Radio Spice
Breaking News

ਮਿਥੁਨ ਚੱਕਰਵਰਤੀ ਨੂੰ ਹੋਇਆ ਬ੍ਰੇਨ ਸਟ੍ਰੋਕ! ਐਮਰਜੈਂਸੀ 'ਚ ਦਾਖਲ ਐਕਟਰ ਦੀ ਟੈਸਟ ਰਿਪੋਰਟ ਆਈ ਸਾਹਮਣੇ, ਜਾਣੋ ਹੈਲਥ ਅਪਡੇਟ

By 111459pwpadmin•

ਮਿਥੁਨ ਚੱਕਰਵਰਤੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ। ਅਪੋਲੋ ਹਸਪਤਾਲ ਨੇ ਅਦਾਕਾਰ ਦੀ ਸਿਹਤ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ ਮਿਥੁਨ ਨੂੰ ਬ੍ਰੇਨ ਸਟ੍ਰੋਕ

ਮਿਥੁਨ ਚੱਕਰਵਰਤੀ ਨੂੰ ਹੋਇਆ ਬ੍ਰੇਨ ਸਟ੍ਰੋਕ! ਐਮਰਜੈਂਸੀ 'ਚ ਦਾਖਲ ਐਕਟਰ ਦੀ ਟੈਸਟ ਰਿਪੋਰਟ ਆਈ ਸਾਹਮਣੇ, ਜਾਣੋ ਹੈਲਥ ਅਪਡੇਟ

ਮਿਥੁਨ ਚੱਕਰਵਰਤੀ ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰ ਨੇ ਛਾਤੀ 'ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਐਮਰਜੈਂਸੀ ਵਾਰਡ 'ਚ ਭਰਤੀ ਕਰਵਾਇਆ ਗਿਆ। ਅਪੋਲੋ ਹਸਪਤਾਲ ਨੇ ਅਦਾਕਾਰ ਦੀ ਸਿਹਤ ਨੂੰ ਲੈ ਕੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ 'ਚ ਲਿਖਿਆ ਹੈ ਕਿ ਮਿਥੁਨ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ।

ਅਪੋਲੋ ਹਸਪਤਾਲ ਵਲੋਂ ਜਾਰੀ ਬਿਆਨ 'ਚ ਲਿਖਿਆ ਗਿਆ ਹੈ- 'ਰਾਸ਼ਟਰੀ ਪੁਰਸਕਾਰ ਵਿਜੇਤਾ ਅਭਿਨੇਤਾ ਸ਼੍ਰੀ ਮਿਥੁਨ ਚੱਕਰਵਰਤੀ (73) ਨੂੰ ਸੱਜੇ ਉਪਰਲੇ ਅਤੇ ਹੇਠਲੇ ਅੰਗਾਂ 'ਚ ਕਮਜ਼ੋਰੀ ਦੀ ਸ਼ਿਕਾਇਤ ਦੇ ਨਾਲ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ 'ਚ ਲਿਆਂਦਾ ਗਿਆ। ਉਨ੍ਹਾਂ ਦੇ ਦਿਮਾਗ ਦਾ ਐਮਆਰਆਈ, ਜ਼ਰੂਰੀ ਲੈਬਾਰਟਰੀ ਅਤੇ ਰੇਡੀਓਲੋਜੀ ਟੈਸਟ ਕੀਤੇ ਗਏ ਹਨ।

ਹੁਣ ਕਿਵੇਂ ਹੈ ਮਿਥੁਨ ਦੀ ਹਾਲਤ?
ਬਿਆਨ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਮਿਥੁਨ ਦੇ ਦਿਮਾਗ ਵਿੱਚ ਇਸਕੇਮਿਕ ਸੇਰੇਬਰੋਵੈਸਕੁਲਰ ਸਟ੍ਰੋਕ ਦਾ ਪਤਾ ਲਗਾਇਆ ਗਿਆ ਹੈ। ਫਿਲਹਾਲ ਅਭਿਨੇਤਾ ਪੂਰੀ ਤਰ੍ਹਾਂ ਚੇਤੰਨ, ਸਿਹਤਮੰਦ ਹੈ ਅਤੇ ਨਰਮ ਖੁਰਾਕ ਲੈ ਰਿਹਾ ਹੈ। ਹਸਪਤਾਲ ਨੇ ਕਿਹਾ, 'ਨਿਊਰੋ-ਫਿਜ਼ੀਸ਼ੀਅਨ, ਕਾਰਡੀਓਲੋਜਿਸਟ ਅਤੇ ਗੈਸਟ੍ਰੋਐਂਟਰੌਲੋਜਿਸਟ ਸਮੇਤ ਡਾਕਟਰਾਂ ਦੀ ਟੀਮ ਦੁਆਰਾ ਮਿਥੁਨ ਚੱਕਰਵਰਤੀ ਦੇ ਹੋਰ ਟੈਸਟ ਕੀਤੇ ਜਾਣਗੇ।।' ਇਸ ਤੋਂ ਪਹਿਲਾਂ ਉਨ੍ਹਾਂ ਦੇ ਬੇਟੇ ਮਿਮੋਹ ਚੱਕਰਵਰਤੀ ਨੇ ਵੀ ਈ-ਟਾਈਮਜ਼ ਨੂੰ ਪੁਸ਼ਟੀ ਕੀਤੀ ਸੀ ਕਿ ਮਿਥੁਨ ਹੁਣ ਠੀਕ ਹਨ ਅਤੇ ਇਹ ਸਿਰਫ਼ ਇੱਕ ਰੁਟੀਨ ਜਾਂਚ ਸੀ।

ਪਦਮ ਭੂਸ਼ਣ ਐਵਾਰਡ ਦੇਣ ਦਾ ਐਲਾਨ
ਤੁਹਾਨੂੰ ਦੱਸ ਦੇਈਏ ਕਿ ਮਿਥੁਨ ਨੂੰ ਪਦਮ ਭੂਸ਼ਣ ਪੁਰਸਕਾਰ ਦੇਣ ਦਾ ਐਲਾਨ ਇਸ ਜਨਵਰੀ ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮਿਥੁਨ ਨੇ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਵੀਡੀਓ 'ਚ ਮਿਥੁਨ ਨੇ ਕਿਹਾ ਸੀ, ਕਾਫੀ ਸੰਘਰਸ਼ ਅਤੇ ਸਖਤ ਮਿਹਨਤ ਤੋਂ ਬਾਅਦ ਆਖਿਰਕਾਰ ਮੈਨੂੰ ਅਜਿਹਾ ਸਨਮਾਨ ਮਿਲਿਆ ਹੈ। ਇਹ ਇੱਕ ਭਾਵਨਾ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਇਹ ਭਾਰਤ ਅਤੇ ਵਿਦੇਸ਼ ਵਿੱਚ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਸਮਰਪਿਤ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਬਿਨਾਂ ਸ਼ਰਤ ਪਿਆਰ ਦਿੱਤਾ ਹੈ। 

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live