Radio Spice
India News

Animal Worldwide Collection : 'ਐਨੀਮਲ' 600 ਕਰੋੜ ਦੇ ਕਲੱਬ 'ਚ ਸ਼ਾਮਲ, ਦੁਨੀਆ ਭਰ 'ਚ ਤੋੜੇ ਇਨ੍ਹਾਂ ਫਿਲਮਾਂ ਦੇ ਰਿਕਾਰਡ

By 111459pwpadmin•

ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਐਨੀਮਲ' ਨੇ 90 ਕਰੋੜ ਰੁਪਏ ਤੋਂ ਵੱਧ ਦੀ ਦੁਨੀਆ ਭਰ ਵਿੱਚ ਓਪਨਿੰਗ ਦੇ ਨਾਲ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਫਿਲਮ ਨੇ ਪਹਿਲੇ ਹਫਤੇ 563.3 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਹੈ। ਪਰ ‘ਐਨੀਮਲ’ ਦੀ ਰਫ਼ਤਾਰ ਇੱਥੇ ਹੀ ਖ਼ਤਮ ਨਹੀਂ ਹੁੰਦੀ। ਫਿਲਮ ਨੇ ਦੂਜੇ ਹਫਤੇ ਦੀ ਸ਼ੁਰੂਆਤ ਵ

ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਐਨੀਮਲ' ਨੇ 90 ਕਰੋੜ ਰੁਪਏ ਤੋਂ ਵੱਧ ਦੀ ਦੁਨੀਆ ਭਰ ਵਿੱਚ ਓਪਨਿੰਗ ਦੇ ਨਾਲ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਫਿਲਮ ਨੇ ਪਹਿਲੇ ਹਫਤੇ 563.3 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਹੈ। ਪਰ ‘ਐਨੀਮਲ’ ਦੀ ਰਫ਼ਤਾਰ ਇੱਥੇ ਹੀ ਖ਼ਤਮ ਨਹੀਂ ਹੁੰਦੀ। ਫਿਲਮ ਨੇ ਦੂਜੇ ਹਫਤੇ ਦੀ ਸ਼ੁਰੂਆਤ ਵੀ ਜ਼ੋਰਦਾਰ ਕਾਰੋਬਾਰ ਨਾਲ ਕੀਤੀ ਹੈ।

ਐਨੀਮਲ' ਨੇ ਤੋੜਿਆ ਇਕ ਹੋਰ ਰਿਕਾਰਡ

ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ 'ਐਨੀਮਲ' ਰਿਲੀਜ਼ ਦੇ ਦਿਨ ਤੋਂ ਹੀ ਸੁਰਖੀਆਂ 'ਚ ਹੈ। ਫਿਲਮ ਆਪਣੇ ਸੀਨਜ਼ ਅਤੇ ਡਾਇਲਾਗਸ ਕਾਰਨ ਲਾਈਮਲਾਈਟ 'ਚ ਬਣੀ ਹੋਈ ਹੈ। 'ਐਨੀਮਲ' ਨੇ ਬਾਕਸ ਆਫਿਸ 'ਤੇ ਸਕਾਰਾਤਮਕ ਤੇ ਨਕਾਰਾਤਮਕ ਦੋਹਾਂ ਤਰ੍ਹਾਂ ਦੀ ਆਲੋਚਨਾ ਨਾਲ ਸ਼ੁਰੂਆਤ ਕੀਤੀ। ਫਿਲਮ ਨੂੰ ਔਰਤਾਂ ਵਿਰੋਧੀ ਤੇ ਹਿੰਸਾ ਨਾਲ ਭਰਪੂਰ ਦੱਸਿਆ ਗਿਆ ਹੈ। ਪਰ ਸਾਰੀਆਂ ਆਲੋਚਨਾਵਾਂ ਨੂੰ ਪਾਰ ਕਰਦੇ ਹੋਏ ਇਹ ਫਿਲਮ ਇਕ ਤੋਂ ਬਾਅਦ ਇਕ ਬਾਕਸ ਆਫਿਸ ਰਿਕਾਰਡ ਤੋੜ ਰਹੀ ਹੈ। ਫਿਲਮ ਨੇ ਹੁਣ ਵਿਸ਼ਵਵਿਆਪੀ ਕਲੈਕਸ਼ਨ ਦੇ ਨਾਲ 'ਸੰਜੂ' ਦਾ ਰਿਕਾਰਡ ਤੋੜ ਦਿੱਤਾ ਹੈ।

ਦੁਨੀਆ ਭਰ 'ਚ 'ਐਨੀਮਲ' ਦੀ ਤਾਬੜਤੋੜ ਕਮਾਈ

ਐਨੀਮਲ ਮੂਵੀ ਨੇ 8ਵੇਂ ਦਿਨ ਦੁਨੀਆ ਭਰ ਵਿੱਚ 600 ਕਰੋੜ ਰੁਪਏ ਦਾ ਅੰਕੜਾ ਸਫਲਤਾਪੂਰਵਕ ਪਾਰ ਕਰ ਲਿਆ ਹੈ। ਫਿਲਮ ਦੀ ਕੁੱਲ ਦੁਨੀਆ ਭਰ ਦੇ ਬਾਕਸ ਆਫਿਸ 'ਤੇ 600.67 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਕਲੈਕਸ਼ਨ ਨਾਲ 'ਐਨੀਮਲ' ਨੇ 'ਸੰਜੂ' ਨੂੰ ਪਛਾੜ ਦਿੱਤਾ ਹੈ ਜਿਸ ਨੇ ਦੁਨੀਆ ਭਰ 'ਚ 587 ਕਰੋੜ ਰੁਪਏ ਕਮਾਏ ਸਨ। ਇਸ ਤੋਂ ਪਹਿਲਾਂ ਇਹ ਫਿਲਮ 'ਬ੍ਰਹਮਾਸਤਰ', 'ਚੇਨਈ ਐਕਸਪ੍ਰੈਸ', 'ਸਿੰਬਾ' ਵਰਗੀਆਂ ਕਈ ਹਿੱਟ ਫਿਲਮਾਂ ਦੇ ਰਿਕਾਰਡ ਤੋੜ ਚੁੱਕੀ ਹੈ।

'ਐਨੀਮਲ' ਨੇ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਰਿਕਾਰਡ ਤੋੜੇ ਹਨ ਇਹ ਵੀ ਦੇਖ ਲਓ

ਫਿਲਮ ਕਲੈਕਸ਼ਨ (ਕਰੋੜਾਂ ਵਿੱਚ)

ਸੰਜੂ 587

ਬ੍ਰਹਮਾਸਤਰ 431

ਟਾਈਗਰ 3 462.75

ਚੇਨਈ ਐਕਸਪ੍ਰੈਸ 424

ਸਿਮਬਾ 400.19

ਇਨ੍ਹਾਂ ਫਿਲਮਾਂ ਦੇ ਰਿਕਾਰਡ ਤੋੜਨ ਦੇ ਪਿੱਛੇ

ਫਿਲਮ 'ਐਨੀਮਲ' ਗਦਰ 2, ਪਠਾਨ, ਜਵਾਨ ਅਤੇ ਦੰਗਲ ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜਨ ਦੇ ਪਿੱਛੇ ਹੈ। 'ਗਦਰ 2' ਦੀ ਦੁਨੀਆ ਭਰ 'ਚ ਕੁਲੈਕਸ਼ਨ 690 ਕਰੋੜ ਰੁਪਏ ਸੀ। 'ਪਠਾਨ', 'ਜਵਾਨ' ਅਤੇ 'ਦੰਗਲ' ਵਰਗੀਆਂ ਫਿਲਮਾਂ ਨੇ ਦੁਨੀਆ ਭਰ 'ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live