ਵੈਲਿੰਗਟਨ ਏਅਰਪੋਰਟ ‘ਤੇ ਜੈਟਸਟਾਰ ਦੁਆਰਾ ਵਰਤੀਆਂ ਜਾ ਰਹੀਆਂ ਦੋ ਬੈਗੇਜ਼ ਤੋਲ ਸਕੇਲਾਂ ਨੂੰ ਕਾਨੂੰਨੀ ਮਾਪਦੰਡਾਂ ‘ਤੇ ਖਰਾ ਨਾ ਉਤਰਣ ਕਾਰਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਤੰਬਰ ਵਿੱਚ ਮਿਲੀ ਇੱਕ ਜਨਤਕ ਸ਼ਿਕਾਇਤ ਤੋਂ ਬਾਅਦ MBIE ਦੇ ਟ੍ਰੇਡਿੰਗ ਸਟੈਂਡਰਡਜ਼ ਵਿਭਾਗ ਨੇ ਇਨ੍ਹਾਂ ਪੋਰਟੇਬਲ ਸਕੇਲਾਂ ਦੀ ਜਾਂਚ ਕੀਤੀ ਤੇ ਦੋਹਾਂ ਨੂੰ Weights and Measures Act 1987 ਦੀ ਉਲੰਘਣਾ ਕਰਦੇ ਹੋਏ ਨਾਪ ਦੀ ਗਲਤ ਸਥਿਤੀ ‘ਚ ਪਾਇਆ।
ਟ੍ਰੇਡਿੰਗ ਸਟੈਂਡਰਡਜ਼ ਦੇ ਨੇਸ਼ਨਲ ਮੈਨੇਜਰ ਸਟੀਫਨ ਓ’ਬਰਾਇਨ ਨੇ ਕਿਹਾ ਕਿ ਖਪਤਕਾਰਾਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਭੁਗਤਾਨ ਸਹੀ ਤੋਲ ਦੇ ਅਧਾਰ ‘ਤੇ ਹੈ। ਇਸ ਲਈ ਵਪਾਰਕ ਤੋਲ ਉਪਕਰਣਾਂ ਦੀ ਕਾਨੂੰਨੀ ਤਸਦੀਕ ਤੇ ਸਹੀ ਤਰ੍ਹਾਂ ਕੰਮ ਕਰਨਾ ਜ਼ਰੂਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਸਕੇਲਾਂ ਨੂੰ ਤੁਰੰਤ ਰੱਦ ਕੀਤਾ ਗਿਆ ਹੈ ਅਤੇ ਜੈਟਸਟਾਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹਨਾਂ ਨੂੰ ਮੁੜ ਤਸਦੀਕ ਹੋਣ ਤੱਕ ਵਰਤਿਆ ਨਾ ਜਾਵੇ। ਜੈਟਸਟਾਰ ਵੱਲੋਂ ਕਿਹਾ ਗਿਆ ਕਿ ਉਹ ਨਿਯਮਿਤ ਤੌਰ ‘ਤੇ ਸਾਰੇ ਪੋਰਟੇਬਲ ਸਕੇਲਾਂ ਦੀ ਜਾਂਚ ਕਰਦੇ ਹਨ ਅਤੇ ਅਨੁਕੂਲਤਾ ਨੂੰ ਯਕੀਨੀ ਬਣਾਉਣ ਲਈ ਪ੍ਰਕਿਰਿਆਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
MBIE ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਤੋਲ ਯੰਤਰਾਂ ਨੂੰ ਵਰਤੋਂ ਤੋਂ ਪਹਿਲਾਂ ਲੈਵਲ, ਜ਼ੀਰੋ ‘ਤੇ ਸੈਟ ਅਤੇ ਤਸਦੀਕ ਮਾਰਕ ਚੈੱਕ ਕਰਨ। ਉਲੰਘਣਾਂ ਵਾਸਤੇ ਕੰਪਨੀਆਂ ‘ਤੇ $30,000 ਤੱਕ ਦੇ ਜੁਰਮਾਨੇ ਹੋ ਸਕਦੇ ਹਨ।
ਕਾਨੂੰਨੀ ਮਾਪਦੰਡਾਂ ‘ਤੇ ਨਾ ਖਰੇ ਉਤਰਨ ਕਾਰਨ ਜੈਟਸਟਾਰ ਦੀਆਂ ਸਕੇਲਾਂ ਰੱਦ !
ਵੈਲਿੰਗਟਨ ਏਅਰਪੋਰਟ ‘ਤੇ ਜੈਟਸਟਾਰ ਦੁਆਰਾ ਵਰਤੀਆਂ ਜਾ ਰਹੀਆਂ ਦੋ ਬੈਗੇਜ਼ ਤੋਲ ਸਕੇਲਾਂ ਨੂੰ ਕਾਨੂੰਨੀ ਮਾਪਦੰਡਾਂ ‘ਤੇ ਖਰਾ ਨਾ ਉਤਰਣ ਕਾਰਨ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਤੰਬਰ ਵਿੱਚ ਮਿਲੀ ਇੱਕ ਜਨਤਕ ਸ਼ਿਕਾਇਤ ਤੋਂ ਬਾਅਦ MBIE ਦੇ ਟ੍ਰੇਡਿੰਗ ਸਟੈਂਡਰਡਜ਼ ਵਿਭਾਗ ਨੇ ਇਨ੍ਹਾਂ ਪੋਰਟੇਬਲ ਸਕੇਲਾਂ ਦੀ ਜਾਂਚ ਕੀਤੀ ਤੇ ਦੋਹਾਂ ਨੂੰ Weights and Measures Act 1987 ਦ

More Breaking News
Breaking NewsWaikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ
University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ
9 Sept 2026
Breaking NewsAuckland ਦੀ Western Line ’ਤੇ Trains Delayed ਅਤੇ Cancelled
Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ
9 Sept 2026
Breaking NewsSufi Mehfil 2026
30 Aug 2026
Breaking Newsਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ
ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •
1 Jul 2026
