Radio Spice
India News

Paytm FASTag ਨੂੰ ਕਿਵੇਂ ਕਰੀਏ ਡਿਐਕਟੀਵੇਟ ਜਾਂ ਪੋਰਟ, ਜਾਣੋ ਸਟੈੱਪ ਬਾਈ ਸਟੈੱਪ ਪ੍ਰੋਸੈੱਸ

By 111459pwpadmin•

2016 'ਚ ਨੋਟਬੰਦੀ ਤੋਂ ਬਾਅਦ ਡਿਜੀਟਲ ਭੁਗਤਾਨਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ 'ਚ ਜੇਕਰ ਗੱਲ ਕਰੀਏ ਤਾਂ Paytm ਨੇ ਆਨਲਾਈਨ ਪੇਮੈਂਟ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੇਟੀਐਮ ਫਾਸਟੈਗ ਦੇਸ਼ 'ਚ ਜ਼ਿਆਦਾਤਰ ਵਾਹਨਾਂ 'ਚ ਲਗਾਇਆ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ Paytm ਪੇਮੈਂਟਸ ਬੈਂਕ (PPBL) 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਅ

2016 'ਚ ਨੋਟਬੰਦੀ ਤੋਂ ਬਾਅਦ ਡਿਜੀਟਲ ਭੁਗਤਾਨਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ 'ਚ ਜੇਕਰ ਗੱਲ ਕਰੀਏ ਤਾਂ Paytm ਨੇ ਆਨਲਾਈਨ ਪੇਮੈਂਟ 'ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੇਟੀਐਮ ਫਾਸਟੈਗ ਦੇਸ਼ 'ਚ ਜ਼ਿਆਦਾਤਰ ਵਾਹਨਾਂ 'ਚ ਲਗਾਇਆ ਗਿਆ ਹੈ।

ਭਾਰਤੀ ਰਿਜ਼ਰਵ ਬੈਂਕ (RBI) ਨੇ Paytm ਪੇਮੈਂਟਸ ਬੈਂਕ (PPBL) 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਅਜਿਹੇ 'ਚ ਹੁਣ ਡਰਾਈਵਰਾਂ ਦੇ ਦਿਮਾਗ 'ਚ ਸਵਾਲ ਇਹ ਹੈ ਕਿ ਪੇਟੀਐੱਮ ਫਾਸਟੈਗ ਨੂੰ ਡਿਐਕਟੀਵੇਟ ਜਾਂ ਪੋਰਟ ਕਿਵੇਂ ਕੀਤਾ ਜਾਵੇ। ਆਓ ਜਾਣਦੇ ਹਾਂ ਕਿ ਤੁਸੀਂ ਪੇਟੀਐਮ ਫਾਸਟੈਗ ਨੂੰ ਪੋਰਟ ਜਾਂ ਡੀਐਕਟੀਵੇਟ ਕਰਨ ਦਾ ਕੀ ਪ੍ਰੋਸੈੱਸ ਹੈ ?

ਕਿਵੇਂ ਡੀਐਕਟੀਵੇਟ ਕਰੀਏ ਫਾਸਟੈਗ

  • ਤੁਹਾਨੂੰ ਫਾਸਟੈਗ ਪੇਟੀਐਮ ਪੋਰਟਲ 'ਤੇ ਲੌਗਇਨ ਕਰਨਾ ਹੋਵੇਗਾ। ਲੌਗਇਨ ਕਰਨ ਲਈ ਤੁਹਾਨੂੰ ਯੂਜ਼ਰ ਆਈਡੀ, ਵਾਲੇਟ ਆਈਡੀ ਤੇ ਪਾਸਵਰਡ ਦਰਜ ਕਰਨਾ ਪਵੇਗਾ।
  • ਹੁਣ ਫਾਸਟੈਗ ਨੰਬਰ ਤੇ ਮੋਬਾਈਲ ਨੰਬਰ ਪਾ ਕੇ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੋ। ਇਸ ਤੋਂ ਇਲਾਵਾ ਤੁਹਾਨੂੰ ਹੋਰ ਜਾਣਕਾਰੀ ਵੀ ਦਰਜ ਕਰਨੀ ਪਵੇਗੀ।
  • ਹੁਣ ਪੋਰਟਲ ਪੇਜ ਨੂੰ ਹੇਠਾਂ ਸਕ੍ਰੋਲ ਕਰੋ ਤੇ Help and Support ਵਿਕਲਪ ਨੂੰ ਚੁਣੋ।ਇਸ ਤੋਂ ਬਾਅਦ ਗੈਰ-ਆਰਡਰ ਸੰਬੰਧੀ ਸਵਾਲਾਂ ਲਈ ਮਦਦ ਦੀ ਲੋੜ ਹੈ? 'ਤੇ ਕਲਿੱਕ ਕਰੋ।ਹੁਣ ਫਾਸਟੈਗ ਪ੍ਰੋਫਾਈਲ ਨੂੰ ਅਪਡੇਟ ਕਰਨ ਲਈ ਸਵਾਲਾਂ ਦੀ ਚੋਣ ਕਰੋ।ਇੱਥੇ ਤੁਸੀਂ Want to Close My Fastag ਦਾ ਵਿਕਲਪ ਚੁਣੋ ਅਤੇ ਅਗਲੇ ਕਦਮਾਂ ਦੀ ਪਾਲਣਾ ਕਰੋ।
  • ਕਿਰਪਾ ਕਰਕੇ ਧਿਆਨ ਦਿਓ ਕਿ ਇਕ ਵਾਰ ਜਦੋਂ ਤੁਹਾਡਾ ਫਾਸਟੈਗ ਬੰਦ ਹੋ ਜਾਂਦਾ ਹੈ ਤਾਂ ਤੁਸੀਂ ਇਸਨੂੰ ਦੁਬਾਰਾ ਐਕਟੀਵੇਟ ਨਹੀਂ ਕਰ ਸਕਦੇ ਹੋ
  • ਫਾਸਟੈਗ ਨੂੰ ਪੋਰਟ ਕਿਵੇਂ ਕਰੀਏ
  • ਪੇਟੀਐਮ ਤੋਂ ਫਾਸਟੈਗ ਨੂੰ ਪੋਰਟ ਕਰਨ ਲਈ ਤੁਹਾਨੂੰ ਆਪਣੇ ਬੈਂਕ ਦੇ ਕਸਟਮਰ ਕੇਅਰ ਨੂੰ ਕਾਲ ਕਰੋ।
  • ਇਸ 'ਚ ਤੁਹਾਨੂੰ ਫਾਸਟੈਗ 'ਤੇ ਟਰਾਂਸਫਰ ਲਈ ਰਿਕਵੈਸਟ ਦੇਣੀ ਹੈ।
  • ਹੁਣ ਤੁਸੀਂ ਕਸਟਮਰ ਕੇਅਰ ਅਫਸਰ ਨੂੰ ਦੱਸੋ ਕਿ ਤੁਸੀਂ ਫਾਸਟੈਗ ਬਦਲਣਾ ਚਾਹੁੰਦੇ ਹੋ।
  • ਇਸ ਤੋਂ ਬਾਅਦ ਅਧਿਕਾਰੀ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
  • ਅਖੀਰ 'ਚ ਅਧਿਕਾਰੀ ਤੁਹਾਡੇ ਫਾਸਟੈਗ ਨੂੰ ਪੋਰਟ ਕਰਨਗੇ।
  • RBI ਦੇ ਨੋਟਿਸ ਦੇ ਮੁਤਾਬਕ Paytm ਯੂਜ਼ਰਜ਼ ਦੇ ਸੇਵਿੰਗ ਖਾਤਿਆਂ, ਵਾਲਿਟ, ਫਾਸਟੈਗ ਤੇ NCMC ਖਾਤਿਆਂ 'ਤੇ ਕੋਈ ਅਸਰ ਨਹੀਂ ਪਵੇਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live