Radio Spice
India News

Android ਯੂਜ਼ਰਜ਼ ਲਈ ਸਰਕਾਰ ਨੇ ਜਾਰੀ ਕੀਤਾ ਨਵਾਂ ਅਲਰਟ! ਇਨ੍ਹਾਂ ਯੂਜ਼ਰਜ਼ ਨੂੰ ਤੁਰੰਤ ਕਰਨਾ ਹੋਵੇਗਾ ਇਹ ਕੰਮ

By 111459pwpadmin•

Android ਫੋਨ ਦੀ ਵਰਤੋਂ ਕਰਦੇ ਹੋ ਤਾਂ ਜਾਣਕਾਰੀ ਤੁਹਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਕੀ ਤੁਸੀਂ ਵੀ ਉਨ੍ਹਾਂ ਯੂਜ਼ਰਜ਼ ’ਚੋਂ ਹੋ ਜੋ ਫੋਨ ’ਚ ਸਿਸਟਮ ਵਲੋਂ ਭੇਜੇ ਗਏ ਸਾਫ਼ਟਵੇਅਰ ਅਪਡੇਟ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਹਾਂ ਤਾਂ ਸਰਕਾਰ ਵਲੋਂ ਇਹ ਵਰਨਿੰਗ ਤੁਹਾਡੇ ਲਈ ਹੀ ਹੈ। ਸਰਕਾਰ ਵਲੋਂ ਸਾਈਬਰ ਸੁਰੱਖਿਆ ਨੂੰ ਲੈ ਕੇ ਨਵੇਂ ਖ਼ਤਰਿਆਂ ਦੀ ਜਾਣਕਾਰੀ ਦਿੱਤੀ

Android ਫੋਨ ਦੀ ਵਰਤੋਂ ਕਰਦੇ ਹੋ ਤਾਂ ਜਾਣਕਾਰੀ ਤੁਹਾਡੇ ਲਈ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਕੀ ਤੁਸੀਂ ਵੀ ਉਨ੍ਹਾਂ ਯੂਜ਼ਰਜ਼ ’ਚੋਂ ਹੋ ਜੋ ਫੋਨ ’ਚ ਸਿਸਟਮ ਵਲੋਂ ਭੇਜੇ ਗਏ ਸਾਫ਼ਟਵੇਅਰ ਅਪਡੇਟ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਜੇ ਹਾਂ ਤਾਂ ਸਰਕਾਰ ਵਲੋਂ ਇਹ ਵਰਨਿੰਗ ਤੁਹਾਡੇ ਲਈ ਹੀ ਹੈ।

ਸਰਕਾਰ ਵਲੋਂ ਸਾਈਬਰ ਸੁਰੱਖਿਆ ਨੂੰ ਲੈ ਕੇ ਨਵੇਂ ਖ਼ਤਰਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਤੇ ਆਈਟੀ ਮਿਨੀਸਟ੍ਰੀ ਵਲੋਂ CERT-IN ਨੇ Android ਯੂਜ਼ਰਜ਼ ਨੂੰ ਇਕ ਨਵੀਂ ਵਾਰਨਿੰਗ ਦਿੱਤੀ ਹੈ।

ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ Android ਦੇ ਵੱਖ-ਵੱਖ ਵਰਜ਼ਨਾ ’ਚ ਨਵੇਂ ਸਾਈਬਰ ਸੁਰੱਖਿਆ ਖ਼ਤਰੇ ਲੱਭੇ ਹਨ। ਇਨ੍ਹਾਂ ਸਾਈਬਰ ਸੁਰੱਖਿਆ ਖ਼ਤਰਿਆਂ ਵਿੱਚ ਹੈਕਿੰਗ ਤੇ ਫਿਸ਼ਿੰਗ ਨੂੰ ਸ਼ਾਮਲ ਕੀਤੇ ਜਾਣ ਦੀ ਰਿਪੋਰਟ ਕੀਤੀ ਗਈ ਹੈ। ਇਨ੍ਹਾਂ ਖ਼ਤਰਿਆਂ ਕਾਰਨ ਐਂਡ੍ਰਾਇਡ ਯੂਜ਼ਰਜ਼ ਦੀ ਸੁਰੱਖਿਆ ਖ਼ਤਰੇ 'ਚ ਪੈ ਸਕਦੀ ਹੈ।

ਕਿਹੜੇ ਐਂਡ੍ਰਾਇਡ ਵਰਜ਼ਨ ’ਤੇ ਹੈ ਖ਼ਤਰਾ

ਦਰਅਸਲ ਸਾਈਬਰ ਸੁਰੱਖਿਆ ਨਾਲ ਜੁੜਿਆਂ ਖ਼ਤਰਾ ਐਂਡ੍ਰਾਇਡ ਦੇ ਅਲੱਗ-ਅਲੱਗ ਵਰਜ਼ਨ ਦੀ ਵਰਤੋਂ ਕਰਨ ਵਾਲੇ ਯੂਜ਼ਰਜ਼ ’ਤੇ ਬਣਿਆ ਹੋਇਆ ਹੈ। ਸਰਕਾਰ ਵਲੋਂ ਐਂਡ੍ਰਾਇਡ ਵਰਜ਼ਨ ਦੀ ਇਕ ਲਿਸਟ ਵੀ ਸਾਂਝੀ ਕੀਤੀ ਗਈ ਹੈ।

Android 10

Android 11

Android 12

Android 12L

Android 13

ਇਨ੍ਹਾਂ ਖ਼ਤਰਿਆਂ ਦੀ ਹੋਈ ਹੈ ਪਛਾਣ

CVE-2020-29374

CVE-2022-34830

CVE-2022-40510

CVE-2023-20780

CVE-2023-20965

CVE-2023-21132

CVE-2023-21133

CVE-2023-21134

CVE-2023-21140

CVE-2023-21142

CVE-2023-21264

CVE-2023-21267

CVE-2023-21268

CVE-2023-21269

CVE-2023-21270

CVE-2023-21271

CVE-2023-21272

CVE-2023-21273

CVE-2023-21274

CVE-2023-21275

CVE-2023-21276

CVE-2023-21277

CVE-2023-21278

CVE-2023-21279

CVE-2023-21280

CVE-2023-21281

CVE-2023-21282

CVE-2023-21283

CVE-2023-21284

CVE-2023-21285

CVE-2023-21286

CVE-2023-21287

CVE-2023-21288

CVE-2023-21289

CVE-2023-21290

CVE-2023-21292

CVE-2023-21626

CVE-2023-22666

CVE-2023-28537

CVE-2023-28555

ਐਂਡ੍ਰਾਇਡ ਯੂਜ਼ਰਜ਼ ਨੂੰ ਕੀ ਕਰਨਾ ਹੋਵੇਗਾ

ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਯੂਜ਼ਰਜ਼ ਨੂੰ ਤੁਰੰਤ ਐਕਸ਼ਨ ਲੈਣ ਦੀ ਸਲਾਹ ਦਿੱਤੀ ਹੈ। ਐਂਡ੍ਰਾਇਡ ਯੂਜ਼ਰਜ਼ ਨੂੰ ਆਪਣਾ ਡਿਵਾਇਸ ਤੁਰੰਤ ਅਪਡੇਟ ਕਰਨ ਦੀ ਜ਼ਰੂਰਤ ਹੋਵੇਗੀ ਫੋਨ ’ਚ ਸਾਫ਼ਟਵੇਅਰ ਅਪਡੇਟ ਮੌਜੂਦ ਹੈ ਤਾਂ ਫੋਨ ਦੀ ਸੈਟਿੰਗ ’ਚ ਜਾ ਕੇ ਸਾਫ਼ਟਵੇਅਰ ਨੂੰ ਅਪਡੇਟ ਕਰਨਾ ਹੋਵੇਗਾ।

ਕਿਵੇਂ ਕਰਨਾ ਹੈ ਫੋਨ ’ਚ ਸਾਫ਼ਟਵੇਅਰ ਅਪਡੇਟ

ਫੋਨ 'ਚ ਸਾਫਟਵੇਅਰ ਨੂੰ ਅਪਡੇਟ ਕਰਨ ਲਈ ਪਹਿਲਾਂ ਤੁਹਾਨੂੰ ਸੈਟਿੰਗ 'ਚ ਜਾਣਾ ਹੋਵੇਗਾ।

ਹੁਣ ਤੁਹਾਨੂੰ ਹੇਠਾਂ ਸਕ੍ਰੋਲ ਕਰਕੇ ਸਾਫਟਵੇਅਰ ਅਪਡੇਟ 'ਤੇ ਆਉਣਾ ਹੋਵੇਗਾ।

ਹੁਣ ਤੁਹਾਨੂੰ Check for Updates 'ਤੇ ਕਲਿੱਕ ਕਰਨਾ ਹੋਵੇਗਾ।

ਜਦੋਂ ਤੁਸੀਂ ਅਪਡੇਟ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਊਨਲੋਡ ਤੇ ਇੰਸਟਾਲ 'ਤੇ ਕਲਿੱਕ ਕਰਨਾ ਹੋਵੇਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live