ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਨੂੰ ਹੌਲੀ-ਹੌਲੀ ਹਟਾ ਕੇ ਹਲਕੀਆਂ ਵਾਹਨਾਂ ਲਈ ਰੋਡ ਯੂਜ਼ਰ ਚਾਰਜ (RUC) ਲਾਗੂ ਕਰਨ ਵਾਸਤੇ ਪਹਿਲਾ ਕਦਮ ਚੁੱਕਦਿਆਂ ਨਵਾਂ ਬਿੱਲ ਸੰਸਦ ਵਿੱਚ ਪੇਸ਼ ਕੀਤਾ ਹੈ। ਲੈਂਡ ਟ੍ਰਾਂਸਪੋਰਟ (ਰੇਵਨਿਊ) ਐਮੇਂਡਮੈਂਟ ਬਿੱਲ ਦਾ ਮੁੱਖ ਉਦੇਸ਼ ਆਵਾਜਾਈ ਵਿਵਸਥਾ ਲਈ ਇੱਕ “ਵਧੇਰੇ ਨਿਆਇਕ, ਸਧਾਰਨ ਅਤੇ ਆਧੁਨਿਕ ਫੰਡਿੰਗ ਮਾਡਲ” ਬਣਾਉਣਾ ਹੈ।
ਟਰਾਂਸਪੋਰਟ ਮੰਤਰੀ ਕ੍ਰਿਸ ਬਿਸ਼ਪ ਨੇ ਕਿਹਾ ਕਿ ਮੌਜੂਦਾ RUC ਪ੍ਰਣਾਲੀ 1970 ਦੇ ਦੌਰ ਦੀ ਹੈ ਜਿਸ ਵਿੱਚ ਹੁਣ ਵੀ ਕਾਗਜ਼ੀ ਲੇਬਲ ਅਤੇ ਮੈਨੁਅਲ ਰਿਕਾਰਡਿੰਗ ਵਰਤੀ ਜਾਂਦੀ ਹੈ। ਨਵੇਂ ਬਿੱਲ ਤਹਿਤ ਡਰਾਈਵਰਾਂ ਲਈ ਸਬਸਕ੍ਰਿਪਸ਼ਨ ਜਾਂ ਪੋਸਟ-ਪੇਮੈਂਟ ਵਰਗੇ ਆਸਾਨ ਡਿਜ਼ਿਟਲ ਭੁਗਤਾਨ ਮਾਡਲ ਸੰਭਵ ਹੋ ਜਾਣਗੇ ਅਤੇ ਨਿੱਜੀ ਕੰਪਨੀਆਂ ਵੀ ਇਹ ਸੇਵਾਵਾਂ ਪ੍ਰਦਾਨ ਕਰ ਸਕਣਗੀਆਂ।
ਬਿੱਲ ਵਿੱਚ ਭਵਿੱਖ ਲਈ ਤਿਆਰੀ ਦੇ ਤੌਰ ’ਤੇ ਵਾਹਨਾਂ ਵਿੱਚ ਦੂਰੀ ਮਾਪਣ ਵਾਲੀ ਤਕਨਾਲੋਜੀ ਸ਼ਾਮਲ ਕਰਨ ਦਾ ਢਾਂਚਾ ਵੀ ਹੈ। ਬਿਸ਼ਪ ਨੇ ਕਿਹਾ ਕਿ 2027 ਵਿੱਚ ਨਵੀਂ ਪ੍ਰਣਾਲੀ ਦਾ ਮੁਲਾਂਕਣ ਕਰਕੇ 3.5 ਮਿਲੀਅਨ ਹੋਰ ਪੈਟਰੋਲ ਵਾਹਨਾਂ ਨੂੰ ਇਸ ਵਿੱਚ ਸ਼ਾਮਲ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ।
ਬਿੱਲ ਵਿੱਚ ਟੋਲਿੰਗ ਪ੍ਰਣਾਲੀ ਵਿੱਚ ਵੀ ਬਦਲਾਵ ਹਨ, ਜਿਵੇਂ "ਕੌਰੀਡੋਰ ਟੋਲਿੰਗ" ਜੋ ਮੌਜੂਦਾ ਸੜਕਾਂ ਦੇ ਕੁਝ ਹਿੱਸਿਆਂ ’ਤੇ ਲਾਗੂ ਹੋ ਸਕਦੀ ਹੈ ਜੇਕਰ ਨਵੇਂ ਪ੍ਰੋਜੈਕਟ ਨਾਲ ਯਾਤਰੀਆਂ ਨੂੰ ਸਪਸ਼ਟ ਫ਼ਾਇਦਾ ਹੋਵੇ। ਇਸ ਤੋਂ ਇਲਾਵਾ, ਟੋਲ ਤੋਂ ਬਚਣ ਲਈ ਹੋਰ ਸੜਕਾਂ ਦੇ ਬੇਜਾ ਇਸਤੇਮਾਲ ਨੂੰ ਘਟਾਉਣ ਲਈ ਨਵੇਂ ਨਿਯਮ ਲਾਗੂ ਕਰਨ ਦੀ ਗੁੰਜਾਇਸ਼ ਵੀ ਹੋਵੇਗੀ।
ਇਸ ਬਿੱਲ ਨੂੰ ਪਹਿਲੀ ਪੜ੍ਹਤੋਂ ਤੋਂ ਬਾਅਦ ਟਰਾਂਸਪੋਰਟ ਐਂਡ ਇਨਫਰਾਸਟਰਕਚਰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇਗਾ।
ਸਰਕਾਰ ਵੱਲੋਂ ਪੈਟਰੋਲ ਟੈਕਸ ਦੀ ਥਾਂ ਹਲਕੀਆਂ ਗੱਡੀਆਂ ਲਈ ਰੋਡ ਯੂਜ਼ਰ ਚਾਰਜ ਲਿਜ਼ਲੈਸ਼ਨ ਪੇਸ਼
ਨਿਊਜ਼ੀਲੈਂਡ ਸਰਕਾਰ ਨੇ ਪੈਟਰੋਲ ਟੈਕਸ ਨੂੰ ਹੌਲੀ-ਹੌਲੀ ਹਟਾ ਕੇ ਹਲਕੀਆਂ ਵਾਹਨਾਂ ਲਈ ਰੋਡ ਯੂਜ਼ਰ ਚਾਰਜ (RUC) ਲਾਗੂ ਕਰਨ ਵਾਸਤੇ ਪਹਿਲਾ ਕਦਮ ਚੁੱਕਦਿਆਂ ਨਵਾਂ ਬਿੱਲ ਸੰਸਦ ਵਿੱਚ ਪੇਸ਼ ਕੀਤਾ ਹੈ। ਲੈਂਡ ਟ੍ਰਾਂਸਪੋਰਟ (ਰੇਵਨਿਊ) ਐਮੇਂਡਮੈਂਟ ਬਿੱਲ ਦਾ ਮੁੱਖ ਉਦੇਸ਼ ਆਵਾਜਾਈ ਵਿਵਸਥਾ ਲਈ ਇੱਕ “ਵਧੇਰੇ ਨਿਆਇਕ, ਸਧਾਰਨ ਅਤੇ ਆਧੁਨਿਕ ਫੰਡਿੰਗ ਮਾਡਲ” ਬਣਾਉਣਾ ਹੈ। ਟਰਾਂਸਪੋਰਟ ਮ

More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
