Radio Spice
Breaking News

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ

By 111459pwpadmin•

ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਮਾਰਚ 2023 ਲਈ ਜਾਰੀ ਕੀਤੇ ਗਏ ਅੰਕੜਿਆਂ ਦ

ਪੰਜਾਬ ਦੇ ਸਭ ਤੋਂ ਵੱਡੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ 'ਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਮਾਰਚ 2023 ਲਈ ਜਾਰੀ ਕੀਤੇ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਏਅਰਪੋਰਟ ਨੇ ਮਾਰਚ ਮਹੀਨੇ ਵਿੱਚ 2.58 ਲੱਖ ਯਾਤਰੀਆਂ ਦੀ ਆਵਾਜਾਈ ਨਾਲ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਮਾਰਚ 2019 ਵਿੱਚ 2.35 ਲੱਖ ਯਾਤਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਨਾਲ ਹੀ ਮਾਰਚ 2023 ਦੀ ਇਹ ਕੁੱਲ ਗਿਣਤੀ ਹੁਣ ਤੱਕ ਦੀ ਸਾਲ ਦੇ ਕਿਸੇ ਵੀ ਮਹੀਨੇ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ, ਪਹਿਲੇ ਨੰਬਰ ਤੇ ਹਾਲੇ ਵੀ 2.60 ਲੱਖ ਯਾਤਰੀਆਂ ਦੀ ਗਿਣਤੀ ਦਸੰਬਰ 2018 ਵਿੱਚ ਦਰਜ ਕੀਤੀ ਗਈ ਸੀ।

ਗੁਮਟਾਲਾ ਨੇ ਦੱਸਿਆ ਕਿ ਮਾਰਚ 2023 ਵਿੱਚ ਯਾਤਰੀਆਂ ਦੀ ਰਿਕਾਰਡ ਗਿਣਤੀ ਵਿੱਚ ਵੱਡਾ ਯੋਗਦਾਨ 1,78,723 ਘਰੇਲੂ ਯਾਤਰੂਆਂ ਦਾ ਹੈ। ਇਹ ਵੀ ਹੁਣ ਤੱਕ ਦੀ ਸਭ ਤੋਂ ਘਰੇਲੂ ਯਾਤਰੀਆਂ ਦੀ ਗਿਣਤੀ ਹੈ ਜੋ ਕਿ ਮਾਰਚ 2022 ਦੇ ਮੁਕਾਬਲੇ 22.4% ਫੀਸਦ ਵੱਧ ਹੈ। ਅੰਤਰਰਾਸ਼ਟਰੀ ਆਵਾਜਾਈ ਵਿੱਚ ਵੀ ਮਾਰਚ 2023 ਵਿੱਚ 79,352 ਯਾਤਰੀਆਂ ਦੇ ਨਾਲ 61.4% ਫੀਸਦ ਦਾ ਵੱਡਾ ਵਾਧਾ ਦਰਜ ਕੀਤਾ ਗਿਆ, ਜੱਦ ਕਿ ਮਾਰਚ 2022 ਵਿੱਚ ਇਹ ਗਿਣਤੀ 49,152 ਯਾਤਰੀ ਸੀ।

ਵਿੱਤੀ ਸਾਲ 2022-23 (ਅਪ੍ਰੈਲ 2022 – ਮਾਰਚ 2023) ਵਿੱਚ 25.16 ਲੱਖ ਯਾਤਰੀਆਂ ਨਾਲ ਹਵਾਈ ਅੱਡੇ ਨੇ ਇਤਿਹਾਸ ਵਿੱਚ ਦੂਜੀ ਵਾਰ 25 ਲੱਖ ਦਾ ਅੰਕੜਾ ਪਾਰ ਕੀਤਾ ਹੈ। ਕੁੱਲ ਯਾਤਰੀਆਂ ਦੀ ਇਹ ਗਿਣਤੀ ਵਿੱਤੀ ਸਾਲ 2018-19 ਵਿੱਚ ਦਰਜ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਵੱਧ 25.23 ਲੱਖ ਯਾਤਰੀਆਂ ਦੀ ਗਿਣਤੀ ਤੋਂ ਤਕਰੀਬਨ 7,000 ਯਾਤਰੀ ਘੱਟ ਹੈ। ਵਿੱਤੀ ਸਾਲ 2021-22 ਵਿੱਚ ਯਾਤਰੀਆਂ ਦੀ ਕੁੱਲ ਗਿਣਤੀ 13.82 ਲੱਖ ਸੀ, ਬੀਤੇ ਵਿੱਤੀ ਸਾਲ 2022-23 ਦੋਰਾਨ ਇਸ ਵਿੱਚ 82.1% ਫੀਸਦੀ ਦਾ ਵਾਧਾ ਹੋਇਆ ਹੈ।

ਜਨਵਰੀ ਤੋਂ ਮਾਰਚ 2023 ਦੇ ਪਹਿਲੇ 3 ਮਹੀਨੇ ਅੰਮ੍ਰਿਤਸਰ ਦੇ ਇਤਿਹਾਸ ਵਿੱਚ ਸਭ ਤੋਂ ਵਿਅਸਤ ਰਹੇ ਹਨ। ਇਸ ਵਿੱਚ ਕੁੱਲ ਆਵਾਜਾਈ 7.34 ਲੱਖ ਰਹੀ, ਜਿਸ ਵਿੱਚ 5.07 ਲੱਖ ਘਰੇਲੂ ਅਤੇ 2.27 ਲੱਖ ਅੰਤਰਰਾਸ਼ਟਰੀ ਯਾਤਰੀ ਸਨ। ਗੁਮਟਾਲਾ ਨੇ ਕਿਹਾ ਕਿ ਯਾਤਰੀਆਂ ਦੀ ਕੱਲ ਗਿਣਤੀ ਦੇ ਇਹ ਅੰਕੜੇ ਬਹੁਤ ਹੀ ਉਤਸ਼ਾਹਜਨਕ ਹਨ। ਇਸ ਵਿਕਾਸ ਦਰ 'ਤੇ, ਸਾਨੂੰ ਉਮੀਦ ਹੈ ਕਿ ਵਿੱਤੀ ਸਾਲ 2023-24 ਲਈ ਕੁੱਲ ਆਵਾਜਾਈ 30 ਲੱਖ ਯਾਤਰੀਆਂ ਦੇ ਅੰਕੜੇ ਨੂੰ ਪਾਰ ਕਰ ਜਾਵੇਗੀ।

ਅੰਮ੍ਰਿਤਸਰ ਤੋਂ ਵਰਤਮਾਨ ਵਿੱਚ, 11 ਭਾਰਤੀ ਅਤੇ ਵਿਦੇਸ਼ੀ ਏਅਰਲਾਈਨਾਂ ਹਫਤੇ ਵਿੱਚ ਤਕਰੀਬਨ 400 ਤੋਂ ਵੱਧ ਉਡਾਣਾਂ ਦੀ ਰਵਾਨਗੀ ਅਤੇ ਆਗਮਨ ਕਰ ਰਹੀਆਂ ਹਨ। ਅੰਮ੍ਰਿਤਸਰ 11 ਘਰੇਲੂ ਅਤੇ 10 ਵਿਦੇਸ਼ ਦੇ ਹਵਾਈ ਅੱਡੇ ਨੂੰ ਸਿੱਧੀਆਂ ਹਵਾਈ ਉਡਾਣਾਂ ਰਾਹੀਂ ਜੁੜਿਆ ਹੈ। ਅੰਮ੍ਰਿਤਸਰ ਤੋਂ ਲੰਡਨ, ਬਰਮਿੰਘਮ, ਰੋਮ, ਮਿਲਾਨ ਮਾਲਪੇਨਸਾ, ਮਿਲਾਨ ਬਰਗਾਮੋ, ਸਿੰਗਾਪੁਰ, ਕੁਆਲਾਲੰਪੁਰ, ਦੁਬਈ, ਸ਼ਾਰਜਾਹ ਅਤੇ ਦੋਹਾ ਲਈ ਸਿੱਧਆਂਿ ਉਡਾਣਾਂ ਹਨ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵਲੋਂ ਵਿਸਤ੍ਰਿਤ ਅੰਕੜਿਆਂ ਦੇ ਨਾਲ ਵੱਖ-ਵੱਖ ਏਅਰਲਾਈਨਾਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਗੁਮਟਾਲਾ ਨੇ ਉਮੀਦ ਜਾਹਰ ਕੀਤੀ ਕਿ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਅੰਤਰਰਾਸ਼ਟਰੀ ਜਾਂ ਭਾਰਤੀ ਏਅਰਲਾਈਨਾਂ ਦੁਆਰਾ ਇੱਥੋਂ ਉਡਾਣਾਂ ਸ਼ੁਰੂ ਕਰਨ ਜਾਂ ਚੱਲ ਰਹੀਆਂ ਉਡਾਣਾਂ ਦੀ ਗਿਣਤੀ ਨੂੰ ਵਧਾਉਣ ਨਾਲ ਯਾਤਰੀਆਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਵੇਗਾ।

ਮੌਜੂਦਾ ਅਤੇ ਪਿਛਲੀ ਸੂਬਾ ਸਰਕਾਰ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਗੁਮਟਾਲਾ ਨੇ ਕਿਹਾ ਕਿ ਭਾਰਤ ਅਤੇ ਦੁਨੀਆ ਭਰ ਦੇ ਕਈ ਹਵਾਈ ਅੱਡਿਆ ਨਾਲ ਜੁੜੇ ਹੋਣ ਦੇ ਬਾਵਜੂਦ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਾਂ ਇੱਥੋਂ ਤੱਕ ਕਿ ਸ਼ਹਿਰ ਨੂੰ ਵੀ ਸਰਕਾਰੀ ਬੱਸ ਸੇਵਾ ਨਾਲ ਨਹੀਂ ਜੋੜਿਆ ਗਿਆ ਹੈ। ੳਹੁਨਾਂ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਯਾਤਰੀਆਂ ਲਈ ਆਵਾਜਾਈ ਦੇ ਇਸ ਸਸਤੇ ਸਾਧਨ 'ਤੇ ਧਿਆਨ ਦੇਣ ਦੀ ਮੰਗ ਕੀਤੀ ਹੈ। ਪਿਛਲੀ ਸਰਕਾਰ ਵਾਂਗ Aam Admi Party ਦੀ ਸਰਕਾਰ ਵੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਵਿਤਕਰਾ ਕਰਦੇ ਹੋਏ, ਇੱਥੋਂ ਬੱਸ ਸੇਵਾ ਦੀ ਇਸ ਮੰਗ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਇਸ ਦੀ ਬਜਾਏ ਪੰਜਾਬ ਸਰਕਾਰ ਸਿਰਫ ਦਿੱਲੀ ਲਈ ਟਰਾਂਸਪੋਰਟ ਦਾ ਇਹ ਸਸਤਾ ਸਾਧਨ ਪ੍ਰਦਾਨ ਕਰਕੇ ਯਾਤਰੀਆਂ ਨੂੰ ਦਿੱਲੀ ਤੋਂ ਉਡਾਣ ਭਰਨ ਲਈ ਉਤਸ਼ਾਹਿਤ ਕਰ ਰਹੀ ਹੈ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live