Radio Spice
India News

4 ਜੂਨ ਤੋਂ ਬਾਅਦ ਬੰਦ ਹੋ ਜਾਵੇਗਾ Google Pay!, ਪੜ੍ਹੋ ਐਪ ਯੂਜ਼ਰਸ ਲਈ ਜ਼ਰੂਰੀ ਜਾਣਕਾਰੀ

By 111459pwpadmin•

ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਹ ਆਨਲਾਈਨ ਲੈਣ-ਦੇਣ ਲਈ ਉਪਭੋਗਤਾਵਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਗੂਗਲ 4 ਜੂਨ 2024 ਤੋਂ Google Pay ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਖਬਰ ਨੇ ਆਨਲਾ

ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਇਹ ਆਨਲਾਈਨ ਲੈਣ-ਦੇਣ ਲਈ ਉਪਭੋਗਤਾਵਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਗੂਗਲ 4 ਜੂਨ 2024 ਤੋਂ Google Pay ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਖਬਰ ਨੇ ਆਨਲਾਈਨ ਟ੍ਰਾਂਜੈਕਸ਼ਨ ਕਰਨ ਵਾਲੇ ਯੂਜ਼ਰਸ ਦੀ ਟੈਂਸ਼ਨ ਵਧਾ ਦਿੱਤੀ ਹੈ। Gpay ਬੰਦ ਹੋਣ ਦੀ ਇਹ ਖਬਰ ਸੱਚ ਹੈ, ਇਸ ਗੱਲ ਦੀ ਪੁਸ਼ਟੀ ਖੁਦ ਗੂਗਲ ਨੇ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਗੂਗਲ ਦੇ ਇਸ ਫੈਸਲੇ ਨਾਲ ਕਿਹੜੇ-ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ।

ਇਨ੍ਹਾਂ ਉਪਭੋਗਤਾਵਾਂ ਉਤੇ ਪਵੇਗਾ ਅਸਰ

ਦੱਸ ਦਈਏ ਕਿ ਗੂਗਲ ਆਪਣੀ ਗੂਗਲ ਪੇ ਸਰਵਿਸ ਬੰਦ ਕਰਨ ਜਾ ਰਿਹਾ ਹੈ ਪਰ ਗੂਗਲ ਦੇ ਇਸ ਫੈਸਲੇ ਦਾ ਭਾਰਤੀ ਯੂਜ਼ਰਸ ਉਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ। ਗੂਗਲ ਅਮਰੀਕਾ 'ਚ 4 ਜੂਨ, 2024 ਤੋਂ Google Pay ਦੀ ਸੇਵਾ ਬੰਦ ਕਰਨ ਜਾ ਰਿਹਾ ਹੈ। ਮਤਲਬ ਗੂਗਲ ਪੇ ਭਾਰਤ ਤੋਂ ਨਹੀਂ ਸਗੋਂ ਅਮਰੀਕਾ ਤੋਂ ਬੈਨ ਹੋਣ ਜਾ ਰਿਹਾ ਹੈ।

ਹੁਣ ਗੂਗਲ ਪੇ ਸਿਰਫ ਇਨ੍ਹਾਂ ਦੇਸ਼ਾਂ 'ਚ ਕੰਮ ਕਰੇਗਾ

ਦੱਸ ਦਈਏ ਕਿ 4 ਜੂਨ ਤੋਂ ਬਾਅਦ ਗੂਗਲ ਪੇ ਐਪ ਸਿਰਫ ਭਾਰਤ ਅਤੇ ਸਿੰਗਾਪੁਰ ਵਿੱਚ ਕੰਮ ਕਰੇਗੀ। ਜਦੋਂ ਕਿ ਦੂਜੇ ਦੇਸ਼ਾਂ ਵਿੱਚ ਇਸ ਦੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ। ਕੰਪਨੀ ਮੁਤਾਬਕ ਸਾਰੇ ਯੂਜ਼ਰਸ ਨੂੰ ਗੂਗਲ ਵਾਲੇਟ (Google Wallet) 'ਚ ਟਰਾਂਸਫਰ ਕਰ ਦਿੱਤਾ ਜਾਵੇਗਾ। ਇਸ ਤਰੀਕ ਤੋਂ ਬਾਅਦ ਗੂਗਲ ਪੇਅ ਅਮਰੀਕਾ ਵਿੱਚ ਪੂਰੀ ਤਰ੍ਹਾਂ ਬੇਕਾਰ ਹੋ ਜਾਵੇਗਾ।

180 ਦੇਸ਼ਾਂ ਵਿੱਚ Google Wallet ਵਿਚ ਰਿਪਲੇਸ ਕੀਤਾ

ਦੱਸ ਦਈਏ ਕਿ ਗੂਗਲ ਪੇ ਸੇਵਾ ਦੇ ਬੰਦ ਹੋਣ ਤੋਂ ਬਾਅਦ ਅਮਰੀਕੀ ਉਪਭੋਗਤਾ ਨਾ ਤਾਂ ਭੁਗਤਾਨ ਕਰ ਸਕਣਗੇ ਅਤੇ ਨਾ ਹੀ ਰਿਸੀਵ ਕਰ ਸਕਣਗੇ। ਗੂਗਲ ਨੇ ਸਾਰੇ ਅਮਰੀਕੀ ਉਪਭੋਗਤਾਵਾਂ ਨੂੰ ਗੂਗਲ ਵਾਲਿਟ 'ਤੇ ਸ਼ਿਫਟ ਕਰਨ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਗੂਗਲ ਵਾਲੇਟ ਨੂੰ ਪ੍ਰਮੋਟ ਕਰਨ ਲਈ ਅਜਿਹਾ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਇਕ ਬਲਾਗ 'ਚ ਕਿਹਾ ਕਿ ਲਗਭਗ 180 ਦੇਸ਼ਾਂ 'ਚ Gpay ਨੂੰ ਗੂਗਲ ਵਾਲੇਟ ਨਾਲ ਬਦਲ ਦਿੱਤਾ ਗਿਆ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live