ਵੰਗਾਰੇਈ ਹਸਪਤਾਲ ਦੇ ਸਟਾਫ਼ ਕਾਰਪਾਰਕ ਵਿੱਚ ਪਿਛਲੇ ਹਫ਼ਤੇ ਲੱਗੀ ਅੱਗ ਦੇ ਮਾਮਲੇ ‘ਚ ਹੈਲਥ ਨਿਊਜ਼ੀਲੈਂਡ ਤੇ ਵਾਟੂ ਔਰਾ (Health NZ Te Whatu Ora) ਨੇ ਅੱਜ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ, ਤਾਂ ਜੋ ਔਨਲਾਈਨ ਚੱਲ ਰਹੀਆਂ ਅਫ਼ਵਾਹਾਂ ਅਤੇ ਗਲਤ ਜਾਣਕਾਰੀਆਂ ‘ਤੇ ਰੋਕ ਲੱਗ ਸਕੇ।
ਇਹ ਅੱਗ 21 ਅਕਤੂਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਲੱਗੀ ਸੀ, ਜਿਸ ‘ਚ ਲਗਭਗ 28 ਗੱਡੀਆਂ ਨੁਕਸਾਨਗ੍ਰਸਤ ਹੋਈਆਂ। ਅੱਗ ਦਾ ਧੂੰਆ ਸ਼ਹਿਰ ਦੇ ਕਈ ਹਿੱਸਿਆਂ ਤੋਂ ਦਿਖਾਈ ਦੇ ਰਿਹਾ ਸੀ।
ਫੁਟੇਜ ਮੁਤਾਬਕ, ਇਹ ਹਾਦਸਾ ਇੱਕ ਡੀਜ਼ਲ ਵਾਹਨ ਦੇ ਸੁੱਕੀ ਘਾਹ ਉੱਤੇ ਖੜ੍ਹੇ ਹੋਣ ਕਾਰਨ ਸ਼ੁਰੂ ਹੋਇਆ। ਡੀਜ਼ਲ ਵਾਹਨਾਂ ਦੇ ਪਾਰਟੀਕੂਲੇਟ ਫ਼ਿਲਟਰ ਕਈ ਵਾਰ 800 ਡਿਗਰੀ ਸੈਲਸੀਅਸ ਤੱਕ ਗਰਮ ਹੋ ਸਕਦੇ ਹਨ, ਜਿਸ ਨਾਲ ਅੱਗ ਤੇਜ਼ੀ ਨਾਲ ਫੈਲ ਗਈ।
ਹੈਲਥ ਐਨਜ਼ੀ ਦੇ ਅਧਿਕਾਰੀ ਐਲੈਕਸ ਪਿਮ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕੋਈ ਵੀ ਸਟਾਫ਼ ਜਾਂ ਮਰੀਜ਼ ਜ਼ਖ਼ਮੀ ਨਹੀਂ ਹੋਇਆ, ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸਾਵਧਾਨੀ ਵਜੋਂ ਹੁਣ ਕਾਰਪਾਰਕ ‘ਚੋਂ ਸੁੱਕੀ ਘਾਹ ਹਟਾ ਦਿੱਤੀ ਗਈ ਹੈ ਅਤੇ ਭਵਿੱਖ ‘ਚ ਐਸੇ ਹਾਦਸੇ ਰੋਕਣ ਲਈ ਰਖ-ਰਖਾਅ ਦਾ ਕੰਮ ਵੀ ਪੂਰਾ ਕੀਤਾ ਗਿਆ ਹੈ।
ਵਾਂਗਾਰੇਈ ਹਸਪਤਾਲ ਵਿੱਚ ਅੱਗ ਲੱਗਣ ਕਾਰਨ 28 ਕਾਰਾਂ ਸੜਨ ਤੋਂ ਬਾਅਦ ਸੀਸੀਟੀਵੀ ਜਾਰੀ !
ਵੰਗਾਰੇਈ ਹਸਪਤਾਲ ਦੇ ਸਟਾਫ਼ ਕਾਰਪਾਰਕ ਵਿੱਚ ਪਿਛਲੇ ਹਫ਼ਤੇ ਲੱਗੀ ਅੱਗ ਦੇ ਮਾਮਲੇ ‘ਚ ਹੈਲਥ ਨਿਊਜ਼ੀਲੈਂਡ ਤੇ ਵਾਟੂ ਔਰਾ (Health NZ Te Whatu Ora) ਨੇ ਅੱਜ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ, ਤਾਂ ਜੋ ਔਨਲਾਈਨ ਚੱਲ ਰਹੀਆਂ ਅਫ਼ਵਾਹਾਂ ਅਤੇ ਗਲਤ ਜਾਣਕਾਰੀਆਂ ‘ਤੇ ਰੋਕ ਲੱਗ ਸਕੇ। ਇਹ ਅੱਗ 21 ਅਕਤੂਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਲੱਗੀ ਸੀ, ਜਿਸ ‘ਚ ਲਗਭਗ 28 ਗੱਡੀਆਂ

More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
