Radio Spice
India News

ਲੁਧਿਆਣਾ ਵਿੱਚ ਤੇਂਦੂਏ ਦੀ ਦਹਿਸ਼ਤ! ਤਿੰਨ ਦਿਨਾਂ ਤੋਂ ਉੱਡੀਆਂ ਲੋਕਾਂ ਦਾ ਨੀਂਦਰਾਂ

By 111459pwpadmin•

ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ 'ਚ ਵੇਖੇ ਗਏ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ। ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਖਾਲੀ ਹੱਥ ਹੈ। ਜੰਗਲਾਤ ਵਿਭਾਗ ਤੇਂਦੂਏ ਦੀ ਭਾਲ ਕਰ ਰਿਹਾ ਹੈ। ਪਿੰਜਰਿਆਂ ਵਿੱਚ ਮੀਟ ਆਦਿ ਪਾ ਰੱਖੇ ਗਏ ਹਨ ਪਰ ਤੇਂਦੂਆ ਅਜੇ ਤੱਕ ਖਾਣ ਲਈ ਨਹੀਂ ਪਹੁੰਚਿਆ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ

ਲੁਧਿਆਣਾ ਦੇ ਪੱਖੋਵਾਲ ਰੋਡ 'ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ 'ਚ ਵੇਖੇ ਗਏ ਤੇਂਦੂਏ ਨੇ ਦਹਿਸ਼ਤ ਮਚਾਈ ਹੋਈ ਹੈ। ਤਿੰਨ ਘੰਟੇ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਖਾਲੀ ਹੱਥ ਹੈ। ਜੰਗਲਾਤ ਵਿਭਾਗ ਤੇਂਦੂਏ ਦੀ ਭਾਲ ਕਰ ਰਿਹਾ ਹੈ। ਪਿੰਜਰਿਆਂ ਵਿੱਚ ਮੀਟ ਆਦਿ ਪਾ ਰੱਖੇ ਗਏ ਹਨ ਪਰ ਤੇਂਦੂਆ ਅਜੇ ਤੱਕ ਖਾਣ ਲਈ ਨਹੀਂ ਪਹੁੰਚਿਆ। ਸੈਂਟਰਾ ਗ੍ਰੀਨ ਤੋਂ ਬਾਅਦ ਹੁਣ ਦੋ ਹੋਰ ਥਾਵਾਂ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿਖੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਪਾਏ ਗਏ ਹਨ। 

ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਰਾਤ ਵੇਲੇ ਵੀ ਪੱਖੋਵਾਲ ਰੋਡ ਦੀਆਂ ਸੜਕਾਂ ’ਤੇ ਜਾਲ ਵਿਛਾਏ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਖ਼ਤ ਹਦਾਇਤਾਂ ਹਨ ਕਿ ਜਦੋਂ ਤੱਕ ਤੇਂਦੂਆ ਨੂੰ ਫੜਿਆ ਨਹੀਂ ਜਾਂਦਾ, ਕੋਈ ਵੀ ਵਿਅਕਤੀ ਸਵੇਰੇ ਤੇ ਰਾਤ ਨੂੰ ਇਕੱਲੇ ਘਰੋਂ ਬਾਹਰ ਨਾ ਨਿਕਲੇ। ਇਸ ਵੇਲੇ ਜੰਗਲਾਤ ਵਿਭਾਗ ਸੈਂਟਰਾ ਗਰੀਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ 'ਤੇ ਵੱਖ-ਵੱਖ ਥਾਵਾਂ 'ਤੇ ਜਾਲ ਵਿਛਾ ਰਿਹਾ ਹੈ। 

ਜੰਗਲਾਤ ਵਿਭਾਗ ਦੇ ਡੀਐਫਐਸਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਕੁਝ ਲੋਕ ਸ਼ਹਿਰ ਵਿੱਚ ਤੇਂਦੂਏ ਵਰਗੇ ਜਾਨਵਰ ਦੀ ਵੀਡੀਓ ਬਣਾ ਕੇ ਇਸ ਨੂੰ ਕਦੇ ਫੁੱਲਾਂਵਾਲ ਚੌਕ ਤੇ ਕਦੇ ਸਾਹਨੇਵਾਲ ਕਹਿ ਕੇ ਵਾਇਰਲ ਕਰ ਰਹੇ ਹਨ, ਪਰ ਇਹ ਸਭ ਅਫਵਾਹਾਂ ਹਨ। ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲਾ ਜਾਨਵਰ ਤੇਂਦੂਆ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਗਲਤ ਵੀਡੀਓ ਆਦਿ ਵਾਇਰਲ ਨਹੀਂ ਕਰਨੀ ਚਾਹੀਦੀ। 

ਉਨ੍ਹਾਂ ਕਿਹਾ ਕਿ ਦੇਵ ਕਲੋਨੀ ਤੇ ਪਿੰਡ ਖੇੜੀ ਝਮੇੜੀ ਵਿੱਚ ਗਿੱਲੀ ਮਿੱਟੀ ’ਤੇ ਤੇਂਦੂਏ ਦੇ ਪੰਜੇ ਦੇ ਨਿਸ਼ਾਨ ਜ਼ਰੂਰ ਮਿਲੇ ਹਨ। ਉਥੇ ਜੰਗਲਾਤ ਵਿਭਾਗ ਦੀ ਟੀਮ ਉਸ ਦਾ ਪਿੱਛਾ ਕਰ ਰਹੀ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਇਹ ਗੱਲ ਪੱਕੀ ਹੈ ਕਿ ਹੁਣ ਤੇਂਦੂਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਹੈ। ਉਹ ਰਾਤ ਨੂੰ ਬਾਹਰ ਨਿਕਲਦਾ ਹੈ। ਜੇਕਰ ਉਹ ਲੁਧਿਆਣਾ ਦੇ ਕਿਸੇ ਵੀ ਪਿੰਡ ਵਿੱਚ ਹੈ ਤਾਂ ਉਸ ਨੂੰ ਜਲਦੀ ਹੀ ਲੱਭ ਲਿਆ ਜਾਏਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live