Radio Spice
India News

ਹਨੂੰਮਾਨ AI ਚੈਟਬੋਟ ਲਾਂਚ, 98 ਗਲੋਬਲ ਭਾਸ਼ਾਵਾਂ ਨੂੰ ਕਰੇਗਾ ਸਪੋਰਟ, ਜਾਣੋ ਯੂਜ਼ਰਸ ਲਈ ਕਿਵੇਂ ਲਾਹੇਵੰਦ

By 111459pwpadmin•

ਅੱਜਕੱਲ੍ਹ ਹਰ ਪਾਸੇ ਨਵੀਆਂ ਤਕਨੀਕਾਂ ਆਪਣੇ ਪੈਰ ਪਸਾਰ ਰਹੀਆਂ ਹਨ। ਕਈ ਅਜਿਹੇ ਐਪਸ ਵੀ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਯੂਜ਼ਰਸ ਨੂੰ ਕਈ ਸ਼ਾਨਦਾਰ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਇਹ ਨਵੀਆਂ ਤਕਨੀਕਾਂ ਹਰ ਕਿਸੇ ਦੇ ਹੋਸ਼ ਉਡਾ ਰਹੀਆਂ ਹਨ। ਇਸ ਵਿਚਾਲੇ ਭਾਰਤ ਦਾ ਪਹਿਲਾ 12 ਭਾਸ਼ਾਵਾਂ ਦਾ ਸਮਰਥਨ ਕਰਨ ਵਾਲਾ ਸਵਦੇਸ਼ੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟ

ਅੱਜਕੱਲ੍ਹ ਹਰ ਪਾਸੇ ਨਵੀਆਂ ਤਕਨੀਕਾਂ ਆਪਣੇ ਪੈਰ ਪਸਾਰ ਰਹੀਆਂ ਹਨ। ਕਈ ਅਜਿਹੇ ਐਪਸ ਵੀ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਯੂਜ਼ਰਸ ਨੂੰ ਕਈ ਸ਼ਾਨਦਾਰ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਇਹ ਨਵੀਆਂ ਤਕਨੀਕਾਂ ਹਰ ਕਿਸੇ ਦੇ ਹੋਸ਼ ਉਡਾ ਰਹੀਆਂ ਹਨ। ਇਸ ਵਿਚਾਲੇ ਭਾਰਤ ਦਾ ਪਹਿਲਾ 12 ਭਾਸ਼ਾਵਾਂ ਦਾ ਸਮਰਥਨ ਕਰਨ ਵਾਲਾ ਸਵਦੇਸ਼ੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਗਿਆ ਹੈ। ਇਸਦੀ ਖਾਸੀਅਤ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ 98 ਗਲੋਬਲ ਭਾਸ਼ਾਵਾਂ ਨੂੰ ਵੀ ਸਪੋਰਟ ਕਰੇਗਾ। ਹਨੂੰਮਾਨ ਏਆਈ ਚੈਟਬੋਟ ਨੂੰ ਸੱਤ ਆਈਆਈਟੀ, ਰਿਲਾਇੰਸ, ਐਸਐਮਐਲ ਇੰਡੀਆ ਅਤੇ ਅਬੂ ਧਾਬੀ ਦੀ 3ਏਆਈ ਹੋਲਡਿੰਗ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਹੈ।

ਹੁਣ ਹਰ ਕੋਈ ਸਮਝ ਸਕੇਗਾ ਅੰਗੇਰਜ਼ੀ

ਹਨੂੰਮਾਨ AI ਚੈਟਬੋਟ ਨੂੰ ਉਨ੍ਹਾਂ ਉਪਭੋਗਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਅੰਗਰੇਜ਼ੀ ਨਹੀਂ ਜਾਣਦੇ ਹਨ। ਅਜਿਹੀ ਸਥਿਤੀ ਵਿੱਚ, ਇਹ AI ਚੈਟਬੋਟ ਹਿੰਦੀ ਸਮੇਤ 11 ਖੇਤਰੀ ਭਾਸ਼ਾਵਾਂ ਦਾ ਸਮਰਥਨ ਕਰੇਗਾ। ਜਿਸ ਵਿੱਚ ਮਰਾਠੀ, ਗੁਜਰਾਤੀ, ਬੰਗਾਲੀ, ਕੰਨੜ, ਉੜੀਆ, ਪੰਜਾਬੀ, ਅਸਾਮੀ, ਤਾਮਿਲ, ਤੇਲਗੂ, ਮਲਿਆਲਮ ਅਤੇ ਸਿੰਧੀ ਸ਼ਾਮਲ ਹਨ।

ਐਂਡ੍ਰਾਇਡ ਯੂਜ਼ਰਸ ਇਸ ਤਰ੍ਹਾਂ ਕਰਨ ਡਾਊਨਲੋਡ   

ਹਨੂੰਮਾਨ ਏਆਈ ਚੈਟਬੋਟ ਨੂੰ ਐਂਡ੍ਰਾਇਡ ਯੂਜ਼ਰਸ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਹ ਚੈਟਬੋਟ ਬਿਲਕੁਲ ਮੁਫਤ ਉਪਲਬਧ ਹੈ। ਨਾਲ ਹੀ, ਇਹ ਚੈਟਬੋਟ ਜਲਦੀ ਹੀ iOS ਉਪਭੋਗਤਾਵਾਂ ਲਈ ਪਲੇ ਸਟੋਰ 'ਤੇ ਉਪਲਬਧ ਹੋਵੇਗਾ।

ਹਨੂੰਮਾਨ ਚੈਟਬੋਟ ਕਿਵੇਂ ਕੰਮ ਕਰੇਗਾ?

ਹਨੂੰਮਾਨ ਚੈਟਬੋਟ LLM ਵਿਧੀ 'ਤੇ ਕੰਮ ਕਰੇਗਾ, ਜਿਸ ਨੂੰ ਸਪੀਚ ਟੂ ਟੈਕਸਟ ਯੂਜ਼ਰ ਫ੍ਰੈਂਡਲੀ ਸਰਵਿਸ ਕਿਹਾ ਜਾਂਦਾ ਹੈ। ਇਹ AI ਮਾਡਲ ਵੱਡੇ ਪੈਮਾਨੇ ਦੇ ਡੇਟਾ ਤੋਂ ਸਿੱਖ ਕੇ ਕੁਦਰਤੀ ਆਵਾਜ਼ ਪ੍ਰਤੀਕਿਰਿਆ ਪੈਦਾ ਕਰਦਾ ਹੈ। ਓਪਨ ਏਆਈ ਅਤੇ ਗੂਗਲ ਜੇਮਿਨੀ ਏਆਈ ਨਾਲ ਮੁਕਾਬਲਾ ਕਰਨ ਲਈ ਰਿਲਾਇੰਸ ਦੀ ਇਹ ਚੰਗੀ ਸ਼ੁਰੂਆਤ ਹੈ।

ਕਿਹੜੇ ਸੈਕਟਰਾਂ ਨੂੰ ਫਾਇਦਾ ਹੋਵੇਗਾ?

ਇਸ ਦੇ ਜ਼ਰੀਏ ਗਵਰਨੈਂਸ, ਮਾਡਲ ਹੈਲਥ, ਐਜੂਕੇਸ਼ਨ ਅਤੇ ਫਾਇਨਾਂਸ ਸੈਕਟਰਾਂ ਨੂੰ ਕਾਫੀ ਮਦਦ ਮਿਲੇਗੀ। ਨਾਲ ਹੀ, ਇਹ ਇੱਕ ਮੀਲ ਪੱਥਰ ਹੋਵੇਗਾ ਅਤੇ ਕੰਪਨੀ ਲਈ BharatGPT ਦੇ ਵਿਕਾਸ ਦਾ ਰਾਹ ਆਸਾਨ ਬਣਾ ਦੇਵੇਗਾ। ਹਨੂੰਮਾਨ ਚੈਟਬੋਟ ਦੀ ਮਦਦ ਨਾਲ, ਜੋ ਲੋਕ ਅੰਗਰੇਜ਼ੀ ਨਹੀਂ ਜਾਣਦੇ ਹਨ, ਉਹ ਹਿੰਦੀ ਅਤੇ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਇਸਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਹ ਲੋਕਾਂ ਦੀ ਭਾਸ਼ਾਵਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਾਇਦੇਮੰਦ ਹੋਏਗਾ।  

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live