Radio Spice
India News

ਆਦਿਤਯ-ਐੱਲ 1 ਨੇ ਸਫਲਤਾਪੂਰਵਕ ਤੀਜੀ ਵਾਰ ਬਦਲਿਆ ਔਰਬਿਟ, ਅਜੇ 2 ਅਰਥ ਬਾਊਂਡ ਫਾਇਰ ਬਾਕੀ

By 111459pwpadmin•

ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ 1 ਨੇ ਤੀਜੀ ਵਾਰ ਆਰਬਿਟ ਬਦਲਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਸਪੇਸ ਏਜੰਸੀ ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਬੰਗਲੌਰ ਸਥਿਤ ਇਸਟ੍ਰੈਕ ਸੈਂਟਰ ਤੋਂ ਆਦਿਤਯ ਐੱਲ-1 ਦੇ ਧਰਤੀ ਦੀ ਆਰਬਿਟ ਬਦਲਣ ਦਾ ਤੀਜਾ ਪੜਾਅ ਸਫਲਤਾਪੂਰਵਕ ਪੂਰਾ ਕੀਤਾ ਗਿਆ। ਆਪ੍ਰੇਸ਼ਨ ਦੌਰਾਨ ਮਾਰੀਸ਼ਸ, ਬੰਗਲੌਰ ਤੇ ਪੋਰਟ ਬਲੇਅਰ ਸਥਿਤ ਇ

ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ 1 ਨੇ ਤੀਜੀ ਵਾਰ ਆਰਬਿਟ ਬਦਲਣ ਦੀ ਪ੍ਰਕਿਰਿਆ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਭਾਰਤੀ ਸਪੇਸ ਏਜੰਸੀ ਇਸਰੋ ਨੇ ਟਵੀਟ ਕਰਕੇ ਦੱਸਿਆ ਕਿ ਬੰਗਲੌਰ ਸਥਿਤ ਇਸਟ੍ਰੈਕ ਸੈਂਟਰ ਤੋਂ ਆਦਿਤਯ ਐੱਲ-1 ਦੇ ਧਰਤੀ ਦੀ ਆਰਬਿਟ ਬਦਲਣ ਦਾ ਤੀਜਾ ਪੜਾਅ ਸਫਲਤਾਪੂਰਵਕ ਪੂਰਾ ਕੀਤਾ ਗਿਆ।

ਆਪ੍ਰੇਸ਼ਨ ਦੌਰਾਨ ਮਾਰੀਸ਼ਸ, ਬੰਗਲੌਰ ਤੇ ਪੋਰਟ ਬਲੇਅਰ ਸਥਿਤ ਇਸਰੋ ਦੇ ਗਰਾਊਂਡ ਸਟੇਸ਼ਨਾਂ ਤੋਂ ਮਿਸ਼ਨ ਦੀ ਪ੍ਰਕਿਰਿਆ ਦਾ ਟਰੈਕ ਪੂਰਾ ਕੀਤਾ ਗਿਆ। ਇਸਰੋ ਨੇ ਦੱਸਿਆ ਕਿ ਆਦਿਤਯ ਐੱਲ-1 ਦੀ ਨਵੀਂਆਰਬਿਟ 296 ਕਿਲੋਮੀਟਰ X 71767 ਕਿਲੋਮੀਟਰ ਹੈ।

ਇਸ ਤੋਂ ਪਹਿਲਾਂ 3 ਸਤੰਬਰ ਨੂੰ ਆਦਿਤਯ ਐੱਲ-1 ਨੇ ਪਹਿਲੀ ਵਾਰ ਸਫਲਤਾਪੂਰਵਕ ਆਰਬਿਟ ਬਦਲਿਆ ਸੀ। ਇਸਰੋ ਨੇ ਸਵੇਰੇ ਲਗਭਗ 11.45 ਵਜੇ ਦੱਸਿਆ ਸੀ ਕਿ ਆਦਿਤਯ ਐਆਲ-1 ਦੀ ਅਰਥ ਬਾਊਂਡ ਫਾਇਰ ਕੀਤਾ ਸੀ ਜਿਸ ਦੀ ਮਦਦ ਨਾਲ ਆਦਿਤਯ ਐੱਲ-1 ਨੇ ਆਰਬਿਟ ਬਦਲਿਆ। ਇਸਰੋ ਨੇ ਦੂਜੀ ਵਾਰ 5 ਸਤੰਬਰ ਨੂੰ ਆਪਣੀ ਆਰਬਿਟ ਬਦਲੀ ਸੀ।

ਇਸਰੋ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਔਰਬਿਟ ਬਦਲਣ ਦੀ ਚੌਥੀ ਕੋਸ਼ਿਸ਼ 15 ਸਤੰਬਰ ਨੂੰ ਲਗਭਗ 2 ਵਜੇ ਤੈਅ ਕੀਤੀ ਗਈ ਹੈ। ਇਸਰੋ ਮੁਤਾਬਕ ਆਦਿਤਯ ਐੱਲ-1 16 ਦਿਨ ਧਰਤੀ ਦੀ ਔਰਬਿਟ ਵਿਚ ਬਿਤਾਏਗਾ।ਇਸ ਦੌਰਾਨ 5 ਵਾਰ ਆਦਿਤਯ ਐੱਲ 1 ਦੀ ਔਰਬਿਟ ਬਦਲਣ ਲਈ ਅਰਥ ਬਾਊਂਡ ਫਾਇਰ ਕੀਤਾ ਜਾਵੇਗਾ।

ਇਸਰੋ ਨੇ 2 ਸਤੰਬਰ ਨੂੰ ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ ਐੱਲ-1 ਦੀ ਲਾਂਚਿੰਗ ਕੀਤੀ ਸੀ। ਇਸਰੋ ਨੇ ਪੀਐੱਸਐੱਲਵੀ ਸੀ-57 ਲਾਂਚ ਵ੍ਹੀਕਲ ਤੋਂ ਆਦਿਤਯ ਐੱਲ-1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ।

ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਹੋਈ ਸੀ। ਇਹ ਮਿਸ਼ਨ ਵੀ ਚੰਦਰਯਾਨ-3 ਦੀ ਤਰ੍ਹਾਂ ਪਹਿਲਾਂ ਧਰਤੀ ਦਾ ਚੱਕਰ ਲਗਾਏਗਾ ਤੇ ਫਿਰ ਇਹ ਤੇਜ਼ੀ ਨਾਲ ਸੂਰਜ ਦੀ ਦਿਸ਼ਾ ਵਿਚ ਉਡਾਣ ਭਰੇਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live