Radio Spice
Breaking News

ਆਕਲੈਂਡ ਵਾਲਿਓ ਧਿਆਨ ਦੇਕੇ, ਜੇ ਤੁਹਾਡਾ ਚਲਾਣ ਇਸ ਸਪੀਡ ਕੈਮਰੇ ਤੋਂ ਹੋਇਆ ਸੀ ਤਾਂ ਤੁਹਾਨੂੰ ਮਿਲੇਗਾ ਰਿਫੰਡ

By Radiospice•

ਆਕਲੈਂਡ ਦੇ ਸਟੇਟ ਹਾਈਵੇ ’ਤੇ ਟਰੈਫਿਕ ਕੈਮਰਾ ਗਲਤ ਥਾਂ ਤੇ ਲਾਇਆ ਜਾਣ ਕਾਰਨ, ਹੁਣ ਆਕਲੈਂਡ ਪੁਲਿਸ ਨੂੰ ਲਗਭਗ $50,000 ਦੇ ਜੁਰਮਾਨੇ ਆਕਲੈਂਡ ਵਾਸੀਆਂ ਨੂੰ ਵਾਪਸ ਕਰਨੇ ਪੈਣਗੇ। ਕੁਮੇਉ ਇਲਾਕੇ ਵਿੱਚ 650 ਡਰਾਈਵਰਾਂ ਨੂੰ ਇਹ ਜੁਰਮਾਨੇ ਜਾਰੀ ਕੀਤੇ ਗਏ ਸਨ, ਇੱਕ ਡਰਾਈਵਰ ਦੇ ਸੁਆਲ ਚੁੱਕੇ ਜਾਣ ਤੋਂ ਬਾਅਦ ਕਿ ਕੈਮਰੇ ਵਾਲੇ ਇਲਾਕੇ ਵਿੱਚ ਆਉਂਦੇ ਹੋਏ ਅਚਾਨਕ 80ਕਿਲੋਮੀਟਰ ਤੋਂ

ਆਕਲੈਂਡ ਵਾਲਿਓ ਧਿਆਨ ਦੇਕੇ, ਜੇ ਤੁਹਾਡਾ ਚਲਾਣ ਇਸ ਸਪੀਡ ਕੈਮਰੇ ਤੋਂ ਹੋਇਆ ਸੀ ਤਾਂ ਤੁਹਾਨੂੰ ਮਿਲੇਗਾ ਰਿਫੰਡ

ਆਕਲੈਂਡ ਦੇ ਸਟੇਟ ਹਾਈਵੇ ’ਤੇ ਟਰੈਫਿਕ ਕੈਮਰਾ ਗਲਤ ਥਾਂ ਤੇ ਲਾਇਆ ਜਾਣ ਕਾਰਨ, ਹੁਣ ਆਕਲੈਂਡ ਪੁਲਿਸ ਨੂੰ ਲਗਭਗ $50,000 ਦੇ ਜੁਰਮਾਨੇ ਆਕਲੈਂਡ ਵਾਸੀਆਂ ਨੂੰ ਵਾਪਸ ਕਰਨੇ ਪੈਣਗੇ। ਕੁਮੇਉ ਇਲਾਕੇ ਵਿੱਚ 650 ਡਰਾਈਵਰਾਂ ਨੂੰ ਇਹ ਜੁਰਮਾਨੇ ਜਾਰੀ ਕੀਤੇ ਗਏ ਸਨ, ਇੱਕ ਡਰਾਈਵਰ ਦੇ ਸੁਆਲ ਚੁੱਕੇ ਜਾਣ ਤੋਂ ਬਾਅਦ ਕਿ ਕੈਮਰੇ ਵਾਲੇ ਇਲਾਕੇ ਵਿੱਚ ਆਉਂਦੇ ਹੋਏ ਅਚਾਨਕ 80ਕਿਲੋਮੀਟਰ ਤੋਂ 50 ਕਿਲੋਮੀਟਰ ਦੀ ਰਫਤਾਰ ਕਰਨਾ ਸੰਭਾਵਿਤ ਨਹੀਂ, ਨੂੰ ਆਕਲੈਂਡ ਪੁਲਿਸ ਨੇ ਵੀ ਸਮੀਖਿਆ ਤੋਂ ਬਾਅਦ ਮੰਨਿਆ ਤੇ ਮੁਆਫੀ ਮੰਗਦਿਆਂ ਜੁਰਮਾਨੇ ਵਾਪਸੀ ਦੀ ਗੱਲ ਆਖੀ।
ਰੋਡ ਪੋਲੀਸਿੰਗ ਡਾਇਰੈਕਟਰ ਸੂਪਰਿੰਟੇਡੈਂਟ ਸਟੀਵ ਗ੍ਰੀਲੀ ਨੇ ਇਸ ਬਾਰੇ ਮੰਨਿਆ ਹੈ ਕਿ ਕਿ SH 16 ‘ਤੇ ਮੋਬਾਈਲ ਕੈਮਰੇ ਦੀ ਸਥਿਤੀ “ਮੌਜੂਦਾ ਪੁਲਿਸ ਨੀਤੀਆਂ ਅਨੁਸਾਰ ਠੀਕ ਨਹੀਂ ਸੀ ਕਿਉਂਕਿ ਇਹ ਥਾਂ ਉਸ ਬਿੰਦੂ ਤੋਂ 200 ਮੀਟਰ ਤੋਂ ਘੱਟ ਸੀ ਜਿੱਥੇ ਗਤੀ ਸੀਮਾ ਘਟਦੀ ਹੈ।”
ਜਨਵਰੀ 2024 ਤੋਂ ਅਪ੍ਰੈਲ 2025 ਤੱਕ Old Railway Road ਤੇ John Macdonald Lane ਵਿਚਾਲੇ 650 ਜੁਰਮਾਨੇ ਜਾਰੀ ਹੋਏ ਸਨ।
ਕਾਨੂੰਨ ਦੇ ਅਨੁਸਾਰ, ਡਰਾਈਵਰਾਂ ਨੂੰ ਗਤੀ ਸੀਮਾ ਦੇ ਨਿਸ਼ਾਨ ਤੋਂ ਪਹਿਲਾਂ ਹੀ ਆਪਣੀ ਰਫ਼ਤਾਰ ਘਟਾਉਣੀ ਚਾਹੀਦੀ ਹੈ। ਪੁਲਿਸ ਨਿਯਮਾਂ ਅਨੁਸਾਰ, ਮੋਬਾਈਲ ਕੈਮਰੇ ਉਸ ਥਾਂ ਤੋਂ ਘੱਟੋ ਘੱਟ 200 ਮੀਟਰ ਦੂਰ ਹੋਣੇ ਚਾਹੀਦੇ ਹਨ, ਜਾਂ 100 ਮੀਟਰ ਜੇਕਰ ਕੋਈ ਅਗਾਹੀ ਨਿਸ਼ਾਨ ਮੌਜੂਦ ਹੋਵੇ। ਇਸ ਮਾਮਲੇ ‘ਚ ਕੈਮਰਾ ਸਿਰਫ 178 ਮੀਟਰ ਦੂਰ ਸੀ, ਜੋ ਨਿਯਮਾਂ ਦੀ ਉਲੰਘਣਾ ਹੈ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live