Radio Spice
Breaking News

ਵਿਜੀਲੈਂਸ ਨੇ ਸੀਐਮ ਮਾਨ ਨੂੰ ਭੇਜੀ ਭ੍ਰਿਸ਼ਟ ਤਹਿਸੀਲਦਾਰਾਂ ਦੀ ਲਿਸਟ , ਏਜੰਟਾਂ ਰਾਹੀਂ ਸ਼ਰੇਆਮ ਚੱਲ ਰਿਹਾ ਰਿਸ਼ਵਤਖੋਰੀ ਦਾ ਧੰਦਾ

By 111459pwpadmin•

ਪੰਜਾਬ ਦੀ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਚੈਕਿੰਗ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦ

 ਪੰਜਾਬ ਦੀ  ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਭਰ ਦੀਆਂ ਤਹਿਸੀਲਾਂ ਦੀ ਚੈਕਿੰਗ ਕਰਕੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ 48 ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਵਿੱਚ ਤਹਿਸੀਲਦਾਰ-ਨਾਇਬ ਤਹਿਸੀਲਦਾਰ ਅਤੇ ਉਨ੍ਹਾਂ ਦੇ ਏਜੰਟ ਅਰਜੀ ਨਵੀਸ ਸ਼ਾਮਲ ਹਨ।

ਵਿਜੀਲੈਂਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਤਹਿਸੀਲਾਂ ਵਿੱਚ ਏਜੰਟਾਂ ਰਾਹੀਂ ਰਿਸ਼ਵਤਖੋਰੀ ਦਾ ਧੰਦਾ ਖੁੱਲ੍ਹੇਆਮ ਚੱਲ ਰਿਹਾ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦਾ ਇਹ ਕਾਰੋਬਾਰ ਕੋਡ ਵਰਡਸ ਜ਼ਰੀਏ ਚੱਲ ਰਿਹਾ ਹੈ। ਵਸੀਕਾ-ਨਵੀਸ ਅਤੇ ਅਰਜੀ-ਨਵੀਸ ਰਜਿਸਟਰੀ 'ਤੇ ਕੋਡ ਵਰਡ ਦਿੰਦੇ ਹਨ ਅਤੇ ਇਸ ਅਨੁਸਾਰ ਤਹਿਸੀਲ ਵਿਚ ਦਿਨ ਭਰ ਹੋਈ ਕੁਲੈਕਸ਼ਨ ਦਾ ਹਿੱਸਾ ਸ਼ਾਮ ਨੂੰ ਤਹਿਸੀਲਦਾਰ ਕੋਲ ਪਹੁੰਚਦਾ ਹੈ।

ਵਿਜੀਲੈਂਸ ਨੇ ਆਪਣੇ ਮੁੱਖ ਸਕੱਤਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਤਹਿਸੀਲਾਂ ਵਿੱਚ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿੱਚ ਸ਼ਹਿਰੀ ਜਾਇਦਾਦਾਂ ਅਤੇ ਵਪਾਰਕ ਜਾਇਦਾਦਾਂ ਨੂੰ ਰਿਹਾਇਸ਼ੀ ਦਿਖਾ ਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋ ਰਿਹਾ ਹੈ। ਤਹਿਸੀਲਦਾਰ ਆਪਣੇ ਏਜੰਟਾਂ ਰਾਹੀਂ ਇਹ ਸਾਰੀ ਖੇਡ ਕਰ ਰਹੇ ਹਨ।

ਵਿਜੀਲੈਂਸ ਨੇ ਕਿਹਾ ਕਿ ਨਾਜਾਇਜ਼ ਕਲੋਨੀਆਂ ਦੇ ਨਾਂ ’ਤੇ ਵੱਡੀ ਖੇਡ ਖੇਡੀ ਜਾ ਰਹੀ ਹੈ। ਬਿਨਾਂ ਐਨ.ਓ.ਸੀ ਤੋਂ ਮੋਟੀ ਰਕਮ ਵਸੂਲ ਕੇ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਹਨ। ਇਥੋਂ ਤੱਕ ਜੋ ਕਲੋਨੀਆਂ ਅਧਿਕਾਰਤ ਹਨ, ਓਥੇ ਵੀ ਪਲਾਟ ਲੈਣ ਵਾਲਿਆਂ ਨੂੰ ਐਨਓਸੀ ਦਾ ਡਰ ਦਿਖਾ ਕੇ ਰਿਸ਼ਵਤ ਲਈ ਜਾ ਰਹੀ ਹੈ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਵਿਰਾਸਤ -ਫਰਦ ਬਦਲ ਕੇ ਇੰਤਕਾਲ ਚੜਾਉਣ ਦੇ ਨਾਮ 'ਤੇ ਪਟਵਾਰੀ ਅਤੇ ਤਹਿਸੀਲਦਾਰ ਮਿਲ ਕੇ ਮੋਟੀ ਰਕਮ ਹੜੱਪ ਕਰ ਗਏ ਹਨ।

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live