Radio Spice
India News

ਓਲੰਪਿਕ ਖੇਡਾਂ 'ਚ ਸਿਰਫ਼ ਇਕ ਵਾਰ ਖੇਡਿਆ ਗਿਆ ਕ੍ਰਿਕਟ ਮੈਚ, ਜਾਣੋ ਉਦੋਂ ਕੌਣ ਬਣਿਆ ਸੀ ਚੈਂਪੀਅਨ?

By 111459pwpadmin•

128 ਸਾਲ ਤੋਂ ਬਾਅਦ ਓਲੰਪਿਕ 'ਚ ਇਕ ਵਾਰ ਫਿਰ ਕ੍ਰਿਕਟ ਖੇਡਿਆ ਜਾਵੇਗਾ। ਆਈਓਸੀ ਨੇ ਲਾਸ ਏਂਜਲਸ ਓਲੰਪਿਕ 2028 ਵਿਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਖੇਡ ਸਿਰਫ਼ 1900 ਵਿਚ ਪੈਰਿਸ 'ਚ ਓਲੰਪਿਕ ਵਿੱਚ ਖੇਡੀ ਗਈ ਸੀ। ਉਸ ਸਮੇਂ ਚਾਰ ਟੀਮਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਗ੍ਰੇਟ ਬ੍ਰਿਟੇਨ, ਫਰਾਂਸ, ਨੀਦਰਲੈਂਡ ਅਤੇ ਬੈਲਜ਼ੀਅਮ ਦੇ ਨਾਂ ਸ਼ਾਮਿਲ ਸਨ ਪਰ ਨ

128 ਸਾਲ ਤੋਂ ਬਾਅਦ ਓਲੰਪਿਕ 'ਚ ਇਕ ਵਾਰ ਫਿਰ ਕ੍ਰਿਕਟ ਖੇਡਿਆ ਜਾਵੇਗਾ। ਆਈਓਸੀ ਨੇ ਲਾਸ ਏਂਜਲਸ ਓਲੰਪਿਕ 2028 ਵਿਚ ਕ੍ਰਿਕਟ ਨੂੰ ਸ਼ਾਮਿਲ ਕਰਨ ਦੀ ਪੁਸ਼ਟੀ ਕੀਤੀ ਹੈ। ਇਹ ਖੇਡ ਸਿਰਫ਼ 1900 ਵਿਚ ਪੈਰਿਸ 'ਚ ਓਲੰਪਿਕ ਵਿੱਚ ਖੇਡੀ ਗਈ ਸੀ। ਉਸ ਸਮੇਂ ਚਾਰ ਟੀਮਾਂ ਦੀ ਚੋਣ ਕੀਤੀ ਗਈ ਸੀ, ਜਿਸ ਵਿਚ ਗ੍ਰੇਟ ਬ੍ਰਿਟੇਨ, ਫਰਾਂਸ, ਨੀਦਰਲੈਂਡ ਅਤੇ ਬੈਲਜ਼ੀਅਮ ਦੇ ਨਾਂ ਸ਼ਾਮਿਲ ਸਨ ਪਰ ਨੀਂਦਰਲੈਂਡ ਅਤੇ ਬੈਲਜ਼ੀਅਮ ਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਨਾਂ ਵਾਪਸ ਲੈ ਲਏ ਸਨ, ਜਿਸ ਤੋਂ ਬਾਅਦ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਵਿਚਾਲੇ ਸੋਨ ਤਗ਼ਮੇ ਲਈ ਖਿਤਾਬੀ ਜੰਗ ਹੋਈ। ਜਾਣਦੇ ਹਾਂ ਉਸ ਮੈਚ 'ਚ ਕਿਹੜੀ ਟੀਮ ਜਿੱਤੀ ਤੇ ਕਿਹੜੇ ਖਿਡਾਰੀ ਚਮਕੇ :-

128 ਸਾਲ ਪਹਿਲਾਂ ਖੇਡੇ ਗਏ ਕ੍ਰਿਕਟ ਮੈਚ ਦਾ ਕੀ ਰਿਹਾ ਹਾਲ

ਗੱਲ ਹੈ 20 ਅਗਸਤ 1900 ਦੀ, ਜਦੋਂ ਓਲੰਪਿਕ ਵਿਚ ਕ੍ਰਿਕਟ ਦਾ ਫਾਈਨਲ ਮੈਚ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿਚਕਾਰ ਖੇਡਿਆ ਗਿਆ ਸੀ। ਪਹਿਲਾਂ ਟੈਸਟ ਮੈਚ ਪੰਜ ਦਿਨ ਚੱਲਦੇ ਸਨ ਪਰ ਓਲੰਪਿਕ 'ਚ ਇਹ ਮੈਚ ਸਿਰਫ਼ ਦੋ ਦਿਨ ਹੀ ਚੱਲਿਆ ਅਤੇ ਦੋਵਾਂ ਟੀਮਾਂ ਨੇ ਦੋ-ਦੋ ਵਾਰ ਬੱਲੇਬਾਜ਼ੀ ਕੀਤੀ। ਓਲੰਪਿਕ ਖੇਡਾਂ ਵਿਚ ਕ੍ਰਿਕਟ ਆਪਣੀ ਮਹੱਤਤਾ ਮੁੜ ਹਾਸਿਲ ਨਹੀਂ ਕਰ ਸਕੀ। ਹਾਲਾਂਕਿ ਟੀਮ 'ਚ 11 ਨਹੀਂ ਸਗੋਂ 12 ਖਿਡਾਰੀ ਮੌਜੂਦ ਸਨ। ਇਹ ਘੱਟ ਸਕੋਰ ਵਾਲਾ ਮੈਚ ਸਾਬਿਤ ਹੋਇਆ, ਜਿਸ ਵਿਚ ਬਰਤਾਨੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਿਰਫ਼ 117 ਦੌੜਾਂ 'ਤੇ ਆਊਟ ਹੋ ਗਈ। ਟੀਮ ਲਈ ਫਰੈਡਰਿਕ ਕਮਿੰਗ ਨੇ 38 ਦੌੜਾਂ ਦੀ ਪਾਰੀ ਖੇਡੀ, ਜੋ ਸਭ ਤੋਂ ਵੱਧ ਸੀ, ਜਦੋਂਕਿ ਫਰਾਂਸੀਸੀ ਗੇਂਦਬਾਜ਼ ਡਬਲਿਊ ਐਂਡਰਸਨ ਨੇ ਚਾਰ ਵਿਕਟਾਂ ਲਈਆਂ।

ਇਸ ਦੇ ਜਵਾਬ 'ਚ ਫਰਾਂਸ ਦੀ ਟੀਮ ਸਿਰਫ 78 ਦੌੜਾਂ 'ਤੇ ਹੀ ਸਿਮਟ ਗਈ ਅਤੇ ਟੀਮ ਦੇ ਸਿਰਫ ਦੋ ਬੱਲੇਬਾਜ਼ 10 ਦੌੜਾਂ ਹੀ ਬਣਾ ਸਕੇ। ਬ੍ਰਿਟੇਨ ਦੇ ਐੱਫਡਬਲਿਊ ਕ੍ਰਿਸ਼ਚੀਅਨ ਸੱਤ ਵਿਕਟਾਂ ਲੈ ਕੇ ਸਰਵੋਤਮ ਗੇਂਦਬਾਜ਼ ਬਣੇ। ਇਸ ਤਰ੍ਹਾਂ ਬ੍ਰਿਟੇਨ ਨੂੰ 39 ਦੌੜਾਂ ਦੀ ਲੀਡ ਮਿਲ ਗਈ। ਆਪਣੀ ਪਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਫਰਾਂਸ ਨੂੰ ਸੋਨ ਤਗਮਾ ਜਿੱਤਣ ਲਈ 185 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ। ਦੂਜੀ ਪਾਰੀ ਵਿਚ ਬੀਚਕ੍ਰਾਫਟ (54) ਅਤੇ ਐਲਫ੍ਰੇਡ ਬੋਵਰਮੈਨ ਨੇ 59 ਦੌੜਾਂ ਬਣਾਈਆਂ, ਜਦੋਂਕਿ ਐਫ ਰੌਕਸ ਦੂਜੀ ਪਾਰੀ ਵਿਚ ਤਿੰਨ ਵਿਕਟਾਂ ਲੈ ਕੇ ਫਰਾਂਸ ਲਈ ਸਰਵੋਤਮ ਗੇਂਦਬਾਜ਼ ਰਿਹਾ।

ਫਰਾਂਸ ਦੀ ਟੀਮ ਦੂਜੀ ਪਾਰੀ 'ਚ 26 ਦੌੜਾਂ 'ਤੇ ਢਹਿ ਗਈ ਅਤੇ ਉਸ ਦੇ 6 ਬੱਲੇਬਾਜ਼ ਖਾਤਾ ਖੋਲ੍ਹਣ 'ਚ ਨਾਕਾਮ ਰਹੇ। ਗ੍ਰੇਟ ਬ੍ਰਿਟੇਨ ਲਈ ਮੋਂਟੇਗੁ ਟੋਲਰ ਨੇ ਪਾਰੀ 'ਚ 9 ਦੌੜਾਂ 'ਤੇ 7 ਵਿਕਟਾਂ ਲਈਆਂ ਅਤੇ ਗ੍ਰੇਟ ਬ੍ਰਿਟੇਨ ਨੇ ਫਾਈਨਲ ਮੈਚ 158 ਦੌੜਾਂ ਨਾਲ ਜਿੱਤ ਕੇ ਕ੍ਰਿਕਟ 'ਚ ਸੋਨ ਤਗਮਾ ਜਿੱਤਿਆ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live