Radio Spice
India News

ChatGPT ਦਾ Smartphone 'ਚ ਵੀ ਕਰ ਸਕਦੇ ਹੋ ਇਸਤੇਮਾਲ, ਇੰਝ ਕੰਮ ਕਰਦੀ ਹੈ ਇਹ ਟ੍ਰਿਕ

By 111459pwpadmin•

ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨਏਆਈ ਨੇ ਅਜੇ ਤਕ ਪ੍ਰਸਿੱਧ ਚੈਟਬੋਟ ਮਾਡਲ ਚੈਟਜੀਪੀਟੀ ਲਈ ਅਧਿਕਾਰਤ ਐਪ ਦਾ ਐਲਾਨ ਨਹੀਂ ਕੀਤਾ ਹੈ। ਚੈਟਬੋਟ ਦੀ ਵਰਤੋਂ ਲਈ ਯੂਜ਼ਰਜ਼ ਨੂੰ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਪੈਂਦਾ ਹੈ ਕਿਉਂਕਿ ਚੈਟਜੀਪੀਟੀ ਨੂੰ ਸਿਰਫ ਵੈਬ ਵਰਜ਼ਨ ਦੇ ਨਾਲ ਹੀ ਵਰਤਿਆ ਜਾ ਸਕਦਾ ਹੈ। ਹਾਲਾਂਕਿ, ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਰਾਹੀਂ ਯੂਜ਼ਰਜ਼

ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਓਪਨਏਆਈ ਨੇ ਅਜੇ ਤਕ ਪ੍ਰਸਿੱਧ ਚੈਟਬੋਟ ਮਾਡਲ ਚੈਟਜੀਪੀਟੀ ਲਈ ਅਧਿਕਾਰਤ ਐਪ ਦਾ ਐਲਾਨ ਨਹੀਂ ਕੀਤਾ ਹੈ। ਚੈਟਬੋਟ ਦੀ ਵਰਤੋਂ ਲਈ ਯੂਜ਼ਰਜ਼ ਨੂੰ ਕੰਪਨੀ ਦੀ ਅਧਿਕਾਰਤ ਵੈਬਸਾਈਟ 'ਤੇ ਜਾਣਾ ਪੈਂਦਾ ਹੈ ਕਿਉਂਕਿ ਚੈਟਜੀਪੀਟੀ ਨੂੰ ਸਿਰਫ ਵੈਬ ਵਰਜ਼ਨ ਦੇ ਨਾਲ ਹੀ ਵਰਤਿਆ ਜਾ ਸਕਦਾ ਹੈ। ਹਾਲਾਂਕਿ, ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਰਾਹੀਂ ਯੂਜ਼ਰਜ਼ ਇਸ ਚੈਟਬੋਟ ਨੂੰ ਆਪਣੀ ਡਿਵਾਈਸ 'ਤੇ ਵਰਤ ਸਕਦੇ ਹਨ। ਆਓ ਜਾਣਦੇ ਹਾਂ ਹੈਂਡਸੈੱਟ 'ਤੇ ਚੈਟਜੀਪੀਟੀ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ-

ਆਈਫੋਨ 'ਤੇ Siri ਨਹੀਂ, ਚੈਟਜੀਪੀਟੀ ਕਰੇਗਾ ਕੰਮ

iPhone 'ਤੇ Hey GPT ਦੀ ਵਰਤੋਂ ਕਰ ਕੇ ChatGPT ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਫੀਚਰ ਦੇ ਇਨੇਬਲ ਹੋਣ 'ਤੇ ਈਮੇਲ ਲਿਖਣ ਤੋਂ ਲੈ ਕੇ ਕੰਪਲੈਕਟ ਟੌਪਿਕ ਸਮਝਣ ਤਕ ਮਾਡਲ ਤੁਹਾਡੀ ਮਦਦ ਕਰ ਸਕਦਾ ਹੈ। ਇਹ ਸਿਰੀ ਦੀ ਵੁਆਇਸ ਵਾਂਗ ਰਿਸਪਾਂਡ ਕਰਦਾ ਹੈ।

WhatsApp 'ਤੇ ਇੰਝ ਕਰੋ ਚੈਟਜੀਪੀਟੀ ਦੀ ਵਰਤੋਂ

ChatGPT ਦਾ ਇਸਤੇਮਾਲ ਕਰਨ ਲਈ BuddyGPT ਦੀ ਸਹੂਲਤ ਯੂਜ਼ਰਜ਼ ਨੂੰ ਮਿਲਦੀ ਹੈ। BuddyGPT ਦੀ ਮਦਦ ਨਾਲ ਯੂਜ਼ਰ ਟੈਲੀਗ੍ਰਾਮ ਦੇ ਨਾਲ-ਨਾਲ WhatsApp 'ਤੇ ChatGPT ਦੀ ਵਰਤੋਂ ਕਰ ਸਕਦੇ ਹਨ।

(https://api.whatsapp.com/send/?phone=351915233853&text&type=phone_number&app_absent=0) ਤੋਂ ਇੰਸਟਾਲ ਕੀਤਾ ਜਾ ਸਕਦਾ ਹੈ। ਦੱਸ ਦੇਈਏ, BuddyGPT 'ਤੇ ਇਕ ਮਹੀਨੇ ਲਈ ਸਿਰਫ਼ 15 ਮੁਫ਼ਤ ਮੈਸੇਜ ਭੇਜ ਸਕਦੇ ਹਾਂ।

ਹਰ ਐਪ ਲਈ ਕੰਮ ਕਰੇਗਾ ChatGPT

ChatGPT ਦੀ ਵਰਤੋਂ ਕਿਸੇ ਵੀ ਐਪ ਲਈ ਕੀਤੀ ਜਾ ਸਕਦੀ ਹੈ। SwiftKey ਕੀਬੋਰਡ ਇਸਦੇ ਲਈ ਕੰਮ ਆਉਂਦਾ ਹੈ। ਇਸ ਕੀਬੋਰਡ ਨੂੰ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਡਾਊਨਲੋਡ ਕਰਨ ਤੋਂ ਬਾਅਦ ਐਪ ਨੂੰ Input Method ਲਈ ਸੈੱਟ ਕਰਨਾ ਹੋਵੇਗਾ।

Microsoft ਦੇ ChatGPT ਐਪ ਦਾ ਕਰ ਸਕਦੇ ਹੋ ਇਸਤੇਮਾਲ

ਮਾਈਕ੍ਰੋਸਾਫਟ ਦੀ ਆਲ-ਇਨ ਵਨ ਸਰਚ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨਵਾਂ Bing AI GPT-4 'ਤੇ ਆਧਾਰਿਤ ਹੈ। ਇਸ ਐਪ ਨੂੰ ਐਂਡਰਾਇਡ ਤੇ ਐੱਪਲ ਡਿਵਾਈਸਿਜ਼ 'ਤੇ ਡਾਊਨਲੋਡ ਕੀਤਾ ਜਾ ਸਕਦਾ ਹੈ। GPT-4 ਨਾਲ ਚੈਟ ਕਰਨ ਲਈ, ਹੇਠਾਂ ਟੂਲਬਾਰ ਵਿੱਚ Bing ਲੋਗੋ 'ਤੇ ਕਲਿੱਕ ਕਰੋ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live