Radio Spice
Breaking News

NZ ਵਿੱਚ ਬਿਮਾਰੀ ਦੀ ਛੁੱਟੀ ਲੈਣ ਮੌਕੇ ਇੰਝ ਵੀ ਲਿਆ ਜਾ ਸਕਦਾ ਮੈਡੀਕਲ ਸਰਟੀਫਿਕੇਟ

By Radiospice•

ਨਿਊਜ਼ੀਲੈਂਡ ਵਿੱਚ ਜੇ ਤੁਸੀਂ ਬੀਮਾਰ ਹੋ ਜਾਂ ਕਿਸੇ ਕਾਰਨ ਕਰਕੇ ਕੰਮ ਕਰਨ ਦੇ ਯੋਗ ਨਹੀਂ ਹੋ, ਤਾਂ ਤੁਹਾਨੂੰ ਬੀਮਾਰੀ ਦੀ ਛੁੱਟੀ ਲੈਣ ਦਾ ਪੂਰਾ ਹੱਕ ਹੈ। ਇਹ ਨਿਯਮ ਸਿਰਫ ਦਫ਼ਤਰ ਜਾਂ ਫੈਕਟਰੀ ਵਿੱਚ ਕੰਮ ਕਰਨ ਵਾਲਿਆਂ ਲਈ ਹੀ ਨਹੀਂ, ਸਗੋਂ ਹੋਮ ਆਫਿਸ ਤੋਂ ਕੰਮ ਕਰਨ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਮਾਲਕ ਕਾਨੂੰਨੀ ਤੌਰ ‘ਤੇ ਤੁਹਾਡੇ ਕੋਲੋਂ ਮੈਡੀਕਲ ਸਰਟੀਫਿਕੇਟ ਦੀ ਮੰਗ ਕਰ

NZ ਵਿੱਚ ਬਿਮਾਰੀ ਦੀ ਛੁੱਟੀ ਲੈਣ ਮੌਕੇ ਇੰਝ ਵੀ ਲਿਆ ਜਾ ਸਕਦਾ ਮੈਡੀਕਲ ਸਰਟੀਫਿਕੇਟ

ਨਿਊਜ਼ੀਲੈਂਡ ਵਿੱਚ ਜੇ ਤੁਸੀਂ ਬੀਮਾਰ ਹੋ ਜਾਂ ਕਿਸੇ ਕਾਰਨ ਕਰਕੇ ਕੰਮ ਕਰਨ ਦੇ ਯੋਗ ਨਹੀਂ ਹੋ, ਤਾਂ ਤੁਹਾਨੂੰ ਬੀਮਾਰੀ ਦੀ ਛੁੱਟੀ ਲੈਣ ਦਾ ਪੂਰਾ ਹੱਕ ਹੈ। ਇਹ ਨਿਯਮ ਸਿਰਫ ਦਫ਼ਤਰ ਜਾਂ ਫੈਕਟਰੀ ਵਿੱਚ ਕੰਮ ਕਰਨ ਵਾਲਿਆਂ ਲਈ ਹੀ ਨਹੀਂ, ਸਗੋਂ ਹੋਮ ਆਫਿਸ ਤੋਂ ਕੰਮ ਕਰਨ ਵਾਲਿਆਂ ਲਈ ਵੀ ਲਾਗੂ ਹੁੰਦਾ ਹੈ। ਮਾਲਕ ਕਾਨੂੰਨੀ ਤੌਰ ‘ਤੇ ਤੁਹਾਡੇ ਕੋਲੋਂ ਮੈਡੀਕਲ ਸਰਟੀਫਿਕੇਟ ਦੀ ਮੰਗ ਕਰ ਸਕਦਾ ਹੈ, ਚਾਹੇ ਤੁਸੀਂ ਸਿਰਫ ਇੱਕ ਹੀ ਦਿਨ ਦੀ ਬਿਮਾਰੀ ਲਈ ਛੁੱਟੀ ਲੈਣੀ ਹੈ। ਅਕਸਰ ਡਾਕਟਰ ਕੋਲ ਟਾਈਮ ਮਿਲਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ, ਪਰ ਚਿੰਤਾ ਦੀ ਗੱਲ ਨਹੀਂ, ਕਿਉਂਕਿ ਹੋਰ ਵਿਕਲਪ ਵੀ ਉਪਲਬਧ ਹਨ।

ਇੰਝ ਵੀ ਲਿਆ ਜਾ ਸਕਦਾ ਹੈ ਬਿਮਾਰੀ ਦਾ ਸਰਟੀਫਿਕੇਟ

ਤੁਸੀਂ ਆਪਣੇ ਨਜ਼ਦੀਕੀ ਜੀਪੀ (ਜਨਰਲ ਡਾਕਟਰ) ਕੋਲੋਂ ਵੀ ਬਿਮਾਰੀ ਦਾ ਸਰਟੀਫਿਕੇਟ ਲੈ ਸਕਦੇ ਹੋ, ਜਾਂ ਫੋਨ ਤੇ ਜਾਂ ਔਨਲਾਈਨ ਟੈਲੀਹੈਲਥ ਸੇਵਾਵਾਂ ਰਾਹੀਂ ਵੀ ਇਹ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈ ਫਾਰਮੇਸੀ ਕਲੀਨਿਕ ਵੀ ਮਿਆਰੀ ਜਾਂਚ ਤੋਂ ਬਾਅਦ ਮੈਡੀਕਲ ਵੀ ਸਰਟੀਫਿਕੇਟ ਜਾਰੀ ਕਰਦੇ ਹਨ।

ਇਹ ਵੀ ਜਾਨਣਾ ਜਰੂਰੀ ਹੈ ਕਿ ਮਾਲਕ ਤੁਹਾਡੀ ਬੀਮਾਰੀ ਬਾਰੇ ਵਿਸਥਾਰ ਨਹੀਂ ਮੰਗ ਸਕਦਾ। ਉਹ ਸਿਰਫ ਇਹ ਜਾਣਨਾ ਚਾਹੁੰਦਾ ਹੈ ਕਿ ਤੁਸੀਂ ਕੰਮ ਕਰਨ ਦੇ ਯੋਗ ਨਹੀਂ ਹੋ। ਇਸ ਲਈ, ਜੇ ਤੁਸੀਂ ਬੀਮਾਰ ਮਹਿਸੂਸ ਕਰ ਰਹੇ ਹੋ, ਤਾਂ ਅਰਾਮ ਕਰੋ, ਜ਼ਰੂਰੀ ਦਸਤਾਵੇਜ਼ ਇਕੱਠੇ ਕਰੋ ਅਤੇ ਆਪਣੀ ਸਿਹਤ ਨੂੰ ਪਹਿਲ ਦੇਵੋ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live