Radio Spice
India News

ਵਨਡੇ ਕ੍ਰਿਕਟ ਦਾ ਭਵਿੱਖ ਖਤਰੇ 'ਚ, 2027 ਤੋਂ ਬਾਅਦ ਨਹੀਂ ਖੇਡੇ ਜਾਣਗੇ ਇਹ ਮੈਚ

By 111459pwpadmin•

MCC ਨੇ ਸੁਝਾਅ ਦਿੱਤਾ ਹੈ ਕਿ ਵਨਡੇ ਵਿਸ਼ਵ ਕੱਪ 2027 ਤੋਂ ਬਾਅਦ ਦੁਵੱਲੀ ਵਨਡੇ ਸੀਰੀਜ਼ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਆਸਟਰੇਲੀਆ-ਇੰਗਲੈਂਡ ਲਾਰਡਜ਼ ਟੈਸਟ ਦੌਰਾਨ ਐਮਸੀਸੀ ਨੇ ਆਈਸੀਸੀ ਨੂੰ ਦੁਵੱਲੀ ਵਨਡੇ ਸੀਰੀਜ਼ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਐੱਮਸੀਸੀ ਨੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਭਰ 'ਚ ਟੀ-20 ਫਾਰਮੈਟ ਅਤੇ ਫਰੈਂਚਾਇਜ਼ੀ ਕ੍ਰਿਕਟ ਦਾ ਕ

MCC ਨੇ ਸੁਝਾਅ ਦਿੱਤਾ ਹੈ ਕਿ ਵਨਡੇ ਵਿਸ਼ਵ ਕੱਪ 2027 ਤੋਂ ਬਾਅਦ ਦੁਵੱਲੀ ਵਨਡੇ ਸੀਰੀਜ਼ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਆਸਟਰੇਲੀਆ-ਇੰਗਲੈਂਡ ਲਾਰਡਜ਼ ਟੈਸਟ ਦੌਰਾਨ ਐਮਸੀਸੀ ਨੇ ਆਈਸੀਸੀ ਨੂੰ ਦੁਵੱਲੀ ਵਨਡੇ ਸੀਰੀਜ਼ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ ਐੱਮਸੀਸੀ ਨੇ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਭਰ 'ਚ ਟੀ-20 ਫਾਰਮੈਟ ਅਤੇ ਫਰੈਂਚਾਇਜ਼ੀ ਕ੍ਰਿਕਟ ਦਾ ਕ੍ਰੇਜ਼ ਵਧ ਰਿਹਾ ਹੈ, ਇਸ ਲਈ ਦੁਵੱਲੀ ਵਨਡੇ ਸੀਰੀਜ਼ ਨੂੰ ਰੋਕ ਦੇਣਾ ਚਾਹੀਦਾ ਹੈ। ਹਾਲਾਂਕਿ, ਐਮਸੀਸੀ ਦੇ ਮੈਂਬਰਾਂ ਨੇ ਉਮੀਦ ਜਤਾਈ ਕਿ ਵਿਸ਼ਵ ਕੱਪ 2023 ਤੋਂ ਸਥਿਤੀ ਯਕੀਨੀ ਤੌਰ 'ਤੇ ਬਦਲ ਜਾਵੇਗੀ।

 MCC ਨੇ ਟੈਸਟ ਫਾਰਮੈਟ 'ਤੇ ਕੀ ਕਿਹਾ?

ਐਮਸੀਸੀ ਦਾ ਕਹਿਣਾ ਹੈ ਕਿ ਟੈਸਟ ਫਾਰਮੈਟ ਦੇ ਸਾਹਮਣੇ ਆਪਣੀਆਂ ਚੁਣੌਤੀਆਂ ਹਨ। ਟੈਸਟ ਕ੍ਰਿਕਟ ਲਗਾਤਾਰ ਬਚਾਅ ਦੀ ਲੜਾਈ ਰਿਹਾ ਹੈ। ਦੁਨੀਆ 'ਚ ਕਈ ਅਜਿਹੇ ਦੇਸ਼ ਹਨ, ਜੋ 5 ਦਿਨ ਦੇ ਮੈਚ 'ਤੇ ਆਪਣਾ ਪੈਸਾ ਖਰਚ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੇ ਜ਼ਿੰਬਾਬਵੇ ਦੀ ਉਦਾਹਰਣ ਵੀ ਦਿੱਤੀ। ਦਰਅਸਲ, ਜ਼ਿੰਬਾਬਵੇ ਨੇ ਸਾਲ 2017 ਵਿੱਚ ਫੈਸਲਾ ਕੀਤਾ ਸੀ ਕਿ ਉਹ ਆਪਣੇ ਦੇਸ਼ਾਂ ਦੇ ਬਾਹਰ ਵੱਧ ਤੋਂ ਵੱਧ ਮੈਚ ਖੇਡੇਗਾ। ਮਤਲਬ, ਹੋਰ ਟੀਮਾਂ ਦੀ ਮੇਜ਼ਬਾਨੀ ਵਿੱਚ ਖੇਡੇਗਾ। ਨਾਲ ਹੀ, MCC ਨੇ ਸੁਝਾਅ ਦਿੱਤਾ ਹੈ ਕਿ ICC ਟੈਸਟ ਮੈਚਾਂ ਲਈ ਵੱਖਰੇ ਫੰਡ ਦਾ ਪ੍ਰਬੰਧ ਕਰੇ।

ਵਨਡੇ ਫਾਰਮੈਟ ਦੇ ਭਵਿੱਖ ਨੂੰ ਲੈ ਕੇ ਜਲਦ ਹੀ ਵੱਡਾ ਫੈਸਲਾ ਹੋ ਸਕਦਾ ਹੈ। ਦਰਅਸਲ, ਵਨਡੇ ਕ੍ਰਿਕਟ ਦੀ ਲੋਕਪ੍ਰਿਅਤਾ ਲਗਾਤਾਰ ਘੱਟ ਰਹੀ ਹੈ, ਜਦਕਿ ਟੀ-20 ਫਾਰਮੈਟ ਫ਼ੈਨਜ 'ਚ ਕਾਫ਼ੀ ਵੱਧ ਰਿਹਾ ਹੈ। ਖਾਸ ਤੌਰ 'ਤੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਪ੍ਰਸ਼ੰਸਕ ਵਨਡੇ ਕ੍ਰਿਕਟ 'ਚ ਘੱਟ ਦਿਲਚਸਪੀ ਲੈ ਰਹੇ ਹਨ। ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਟੀ-20 ਫਾਰਮੈਟ ਦੀ ਲੋਕਪ੍ਰਿਅਤਾ ਵਧੀ ਹੈ, ਅਜਿਹੇ ਵਨਡੇ ਫਾਰਮੈਟ ਲਈ ਬ੍ਰਾਡਕਾਸਟਰ ਦਾ ਪ੍ਰਬੰਧ ਕਰਨਾ ਆਸਾਨ ਨਹੀਂ ਹੈ। ਇਸ ਲਈ ਅਜਿਹੀ ਸਥਿਤੀ 'ਚ ਦੁਵੱਲੀ ਵਨਡੇ ਸੀਰੀਜ਼ ਨੂੰ ਰੱਦ ਕੀਤਾ ਜਾ ਸਕਦਾ ਹੈ।

ਵਨਡੇ ਫਾਰਮੈਟ ਨੂੰ ਰੱਦ ਕਰ ਦਿੱਤਾ ਜਾਵੇਗਾ?

ਮੀਡੀਆ ਰਿਪੋਰਟਾਂ ਮੁਤਾਬਕ ਆਈਸੀਸੀ ਦੀ ਬੈਠਕ ਆਉਣ ਵਾਲੇ ਦਿਨਾਂ 'ਚ ਦੱਖਣੀ ਅਫਰੀਕਾ ਦੇ ਡਰਬਨ 'ਚ ਹੋਵੇਗੀ। ਇਸ ਬੈਠਕ 'ਚ ਵਨਡੇ ਫਾਰਮੈਟ 'ਤੇ ਵੱਡਾ ਫੈਸਲਾ ਹੋ ਸਕਦਾ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਆਈਸੀਸੀ ਦੇ ਇਕ ਮੈਂਬਰ ਨੇ ਕਿਹਾ ਕਿ ਵਿਸ਼ਵ ਕੱਪ 2023 ਅਤੇ ਚੈਂਪੀਅਨਜ਼ ਟਰਾਫੀ 2025 ਕਰੀਬ ਹੈ ਪਰ ਇਸ ਦੇ ਬਾਵਜੂਦ  ਫ਼ੈਨਜ ਵਨਡੇ ਫਾਰਮੈਟ ਵਿਚ ਦਿਲਚਸਪੀ ਨਹੀਂ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਕੋਰੋਨਾ ਮਹਾਮਾਰੀ ਤੋਂ ਬਾਅਦ ਫੈਨਜ਼ ਨੇ  ਟੀ-20 ਕਾਰਨ ਵਨਡੇ ਮੈਚਾਂ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ। ਹਾਲਾਂਕਿ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿਰਫ ਭਾਰਤ ਵਰਗਾ ਦੇਸ਼ ਹੀ ਵਿਸ਼ਵ ਕੱਪ 2023 ਅਤੇ ਚੈਂਪੀਅਨਸ ਟਰਾਫੀ ਵਰਗੇ 50 ਓਵਰਾਂ ਦੇ ਮੈਚਾਂ ਲਈ ਭੀੜ ਇਕੱਠੀ ਕਰ ਸਕਦਾ ਹੈ, ਜੋ ਵਨਡੇ ਫਾਰਮੈਟ ਨੂੰ ਬਚਾਉਣ ਲਈ ਜ਼ਰੂਰੀ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live