Radio Spice
Breaking News

ਮਾਣਹਾਨੀ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੇ ਸੁੁਪਰੀਮ ਕੋਰਟ 'ਚ ਮੰਨੀ ਗ਼ਲਤੀ, ਜਾਣੋ ਪੂਰਾ ਮਾਮਲਾ

By 111459pwpadmin•

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਆਪਣੀ ਗਲਤੀ ਮੰਨ ਲਈ ਹੈ। ਕੇਜਰੀਵਾਲ ਨੇ ਯੂਟਿਊਬਰ ਧਰੁਵ ਰਾਠੀ ਦੇ ਇੱਕ ਵੀਡੀਓ ਨੂੰ ਰੀਟਵੀਟ ਕਰਨ ਲਈ ਉਸ ਵਿਰੁੱਧ ਦਰਜ ਮਾਣਹਾਨੀ ਦੇ ਕੇਸ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਉਦੋ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਆਪਣੀ ਗਲਤੀ ਮੰਨ ਲਈ ਹੈ। ਕੇਜਰੀਵਾਲ ਨੇ ਯੂਟਿਊਬਰ ਧਰੁਵ ਰਾਠੀ ਦੇ ਇੱਕ ਵੀਡੀਓ ਨੂੰ ਰੀਟਵੀਟ ਕਰਨ ਲਈ ਉਸ ਵਿਰੁੱਧ ਦਰਜ ਮਾਣਹਾਨੀ ਦੇ ਕੇਸ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਨੂੰ ਵੀ ਅਪੀਲ ਕੀਤੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਉਦੋਂ ਤੱਕ ਹੇਠਲੀ ਅਦਾਲਤ ਦੀ ਕਾਰਵਾਈ ਮੁਲਤਵੀ ਰਹੇਗੀ।

ਦਰਅਸਲ, ਕੇਜਰੀਵਾਲ ਦੇ ਖ਼ਿਲਾਫ਼ ਇਹ ਮਾਮਲਾ 2018 ਵਿੱਚ ਯੂਟਿਊਬਰ ਧਰੁਵ ਰਾਠੀ ਦੇ ਇੱਕ ਵੀਡੀਓ ਵਾਲੇ ਟਵੀਟ ਨੂੰ ਰੀਟਵੀਟ ਕਰਨ ਲਈ ਦਰਜ ਕੀਤਾ ਗਿਆ ਸੀ। ਉਸ ਵੀਡੀਓ 'ਚ ਵਿਕਾਸ ਸੰਕ੍ਰਿਤਿਆਯਨ ਨਾਂ ਦੇ ਵਿਅਕਤੀ ਬਾਰੇ ਅਪਮਾਨਜਨਕ ਗੱਲਾਂ ਕਹੀਆਂ ਗਈਆਂ ਸਨ।

ਦਿੱਲੀ ਹਾਈ ਕੋਰਟ ਨੇ ਇਹ ਕਹਿ ਕੇ ਕੇਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਵੱਡੀ ਗਿਣਤੀ ਵਿੱਚ ਲੋਕ ਟਵਿੱਟਰ 'ਤੇ ਕੇਜਰੀਵਾਲ ਨੂੰ ਫੋਲੋ ਕਰਦੇ ਹਨ। ਸ਼ਿਕਾਇਤਕਰਤਾ ਦੇ ਖ਼ਿਲਾਫ਼ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਪੁਸ਼ਟੀ ਕੀਤਿਆਂ ਬਿਨਾਂ, ਉਨ੍ਹਾਂ ਨੇ ਇਸਨੂੰ ਰੀਟਵੀਟ ਕੀਤਾ ਅਤੇ ਇਸਨੂੰ ਕਰੋੜਾਂ ਲੋਕਾਂ ਤੱਕ ਫੈਲਾ ਦਿੱਤਾ।

ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਨੇ ਮਈ 2018 ਵਿੱਚ ਯੂਟਿਊਬਰ ਧਰੁਵ ਰਾਠੀ ਦੇ ਕਥਿਤ ਤੌਰ 'ਤੇ ਮਾਣਹਾਨੀ ਵਾਲੇ ਵੀਡੀਓ ਨੂੰ ਰੀਟਵੀਟ ਕਰਨ ਲਈ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਦੋਸ਼ੀ ਵਜੋਂ ਉਨ੍ਹਾਂ ਨੂੰ ਜਾਰੀ ਕੀਤੇ ਸੰਮਨ ਨੂੰ ਬਰਕਰਾਰ ਰੱਖਿਆ ਸੀ।

ਹਾਈ ਕੋਰਟ ਨੇ 5 ਫਰਵਰੀ 2024 ਦੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਜੇਕਰ ਕਥਿਤ ਅਪਮਾਨਜਨਕ ਕੰਟੈਂਟ ਦੁਬਾਰਾ ਪੋਸਟ ਕੀਤਾ ਜਾਂਦਾ ਹੈ ਤਾਂ ਮਾਣਹਾਨੀ ਦਾ ਕਾਨੂੰਨ ਲਾਗੂ ਹੋਵੇਗਾ। ਅਦਾਲਤ ਨੇ ਕਿਹਾ ਸੀ ਕਿ ਅਜਿਹੇ ਕੰਟੈਂਟ ਨੂੰ ਰੀਟਵੀਟ ਕਰਨ ਵੇਲੇ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਉਸ ਲਈ ਜ਼ਿੰਮੇਵਾਰੀ ਦੀ ਭਾਵਨਾ ਹੋਣੀ ਚਾਹੀਦੀ ਹੈ।

ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਪਮਾਨਜਨਕ ਕੰਟੈਂਟ ਨੂੰ ਰੀਟਵੀਟ ਕਰਨ ਵਾਲਾ ਵਿਅਕਤੀ ਬੇਦਾਅਵਾ ਅਟੈਚ ਨਹੀਂ ਕਰਦਾ ਹੈ, ਤਾਂ ਸਜ਼ਾ ਅਤੇ ਹੋਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਥੇ ਹੀ ਸੀਐਮ ਕੇਜਰੀਵਾਲ ਨੇ ਹੇਠਲੀ ਅਦਾਲਤ ਦੇ ਸੰਮਨ ਨੂੰ ਖਾਰਜ ਕਰਨ ਦੀ ਮੰਗ ਕਰਦਿਆਂ ਹੋਇਆਂ ਕਿਹਾ ਸੀ ਕਿ ਹੇਠਲੀ ਅਦਾਲਤ ਇਹ ਨਹੀਂ ਸਮਝ ਸਕੀ ਕਿ ਉਨ੍ਹਾਂ ਦੇ ਟਵੀਟ ਦਾ ਮਕਸਦ ਸ਼ਿਕਾਇਤਕਰਤਾ ਵਿਕਾਸ ਸੰਕ੍ਰਿਤੀਯਨ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਜਾਂ ਇਸ ਦੀ ਕੋਈ ਸੰਭਾਵਨਾ ਨਹੀਂ ਸੀ।

ਸੰਕ੍ਰਿਤਿਆਯਨ ਨੇ ਦਾਅਵਾ ਕੀਤਾ ਸੀ ਕਿ ਜਰਮਨੀ ਵਿਚ ਰਹਿਣ ਵਾਲੇ ਰਾਠੀ ਨੇ 'ਭਾਜਪਾ ਆਈਟੀ ਸੈੱਲ ਪਾਰਟ 2' ਨਾਂ ਦੇ ਯੂਟਿਊਬ 'ਤੇ ਇਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿਚ "ਕਈ ਝੂਠੇ ਅਤੇ ਅਪਮਾਨਜਨਕ ਦੋਸ਼ ਲਗਾਏ ਗਏ ਸਨ।"

More Breaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗBreaking News

Waikato Medical School ਲਈ Ratepayers ਤੋਂ ਲੱਖਾਂ ਡਾਲਰ ਦੀ ਮਦਦ ਦੀ ਮੰਗ

University of Waikato ਆਪਣੇ ਨਵੇਂ Medical School ਲਈ Hamilton ਦੇ ratepayers ਵੱਲੋਂ ਲਗਭਗ $5.15 ਮਿਲੀਅਨ ਦੀ ਵਿੱਤੀ ਰਾਹਤ ਚਾਹੁੰਦੀ ਹੈ। ਇਸ ਮੰਗ ਵਿੱਚ ਕੌਂਸਲ ਫੀਸਾਂ ਅਤੇ ਹੋਰ ਖਰਚਿਆਂ ਵਿੱਚ ਛੋਟ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਨਵੇਂ ਮੈਡੀਕਲ ਸਕੂਲ ਦੀ ਸਥਾਪਨਾ ’ਤੇ ਲਗਭਗ $234.7 ਮਿਲੀਅਨ ਖਰਚ ਹੋਵੇਗਾ। ਸਰਕਾਰ $82.85 ਮਿਲੀਅਨ ਦੇ ਰਹੀ ਹੈ, ਜਦਕਿ

9 Sept 2026

Auckland ਦੀ Western Line ’ਤੇ Trains Delayed ਅਤੇ CancelledBreaking News

Auckland ਦੀ Western Line ’ਤੇ Trains Delayed ਅਤੇ Cancelled

Baldwin Avenue Train Station ’ਤੇ ਬੁੱਧਵਾਰ ਦੁਪਹਿਰ ਵਾਪਰੀ ਇੱਕ ਘਟਨਾ ਕਾਰਨ Auckland ਦੀ Western Line ਉੱਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। Auckland Transport ਮੁਤਾਬਕ ਟ੍ਰੇਨਾਂ ਸਿਰਫ਼ Swanson ਤੋਂ New Lynn ਅਤੇ Waitematā ਤੋਂ Morningside ਵਿਚਕਾਰ ਚੱਲ ਰਹੀਆਂ ਹਨ। ਕੁਝ ਸੇਵਾਵਾਂ ਦੇਰੀ ਨਾਲ ਹਨ ਅਤੇ ਕੁਝ ਰੱਦ ਕੀਤੀਆਂ ਗਈਆਂ ਹਨ। ਪੁਲਿਸ ਨ

9 Sept 2026

Sufi Mehfil 2026Breaking News

Sufi Mehfil 2026

30 Aug 2026

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤBreaking News

ਨਵੇਂ ਸਰਵੇਖਣ ‘ਚ ਨੈਸ਼ਨਲ ਗੱਠਜੋੜ ਮਜ਼ਬੂਤ ਸਰਵੇਖਣ ਨੇ ਦਿੱਤੇ ਚੋਣਾਂ ਤੋਂ ਪਹਿਲਾਂ ਨਵੇਂ ਸੰਕੇਤ

ਨਵੰਬਰ 2026 ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਰੀ Roy Morgan ਦੇ ਤਾਜ਼ਾ ਸਰਵੇਖਣ ਅਨੁਸਾਰ ਨੈਸ਼ਨਲ, ACT ਅਤੇ NZ First ਦੇ ਗੱਠਜੋੜ ਨੂੰ 51% ਸਮਰਥਨ ਮਿਲ ਰਿਹਾ ਹੈ, ਜਦਕਿ ਲੇਬਰ, ਗ੍ਰੀਨਜ਼ ਅਤੇ Te Pāti Māori ਦੇ ਗੱਠਜੋੜ ਨੂੰ 42% ਸਮਰਥਨ ਮਿਲਿਆ ਹੈ। 📊 ਪਾਰਟੀਆਂ ਦਾ ਸਮਰਥਨ: • National – 31% • Labour – 25.5% • Greens – 13.5% • NZ First – 10.5% •

1 Jul 2026

Radio Spice Live