Radio Spice
India News

ਜੇਕਰ ਤੁਹਾਡਾ ਫੋਨ ਹੋ ਗਿਆ ਚੋਰੀ ਤਾਂ Phone pay, Gpay ਅਤੇ UPI ਇਦਾਂ ਕਰੋ ਬਲਾਕ, ਜਾਣੋ ਤਰੀਕਾ

By 111459pwpadmin•

ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਔਨਲਾਈਨ ਭੁਗਤਾਨ ਕਰਨਾ ਆਮ ਹੋ ਗਿਆ ਹੈ, ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਲੋਕ ਯੂਪੀਆਈ ਰਾਹੀਂ ਭੁਗਤਾਨ ਕਰਨਾ ਪਸੰਦ ਕਰਦੇ ਹਨ, ਜੋ ਕਿ ਨਕਦੀ ਨਾਲ ਲਿਜਾਣ ਨਾਲੋਂ ਇੱਕ ਵਧੀਆ ਵਿਕਲਪ ਹੈ। ਇਸ ਦੇ ਨਾਲ ਹੀ ਖੁਲ੍ਹੇ ਪੈਸੇ ਰੱਖਣ ਦਾ ਝੰਝਟ ਖ਼ਤਮ ਹੁੰਦਾ ਹੈ ਅਤੇ ਤੁਹਾਨੂੰ ਆਪਣੇ ਕੋਲ ਵਾਲੇਟ ਜਾਂ ਪਰਸ ਰੱਖਣ ਦੀ ਲੋੜ ਨਹੀਂ ਪੈਂਦੀ ਹੈ। ਔਨਲਾਈਨ ਭੁਗਤ

ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਔਨਲਾਈਨ ਭੁਗਤਾਨ ਕਰਨਾ ਆਮ ਹੋ ਗਿਆ ਹੈ, ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਲੋਕ ਯੂਪੀਆਈ ਰਾਹੀਂ ਭੁਗਤਾਨ ਕਰਨਾ ਪਸੰਦ ਕਰਦੇ ਹਨ, ਜੋ ਕਿ ਨਕਦੀ ਨਾਲ ਲਿਜਾਣ ਨਾਲੋਂ ਇੱਕ ਵਧੀਆ ਵਿਕਲਪ ਹੈ। ਇਸ ਦੇ ਨਾਲ ਹੀ ਖੁਲ੍ਹੇ ਪੈਸੇ ਰੱਖਣ ਦਾ ਝੰਝਟ ਖ਼ਤਮ ਹੁੰਦਾ ਹੈ ਅਤੇ ਤੁਹਾਨੂੰ ਆਪਣੇ ਕੋਲ ਵਾਲੇਟ ਜਾਂ ਪਰਸ ਰੱਖਣ ਦੀ ਲੋੜ ਨਹੀਂ ਪੈਂਦੀ ਹੈ। ਔਨਲਾਈਨ ਭੁਗਤਾਨ ਲਈ, ਤੁਹਾਡੇ ਕੋਲ ਸਿਰਫ਼ ਇੱਕ ਮੋਬਾਈਲ ਫ਼ੋਨ ਹੋਣਾ ਚਾਹੀਦਾ ਹੈ ਅਤੇ ਇਸ ਰਾਹੀਂ ਤੁਸੀਂ QR ਕੋਡ ਨੂੰ ਸਕੈਨ ਕਰ ਸਕਦੇ ਹੋ ਅਤੇ ਲੋੜੀਂਦੀ ਰਕਮ ਦਾ ਭੁਗਤਾਨ ਕਰ ਸਕਦੇ ਹੋ।

ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਹਾਡਾ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਕੀ ਹੋਵੇਗਾ? ਤਾਂ ਤੁਸੀਂ ਆਪਣੇ Google Pay, Phone Pay, Paytm ਅਤੇ UPI ID ਨੂੰ ਕਿਵੇਂ ਬਲੌਕ ਕਰ ਸਕੋਗੇ। ਜੇਕਰ ਤੁਸੀਂ ਫ਼ੋਨ ਦੇ ਗੁੰਮ ਹੁੰਦਿਆਂ ਹੀ ਇਨ੍ਹਾਂ ਨੂੰ ਬਲਾਕ ਨਹੀਂ ਕਰਦੇ ਹੋ, ਤਾਂ ਫ਼ੋਨ ਗਲਤ ਹੱਥਾਂ ਵਿੱਚ ਜਾਣ ਕਰਕੇ ਤੁਹਾਡਾ ਖਾਤਾ ਪੂਰੀ ਤਰ੍ਹਾਂ ਖਾਲੀ ਹੋ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ UPI, Google Pay ਅਤੇ Paytm ਨੂੰ ਕਿਵੇਂ ਬਲਾਕ ਕਰ ਸਕਦੇ ਹਾਂ।

ਪੇਟੀਐਮ, ਯੂਪੀਆਈ ਆਈਡੀ ਕਿਵੇਂ ਕਰ ਸਕਦੇ ਬਲਾਕ

Paytm ਬੈਂਕ ਦੇ ਹੈਲਪਲਾਈਨ ਨੰਬਰ 01204456456 'ਤੇ ਕਾਲ ਕਰੋ।

ਇਸ ਤੋਂ ਬਾਅਦ Lost Phone ਦਾ ਵਿਕਲਪ ਚੁਣੋ।

ਇੱਥੇ ਤੁਹਾਨੂੰ ਗੁੰਮ ਹੋਏ ਫ਼ੋਨ ਦਾ ਨੰਬਰ ਦਰਜ ਕਰਨ ਦਾ ਵਿਕਲਪ ਮਿਲੇਗਾ।

ਫਿਰ ਤੁਹਾਨੂੰ ਲੌਗਆਉਟ ਫਰਾਮ ਆਲ ਡਿਵਾਈਸ ਦਾ ਆਪਸ਼ਨ ਚੁਣਨਾ ਹੋਵੇਗਾ।

ਇਸ ਤੋਂ ਬਾਅਦ PayTM ਦੀ ਵੈੱਬਸਾਈਟ 'ਤੇ ਜਾਓ ਅਤੇ 24×7 ਹੈਲਪ ਵਿਕਲਪ ਚੁਣੋ।

ਇਸ ਤਰ੍ਹਾਂ ਤੁਸੀਂ Report a Fraud ਜਾਂ Message Us ਵਿਕਲਪ ਚੁਣ ਸਕਦੇ ਹੋ।

ਫਿਰ ਤੁਹਾਨੂੰ ਪੁਲਿਸ ਰਿਪੋਰਟ ਸਮੇਤ ਕੁਝ ਵੇਰਵੇ ਦੇਣੇ ਪੈਣਗੇ।

ਸਾਰੇ ਵੇਰਵਿਆਂ ਦੀ ਜਾਂਚ ਕਰਨ ਤੋਂ ਬਾਅਦ, ਤੁਹਾਡਾ Paytm ਖਾਤਾ ਅਸਥਾਈ ਤੌਰ 'ਤੇ ਬੰਦ ਹੋ ਜਾਵੇਗਾ।

ਗੂਗਲ ਪੇ ਯੂਪੀਆਈ ਆਈਡੀ ਨੂੰ ਕਿਵੇਂ ਬਲਾਕ ਕਰਨਾ

ਸਭ ਤੋਂ ਪਹਿਲਾਂ ਕਿਸੇ ਵੀ ਫੋਨ ਤੋਂ 18004190157 ਨੰਬਰ ਡਾਇਲ ਕਰੋ।

ਇਸ ਤੋਂ ਬਾਅਦ ਕਸਟਮਰ ਕੇਅਰ ਨੂੰ ਪੇਟੀਐਮ ਅਕਾਊਂਟ ਨੂੰ ਬਲਾਕ ਕਰਨ ਦੀ ਜਾਣਕਾਰੀ ਦੇਣੀ ਹੋਵੇਗੀ।

ਐਂਡ੍ਰਾਇਡ ਯੂਜ਼ਰਸ ਨੂੰ ਪੀਸੀ ਜਾਂ ਫੋਨ 'ਤੇ ਗੂਗਲ ਫਾਈਂਡ ਮਾਈ ਫੋਨ 'ਤੇ ਲੌਗਇਨ ਕਰਨਾ ਹੋਵੇਗਾ।

ਇਸ ਤੋਂ ਬਾਅਦ ਗੂਗਲ ਪੇ ਦਾ ਸਾਰਾ ਡਾਟਾ ਰਿਮੋਟ ਤੋਂ ਡਿਲੀਟ ਕਰਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਡੇ Google Pay ਖਾਤੇ ਨੂੰ ਅਸਥਾਈ ਤੌਰ 'ਤੇ ਬਲਾਕ ਕਰ ਦਿੱਤਾ ਜਾਵੇਗਾ।

ਜੇਕਰ ਤੁਸੀਂ ਇੱਕ iOS ਯੂਜ਼ਰਸ ਹੋ, ਤਾਂ ਤੁਸੀਂ Find my app ਅਤੇ ਹੋਰ ਐਪਲ ਅਧਿਕਾਰਤ ਟੂਲਸ ਰਾਹੀਂ ਸਾਰਾ ਡਾਟਾ ਮਿਟਾ ਕੇ Google Pay ਖਾਤੇ ਨੂੰ ਬਲਾਕ ਕਰ ਸਕਦੇ ਹੋ।

ਫੋਨ ਪੇ ਯੂਪੀਆਈ ਆਈਡੀ ਨੂੰ ਕਿਵੇਂ ਬਲਾਕ ਕਰਨਾ?

ਸਭ ਤੋਂ ਪਹਿਲਾਂ 02268727374 ਜਾਂ 08068727374 'ਤੇ ਕਾਲ ਕਰੋ।

ਉਸ ਮੋਬਾਈਲ ਨੰਬਰ ਦੇ ਖਿਲਾਫ ਸ਼ਿਕਾਇਤ ਦਰਜ ਕਰੋ ਜਿਸ ਨਾਲ UPI ID ਲਿੰਕ ਹੈ।

OTP ਲਈ ਪੁੱਛੇ ਜਾਣ 'ਤੇ, ਤੁਹਾਨੂੰ ਸਿਮ ਕਾਰਡ ਅਤੇ ਡਿਵਾਈਸ ਗੁਆਉਣ ਦਾ ਵਿਕਲਪ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਤੁਸੀਂ ਕਸਟਮਰ ਕੇਅਰ ਨਾਲ ਕਨੈਕਟ ਹੋ ਜਾਵੋਗੇ, ਜਿੱਥੋਂ ਤੁਸੀਂ ਕੁਝ ਜਾਣਕਾਰੀ ਦੇ ਕੇ ਯੂਪੀਆਈ ਆਈਡੀ ਨੂੰ ਬਲਾਕ ਕਰ ਸਕਦੇ ਹੋ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live