Radio Spice
India News

AP Dhillon ਨੇ ਫਿਰ ਰਚਿਆ ਇਤਿਹਾਸ, Juno Awards 2023 ‘ਚ ਪ੍ਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ

By 111459pwpadmin•

ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਆਪਣੇ ਗਾਣਿਆਂ ਨਾਲ ਹਮੇਸ਼ਾਂ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਅਤੇ ਲੱਖਾਂ ਫੈਨਸ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਸਿੰਗਰ ਨੇ Summer High, Desires, Excuses ਵਰਗੇ ਸੌਂਗਸ ਨਾਲ ਪਾਰਟੀਆਂ ‘ਚ ਧਮਾਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਗਾਣਿਆਂ ਨੇ ਪੰਜਾਬੀਆਂ ਦੇ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਹਮੇਸ਼ਾਂ ਨੱਚਣ ਲਈ ਮਜ

ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਆਪਣੇ ਗਾਣਿਆਂ ਨਾਲ ਹਮੇਸ਼ਾਂ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਅਤੇ ਲੱਖਾਂ ਫੈਨਸ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਸਿੰਗਰ ਨੇ Summer High, Desires, Excuses ਵਰਗੇ ਸੌਂਗਸ ਨਾਲ ਪਾਰਟੀਆਂ ‘ਚ ਧਮਾਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਗਾਣਿਆਂ ਨੇ ਪੰਜਾਬੀਆਂ ਦੇ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਹਮੇਸ਼ਾਂ ਨੱਚਣ ਲਈ ਮਜਬੂਰ ਕੀਤਾ ਹੈ।

ਇਹ ਸਟਾਰ ਆਏ ਦਿਨ ਪੌਪਲੈਰਿਟੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਜਿਸ ਕਰਕੇ ਉਸ ਦੇ ਨਾਂ ਕੀ ਰਿਕਾਰਡ ਬਣੇ ਹਨ। ਹੁਣ ਇੱਕ ਵਾਰ ਫਿਰ ਏਪੀ ਢਿੱਲੋਂ ਨੇ ਇਤਿਹਾਸ ਰਚਿਆ ਹੈ। ਦੱਸ ਦਈਏ ਕਿ ਆਪਣੇ ਬੇਮਿਸਾਲ ਗੀਤਾਂ ‘ਤੇ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰਨ ਵਾਲੇ ਏਪੀ ਢਿੱਲੋਂ ਜੂਨੋ ਅਵਾਰਡਜ਼ 2023 ਵਿੱਚ ਆਪਣੇ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚਮਕ ਰਿਹਾ ਹੈ ਜਿੱਥੇ ਉਸਨੇ ਲਾਈਵ ਪ੍ਰਫਾਰਮੈਂਸ਼ਨ ਦਿੱਤੀ।

ਦੱਸ ਦਈਏ ਕਿ Juno ‘ਚ ਪਹਿਲੀ ਵਾਰ ਪੰਜਾਬੀ ਪ੍ਰਫਾਰਮੈਂਸ ਦੇ ਕੇ ਏਪੀ ਢਿਲੋਂ ਨੇ ਇਤਿਹਾਸ ਰਚਿਆ ਹੈ। ਉਸਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ ‘ਗਲੋਬਲ ਫੈਨੋਮ’ ਦੇ ਤੌਰ ‘ਤੇ ਸੱਦਾ ਦਿੱਤਾ ਸੀ। ਉਸ ਦੇ ਪ੍ਰਫਾਰਮੈਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਸਾਰਿਆਂ ਨੂੰ ਉਸ ਦੇ ਗੀਤਾਂ ਨੇ ਆਪਣਾ ਮੂਰਿਦ ਬਣਾ ਲਿਆ। ਏਪੀ ਨੇ ਆਪਣੇ ਗੀਤ ‘Summer High’ ਨਾਲ ਆਪਣੇ ਪ੍ਰਫਾਰਮੈਂਸ ਦੀ ਸ਼ੁਰੂਆਤ ਕੀਤੀ ਤੇ ਭੀੜ ਵਿੱਚ ਮੌਜੂਦ ਸਾਰੇ ਪੰਜਾਬੀਆਂ ਨੇ ਟਰੈਕ ‘ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਬਾਰੇ ਇੰਡੋ-ਕੈਨੇਡੀਅਨ ਸਿੰਗਰ AP Dhillon ਨੇ ਪ੍ਰਫਾਰਮੈਂਸ ਤੋਂ ਪਹਿਲਾਂ ਰੈੱਡ ਕਾਰਪੇਟ ‘ਤੇ ਕਿਹਾ ਕਿ, “ਮੈਂ ਇੱਥੇ ਦੋ ਸੂਟਕੇਸ ਅਤੇ ਇੱਕ ਸੁਪਨਾ ਲੈ ਕੇ ਆਇਆ ਸੀ, ਅਤੇ ਇਹ ਸਿਰਫ ਕੁਝ ਅਜਿਹਾ ਕਰਨ ਲਈ ਸੀ ਜੋ ਲੋਕਾਂ ਨੂੰ ਘਰ ਵਾਪਸ ਜਾਣ ਲਈ ਪ੍ਰੇਰਿਤ ਕਰ ਸਕਦਾ ਹੈ।” “ਪ੍ਰਵਾਸੀ ਜੋ ਇਸ ਦੇਸ਼ ਵਿੱਚ ਉਸੇ ਉਮੀਦ ਨਾਲ ਆਉਂਦੇ ਹਨ ਜੋ ਮੈਨੂੰ ਇੱਥੇ ਰਹਿਣ ਵੇਲੇ ਸੀ।” ਉਸਨੇ ਅੱਗੇ ਕਿਹਾ, “ਇਸ ਲਈ ਮੈਂ ਇੱਥੇ ਪ੍ਰਫਾਰਮੈਂਸ ਕਰਨ ਲਈ ਬਹੁਤ ਐਕਸਾਈਟਿਡ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਆਖਰਕਾਰ ਇਸ ਬ੍ਰਾਊਨ ਕਲਰ ਦੀ ਚਮੜੀ ਨੂੰ ਮਾਨਤਾ ਮਿਲ ਰਹੀ ਹੈ।”

ਏਪੀ ਨੇ ਆਪਣੇ ਸਿੰਗਲਜ਼ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ‘Excuses’, ‘Brown Munde,’ ‘Insane’ ਅਤੇ ‘Summer High’ ਸ਼ਾਮਲ ਹਨ, ਜੋ Apple Music ਅਤੇ Spotify ‘ਤੇ ਵੀ ਫੇਮਸ ਹਨ ਅਤੇ ਚਾਰਟ ‘ਤੇ ਰਿਕਾਰਡ ਤੋੜ ਰਹੇ ਹਨ। ਸਿੰਗਰ ਨੇ 2019 ਵਿੱਚ ਆਪਣੇ ਟ੍ਰੈਕ ‘ਫੇਕ’ ਨਾਲ ਕੈਨੇਡੀਅਨ ਮਿਊਜ਼ਿਕ ਸੀਨ ਵਿੱਚ ਆਪਣੀ ਪਛਾਣ ਬਣਾਈ ਜੋ ਪੰਜਾਬੀ ਮਿਊਜ਼ਕਿ ਦੇ ਨਾਲ ਪੌਪ, ਆਰ ਐਂਡ ਬੀ, ਤੇ ਹਿੱਪ-ਹੌਪ ਦਾ ਕੌਬਿਨੇਸ਼ਨ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live