Radio Spice
India News

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ, ਕਦੋਂ ਤੋਂ ਸ਼ੁਰੂ ਹੋਵੇਗਾ ਗ੍ਰਹਿਣ, ਜਾਣੋ ਭਾਰਤ ‘ਚ ਇਸਦਾ ਸੂਤਕ ਸਮਾਂ

By 111459pwpadmin•

ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ‘ਤੇ ਸਰਦ ਪੂਰਨਿਮਾ ਦਾ ਸੰਜੋਗ ਬਣਨ ਜਾ ਰਿਹਾ ਹੈ। ਚੰਦਰ ਗ੍ਰਹਿਣ ਮੇਖ ਰਾਸ਼ੀ ਤੇ ਅਸ਼ਵਨੀ ਨਕਸ਼ੱਤਰ ਵਿਚ ਲੱਗਣ ਜਾ ਰਿਹਾ ਹੈ। ਸੂਰਜ ਦੀ ਪਰਿਕਰਮਾ ਦੌਰਾਨ ਜਦੋਂ ਧਰਤੀ, ਚੰਦਰਮਾ ਤੇ ਸੂਰਜ ਦੇ ਵਿਚ ਆ ਜਾਂਦੀ ਹੈ, ਉਦੋਂ ਚੰਦਰਗ੍ਰਹਿਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਇਹ ਚੰਦਰ ਗ੍ਰਹਿਣ ਅੱਜ ਕਿ

ਸਾਲ ਦਾ ਦੂਜਾ ਤੇ ਆਖਰੀ ਚੰਦਰ ਗ੍ਰਹਿਣ ਅੱਜ ਲੱਗਣ ਜਾ ਰਿਹਾ ਹੈ। ਇਸ ਚੰਦਰ ਗ੍ਰਹਿਣ ‘ਤੇ ਸਰਦ ਪੂਰਨਿਮਾ ਦਾ ਸੰਜੋਗ ਬਣਨ ਜਾ ਰਿਹਾ ਹੈ। ਚੰਦਰ ਗ੍ਰਹਿਣ ਮੇਖ ਰਾਸ਼ੀ ਤੇ ਅਸ਼ਵਨੀ ਨਕਸ਼ੱਤਰ ਵਿਚ ਲੱਗਣ ਜਾ ਰਿਹਾ ਹੈ। ਸੂਰਜ ਦੀ ਪਰਿਕਰਮਾ ਦੌਰਾਨ ਜਦੋਂ ਧਰਤੀ, ਚੰਦਰਮਾ ਤੇ ਸੂਰਜ ਦੇ ਵਿਚ ਆ ਜਾਂਦੀ ਹੈ, ਉਦੋਂ ਚੰਦਰਗ੍ਰਹਿਣ ਲੱਗਦਾ ਹੈ। ਆਓ ਜਾਣਦੇ ਹਾਂ ਕਿ ਇਹ ਚੰਦਰ ਗ੍ਰਹਿਣ ਅੱਜ ਕਿੰਨੇ ਵਜੇ ਲੱਗੇਗਾ। ਨਾਲ ਹੀ ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ ਜਾਂ ਨਹੀਂ ਤੇ ਇਸ ਦਾ ਸੂਤਕ ਸਮਾਂ ਹੋਵੇਗਾ ਜਾਂ ਨਹੀਂ।

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੱਜ ਰਾਤ 11 ਵਜੇ ਕੇ 30 ਮਿੰਟ ਤੋਂ ਸ਼ੁਰੂ ਹੋ ਜਾਵੇਗਾ ਤੇ ਦੇਰ ਰਾਤ 3 ਵਜ ਕੇ 56 ਮਿੰਟ ‘ਤੇ ਖਤਮ ਹੋਵੇਗਾ।ਉਸ ਸਮੇਂ ਇਸ ਗ੍ਰਹਿਣ ਦੀ ਹਲਕੀ ਛਾਇਆ ਪੈਣੀਸ਼ੁਰੂ ਹੋ ਜਾਵੇਗਾ ਜਿਸ ਨੂੰ ਚੰਦਰ ਗ੍ਰਹਿਣ ਦੀ ਪੇਨਬ੍ਰਾ ਸਟੇਜ ਕਿਹਾ ਜਾਂਦਾ ਹੈ।

ਜੇਕਰ ਚੰਦਰ ਗ੍ਰਹਿਣ ਦੇ ਮੁੱਖ ਪੜਾਅ ਯਾਨੀ ਅੰਬਰਾ ਪੜਾਅ ਜਾਂ ਡੂੰਘੇ ਪਰਛਾਵੇਂ ਦੀ ਗੱਲ ਕਰੀਏ ਤਾਂ ਇਹ 29 ਅਕਤੂਬਰ ਨੂੰ ਦੁਪਹਿਰ 1:05 ਵਜੇ ਸ਼ੁਰੂ ਹੋਵੇਗਾ ਅਤੇ ਸਵੇਰੇ 2:24 ਵਜੇ ਸਮਾਪਤ ਹੋਵੇਗਾ, ਜਿਸ ਦੀ ਮਿਆਦ 1 ਘੰਟਾ 19 ਮਿੰਟ ਹੋਵੇਗੀ। ਗ੍ਰਹਿਣ ਦੀ ਸ਼ੁਰੂਆਤ ਦੁਪਹਿਰ 1:05 ਵਜੇ, ਮੱਧ 1:44 ਵਜੇ ਅਤੇ ਗ੍ਰਹਿਣ ਦੀ ਸਮਾਪਤੀ 2:40 ਵਜੇ ਹੋਵੇਗੀ। ਇਹ ਚੰਦਰ ਗ੍ਰਹਿਣ ਅੱਜ ਭਾਰਤ ਵਿਚ ਵੀ ਦਿਖੇਗਾ ਇਸ ਲਈ ਇਸ ਦਾ ਸੂਤਕ ਕਾਲ ਵੀ ਹੋਵੇਗਾ। ਅੱਜ ਰਾਤ ਲੱਗਣ ਜਾ ਰਿਹਾ ਚੰਦਰ ਗ੍ਰਹਿਣ ਕਿਉਂਕਿ 1 ਵਜ ਕੇ 5 ਮਿੰਟ ‘ਤੇ ਲੱਗ ਰਿਹਾ ਹੈ ਇਸ ਲਈ ਇਸ ਦਾ ਸੂਤਕ ਸਮਾਂ 9 ਘੰਟੇ 28 ਅਕਤੂਬਰ ਯਾਨੀ ਅੱਜ ਸ਼ਾਮ 4 ਵਜ ਕੇ 5 ਮਿੰਟ ਤੋਂ ਸ਼ੁਰੂ ਹੋ ਜਾਵੇਗਾ।

ਇਹ ਚੰਦਰ ਗ੍ਰਹਿਣ ਭਾਰਤ ਵਿਚ ਦਿਖਾਈ ਦੇਵੇਗਾ। ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਨਾਰਥ ਅਮਰੀਕਾ, ਉੱਤਰ ਤੇ ਪੂਰਬ ਦੱਖਣ ਅਮਰੀਕਾ, ਅਟਲਾਂਟਿਕ ਮਹਾਸਾਗਰ, ਹਿੰਦ ਮਹਾਸਾਗਰ, ਅੰਟਾਰਟਿਕਾ ਵਿਚ ਵੀ ਦਿਖੇਗਾ।

ਸਾਲ ਦਾ ਆਖਰੀ ਚੰਦਰ ਗ੍ਰਹਿਣ ਅੰਸ਼ਿਕ ਲੱਗਣ ਜਾ ਰਿਹਾ ਹੈ ਇਸ ਲਈ ਇਹ ਕਾਫੀ ਪੀੜਾਦਾਇਕ ਮੰਨਿਆ ਜਾ ਰਿਹਾ ਹੈ। ਇਹ ਚੰਦਰ ਗ੍ਰਹਿਣ ਮੇਖ, ਬ੍ਰਿਸ਼ਭ, ਕੰਨਿਆ ਤੇ ਮਕਰ ਰਾਸ਼ੀ ਲਈ ਬਹੁਤ ਅਸ਼ੁੱਭ ਮੰਨਿਆ ਜਾ ਰਿਹਾ ਹੈ। ਨਾਲ ਹੀ ਮਿਥੁਨ, ਕਰਕ, ਬ੍ਰਿਸ਼ਚਕ ਤੇ ਕੁੰਭ ਰਾਸ਼ੀ ਵਾਲਿਆਂ ਲਈ ਇਹ ਚੰਦਰ ਗ੍ਰਹਿਣ ਸ਼ੁੱਭ ਮੰਨਿਆ ਜਾ ਰਿਹਾ ਹੈ।

ਚੰਦਰ ਗ੍ਰਹਿਣ ਦੌਰਾਨ ਕੀ ਨਾ ਕਰੋ

ਚੰਦਰ ਗ੍ਰਹਿਣ ਦੌਰਾਨ ਗੁੱਸਾ ਨਾ ਕਰੋ। ਗੁੱਸਾ ਕਰਨ ਨਾਲ ਅਗਲੇ 15 ਦਿਨ ਤੁਹਾਡੇ ਲਈ ਖਤਰਨਾਕ ਹੋ ਸਕਦੇ ਹਨ।

ਚੰਦਰ ਗ੍ਰਹਿਣ ਦੌਰਾਨ ਭੋਜਨ ਗ੍ਰਹਿਣ ਨਾ ਕਰੋ। ਨਾਲ ਹੀ ਪੂਜਾ ਪਾਠ ਕਰਨਾ ਵੀ ਵਰਜਿਤ ਮੰਨਿਆ ਜਾਂਦਾ ਹੈ।

ਚੰਦਰ ਗ੍ਰਹਿਣ ਦੌਰਾਨ ਕਿਸੇ ਵੀ ਸੁੰਨਸਾਨ ਜਗ੍ਹਾ ਜਾਂ ਸ਼ਮਸ਼ਾਨ ਭੂਮੀ ਕੋਲ ਨਹੀਂ ਜਾਣਾ ਚਾਹੀਦਾ। ਇਸ ਦੌਰਾਨ ਨਕਾਰਾਤਮਕ ਸ਼ਕਤੀਆਂ ਕਾਫੀ ਜ਼ਿਆਦਾ ਹਾਵੀ ਰਹਿੰਦੀਆਂ ਹਨ।

ਚੰਦਰ ਗ੍ਰਹਿਣ ਦੌਰਾਨ ਵਿਅਕਤੀ ਨੂੰ ਕਿਸੇ ਵੀ ਨਵੇਂ ਕੰਮ ਦੀ ਸ਼ੁਰੂਆਤ ਨਹੀਂ ਕਰਨੀ ਚਾਹੀਦੀ।

ਗ੍ਰਹਿਣ ਦੀ ਮਿਆਦ ਵਿਚ ਪਤੀ-ਪਤਨੀ ਨੂੰ ਸਰੀਰਕ ਸਬੰਧ ਨਹੀਂ ਬਣਾਉਣੇ ਚਾਹੀਦੇ। ਅਜਿਹਾ ਕਰਨ ਨਾਲ ਤੁਹਾਡੇ ਘਰ ਦੀ ਸੁੱਖ-ਸ਼ਾਂਤੀ ਖਰਾਬ ਹੋ ਸਕਦੀ ਹੈ।

ਚੰਦਰ ਗ੍ਰਹਿਣ ਦੌਰਾਨ ਕੀ ਕਰੀਏ

  • ਚੰਦਰ ਗ੍ਰਹਿਣ ਦੌਰਾਨ ਸਿਰਫ ਭਗਵਾਨ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਜੋ ਕਿ ਦਸ ਗੁਣਾ ਫਾਇਦੇਮੰਦ ਹੁੰਦਾ ਹੈ।
  • ਚੰਦਰ ਗ੍ਰਹਿਣ ਦੇ ਬਾਅਦ ਸ਼ੁੱਧ ਪਾਣੀ ਨਾਲ ਇਸਨਾਨ ਕਰੋ, ਗਰੀਬਾ ਨੂੰ ਦਾਨ ਦੇਣਾ ਚਾਹੀਦਾ ਹੈ।
  • ਚੰਦਰ ਗ੍ਰਹਿਣ ਦੇ ਬਾਅਦ ਪੂਰੇ ਘਰ ਨੂੰ ਸ਼ੁੱਧ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਦੀਆਂ ਸਾਰੀਆਂ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ ਹਨ।
  • ਗ੍ਰਹਿਣ ਸਮੇਂ ਗਾਵਾਂ ਨੂੰ ਘਾਹ, ਪੰਛੀਆਂ ਨੂੰ ਅੰਨ, ਜ਼ਰੂਰਤਮੰਦਾਂ ਨੂੰ ਕੱਪੜੇ ਦਾਨ ਦੇਣ ਨਾਲ ਕਈ ਗੁਣਾ ਪੁੰਨ ਮਿਲਦਾ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live