Radio Spice
Breaking News

ਪਸ਼ੂ ਰਜਿਸਟ੍ਰੇਸ਼ਨ ਨਿਯਮ ਤੋੜਨ ‘ਤੇ ਡੇਅਰੀ ਕਿਸਾਨ ਨੂੰ $35,000 ਜੁਰਮਾਨਾ

By Radiospice•

ਨਿਊਜ਼ੀਲੈਂਡ ਦੇ Kaikōura ਇਲਾਕੇ ਦੇ ਇੱਕ ਡੇਅਰੀ ਕਿਸਾਨ ਨੂੰ ਪਸ਼ੂਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀ ਆਵਾਜਾਈ ਦੀ ਜਾਣਕਾਰੀ ਨਾ ਦੇਣ ਦੇ ਮਾਮਲੇ ਵਿੱਚ $35,000 ਜੁਰਮਾਨਾ ਕੀਤਾ ਗਿਆ ਹੈ। 59 ਸਾਲਾ Trevor Ronald Bolton ਨੇ National Animal Identification and Tracing Act ਦੇ ਤਹਿਤ ਤਿੰਨ ਦੋਸ਼ ਕਬੂਲ ਕੀਤੇ, ਜਿਸ ਤੋਂ ਬਾਅਦ 6 ਮਾਰਚ ਨੂੰ Kaikōura Dis

ਪਸ਼ੂ ਰਜਿਸਟ੍ਰੇਸ਼ਨ ਨਿਯਮ ਤੋੜਨ ‘ਤੇ ਡੇਅਰੀ ਕਿਸਾਨ ਨੂੰ $35,000 ਜੁਰਮਾਨਾ

ਨਿਊਜ਼ੀਲੈਂਡ ਦੇ Kaikōura ਇਲਾਕੇ ਦੇ ਇੱਕ ਡੇਅਰੀ ਕਿਸਾਨ ਨੂੰ ਪਸ਼ੂਆਂ ਦੀ ਰਜਿਸਟ੍ਰੇਸ਼ਨ ਅਤੇ ਉਨ੍ਹਾਂ ਦੀ ਆਵਾਜਾਈ ਦੀ ਜਾਣਕਾਰੀ ਨਾ ਦੇਣ ਦੇ ਮਾਮਲੇ ਵਿੱਚ $35,000 ਜੁਰਮਾਨਾ ਕੀਤਾ ਗਿਆ ਹੈ।

59 ਸਾਲਾ Trevor Ronald Bolton ਨੇ National Animal Identification and Tracing Act ਦੇ ਤਹਿਤ ਤਿੰਨ ਦੋਸ਼ ਕਬੂਲ ਕੀਤੇ, ਜਿਸ ਤੋਂ ਬਾਅਦ 6 ਮਾਰਚ ਨੂੰ Kaikōura District Court ਵਿੱਚ ਉਸਨੂੰ ਸਜ਼ਾ ਸੁਣਾਈ ਗਈ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸਨੇ 269 ਪਸ਼ੂ ਰਜਿਸਟਰ ਨਹੀਂ ਕੀਤੇ, 571 ਪਸ਼ੂਆਂ ਦੀ ਫਾਰਮ ਤੋਂ ਬਾਹਰ ਹੋਈ ਹਿਲਚਲ ਦੀ ਜਾਣਕਾਰੀ ਨਹੀਂ ਦਿੱਤੀ ਅਤੇ 83 ਪਸ਼ੂਆਂ ਦੇ ਫਾਰਮ ‘ਤੇ ਆਉਣ ਦੀ ਜਾਣਕਾਰੀ ਵੀ ਦਰਜ ਨਹੀਂ ਕਰਵਾਈ।

Ministry for Primary Industries ਦੇ ਅਧਿਕਾਰੀਆਂ ਨੇ ਕਿਹਾ ਕਿ ਪਸ਼ੂਆਂ ਦੀ ਟ੍ਰੈਕਿੰਗ ਸਿਸਟਮ ਬਿਮਾਰੀਆਂ ਅਤੇ ਬਾਇਓਸਿਕਿਉਰਿਟੀ ਖ਼ਤਰਿਆਂ ਨੂੰ ਕਾਬੂ ਕਰਨ ਲਈ ਬਹੁਤ ਮਹੱਤਵਪੂਰਨ ਹੈ। ਨਿਯਮਾਂ ਦੀ ਉਲੰਘਣਾ ਨਾਲ ਪੂਰੇ ਖੇਤੀਬਾੜੀ ਸੈਕਟਰ ਨੂੰ ਖਤਰਾ ਪੈ ਸਕਦਾ ਹੈ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live