੋਕੀਨ ਇੰਪੋਰਟ ਤੇ ਸਪਲਾਈ ਦੇ ਦੋਸ਼ ਦਾਇਰ ਕੀਤੇ ਗਏ ਹਨ। ਮਾਰਚ ਵਿੱਚ ਮੈਨੂਕਾਊ ਦੇ ਇੱਕ ਵੇਅਰਹਾਊਸ ਵਿੱਚ ਹਥਿਆਰਬੰਦ ਪੁਲਿਸ ਵਲੋਂ ਮਾਰੀ ਰੇਡ ਤੋਂ ਬਾਅਦ ਹਾਸਿਲ ਬੀਅਰ ਵਿੱਚ ਰਲੀ 328 ਕਿਲੋ ਮੈਥਫੇਟੇਮਾਈਨ ਪੁਲਿਸ ਨੇ ਬਰਾਮਦ ਕਰ ਲਈ ਹੈ ਤੇ ਪੁਲਸ ਦਾ ਮੰਨਣਾ ਹੈ ਕਿ ਅਜੇ ਬਾਕੀ ਦੀ ਬੀਅਰ ਵਿੱਚੋਂ ਵੀ ਹੋਰ ਨਸ਼ਾ ਸਮਗਰੀ ਮਿਲ ਸਕਦੀ ਹੈ, ਹਨੀ ਬੇਅਰ ਹਾਊਸ ਬੀਅਰ ਨਾਲ ਪੁਲਿਸ ਨੇ ਕੰਬੂਚਾ ਦੇ ਕਈ ਪੈਲੇਟ ਵੀ ਜਬਤ ਕੀਤੇ ਸਨ।
ਪੁਲਿਸ ਦਾ ਅਜੇ ਵੀ ਇਸ ਬੀਅਰ ਸਬੰਧੀ ਕਹਿਣਾ ਹੈ ਕਿ ਜੇ ਕਿਸੇ ਨੂੰ ਵੀ ਮਾਰਕੀਟ ਵਿੱਚ ਇਹ ਬੀਅਰ ਕੀਤੇ ਮਿਲੇ ਤਾਂ ਉਸਨੂੰ ਨਾ ਪੀਤਾ ਜਾਏ, ਕਿਉਂਕਿ ਇਸ ਵਿੱਚ ਮਿਲੇ ਨਸ਼ੇ ਕਾਰਨ ਇਸਨੂੰ ਪੀਣ ਵਾਲੇ ਇੱਕ ਨੌਜਵਾਨ ਆਇਡਨ ਸਗਾਲਾ ਦੀ ਮੌਤ ਹੋ ਚੁੱਕੀ ਹੈ। ਆਇਡਨ ਦਾ ਇਸ ਨਸ਼ਾ ਤਸਕਰੀ ਮਾਮਲੇ ਵਿੱਚ ਕੁਝ ਵੀ ਲੈਣਾ-ਦੇਣਾ ਨਹੀਂ ਸੀ।
ਜੇ ਤੁਹਾਨੂੰ ਵੀ ਇਸ ਕੰਪਨੀ ਦੀ ਬੀਅਰ ਦਿਖੇ ਤਾਂ ਪੁਲਿਸ ਨੂੰ 105 ਨੰਬਰ 'ਤੇ ਕਾਲ ਕਰਕੇ ref number 230310/6793 ਇਸ ਕੇਸ ਸਬੰਧੀ ਜਾਣਕਾਰੀ ਦਿਓ।
Honey Bear House Beer Case Update
ਨਿਊਜੀਲੈਂਡ ਵਿੱਚ ਚਰਚਿਤ ਹੋਏ 'ਹਨੀ ਬੀਅਰ' ਮੈਥ ਨਸ਼ਾ ਤਸਕਰੀ ਮਾਮਲੇ ਵਿੱਚ ਪੁਲਿਸ ਵਲੋਂ ਭਾਈਚਾਰੇ ਦੇ 2 ਞਿਅਕਤੀਆ ਖਿਲਾਫ ਆਰੰਭੀ ਕਾਰਵਾਈ ਤੋਂ ਬਾਅਦ ਦੋਨਾਂ 'ਤੇ 3 ਮੈਥ ਇੰਪੋਰਟ ਦੇ ਨਵੇਂ ਦੋਸ਼ ਅਤੇ 1 ਕੋਕੀਨ ਇੰਪੋਰਟ ਤੇ ਸਪਲਾਈ ਦੇ ਦੋਸ਼ ਦਾਇਰ ਕੀਤੇ ਗਏ ਹਨ। ਮਾਰਚ ਵਿੱਚ ਮੈਨੂਕਾਊ ਦੇ ਇੱਕ ਵੇਅਰਹਾਊਸ ਵਿੱਚ ਹਥਿਆਰਬੰਦ ਪੁਲਿਸ ਵਲੋਂ ਮਾਰੀ ਰੇਡ ਤੋਂ ਬਾਅਦ ਹਾਸਿਲ ਬੀਅਰ ਵਿੱਚ
More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
