Radio Spice
India News

ਪੰਜਾਬ ਦੇ ਗੱਭਰੂ ਨੇ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ ਦਿਖਾਇਆ ਆਪਣਾ ਜਲਵਾ, ਕਾਂਸੇ ਦਾ ਕਗਮਾ ਕੀਤੇ ਆਪਣੇ ਨਾਮ, ਵੇਖੋ ਤਸਵੀਰਾਂ

By 111459pwpadmin•

Sri muktsar sahib news: ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ

Sri muktsar sahib news: ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।

ਅਸ਼ਵਿਨ ਬੱਤਰਾ ਨੇ ਬੰਗਲਾਦੇਸ਼ ਵਿੱਚ ਹੋਈਆਂ International BG Karate Championship-2023 ਵਿੱਚ ਕਾਂਸੇ ਦਾ ਤਗਮਾ ਜਿੱਤਿਆ ਹੈ। ਇਸ ਚੈਂਪਨੀਅਨਸ਼ਿਪ ਵਿੱਚ 10 ਦੇਸ਼ਾਂ ਦੀਆਂ ਟੀਮਾਂ ਨੇ ਹਿਸਾ ਲਿਆ ਸੀ। ਅਸ਼ਵਿਨ ਦੀ ਇਸ ਜਿੱਤ ਦੀ ਖੁਸ਼ੀ ਵਿੱਚ ਪਰਿਵਾਰ ਨੇ ਫੁੱਲਾਂ ਦੇ ਹਾਰ ਪਾ ਕੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਤੇ ਢੋਲ ਧਮਾਕੇ ਨਾਲ ਸਵਾਗਤ ਕੀਤਾ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਅਸ਼ਵਿਨ ਦੇ ਮਾਤਾ ਆਰਤੀ ਬੱਤਰਾ ਅਤੇ ਪਿਤਾ ਨਵਦੀਪ ਬੱਤਰਾ ਨੇ ਦੱਸਿਆ ਕਿ ਅਸ਼ਵਿਨ ਦੀ ਇਸ ਜਿੱਤ ਤੋਂ ਬਾਅਦ ਸਾਨੂੰ ਬਹੁਤ ਮਾਨ ਅਤੇ ਫਖ਼ਰ ਮਹਿਸੂਸ ਹੋ ਰਿਹਾ ਹੈ। ਅਸ਼ਵਿਨ ਨੇ ਆਪਣੀ ਖੇਡ ਰਾਹੀਂ ਸਾਡੇ ਪਰਿਵਾਰ ਦਾ ਹੀ ਨਹੀ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।

ਇਸ ਜਿੱਤ ਨਾਲ ਅੱਜ ਨਵੇਂ ਸਾਲ ਦੇ ਦਿਨ ਖੁਸ਼ੀਆਂ ਦਾ ਤੋਹਫਾ ਮਿਲਿਆ ਹੈ। ਅਸ਼ਵਿਨ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਵਿੱਚ ਪੜ੍ਹਾਈ ਕਰਦਾ ਹੈ ਅਤੇ ਕਰਾਟੇ ਖੇਡ ਵਿੱਚ ਮਾਤਾ ਪਿਤਾ ਦਾ ਪੂਰਾ ਸਹਿਯੋਗ ਰਿਹਾ ਹੈ। ਕਰਾਟੇ ਦੀ ਖੇਡ ਇਸ ਲਈ ਚੁਣੀ ਕਿਉਂਕਿ ਅਜ ਦੇ ਸਮੇਂ ਵਿਚ ਹਰ ਬੱਚੇ ਅਤੇ ਨੌਜਵਾਨ ਨੂੰ ਸੇਲਫ ਡਿਫੇੰਸ ਸਿਖਣਾ ਬਹੁਤ ਜਰੂਰੀ ਹੈ ਅਤੇ ਕਰਾਟੇ ਦੀ ਖੇਡ ਨਾਲ ਚਾਹੇ ਲੜਕਾ ਹੈ ਜਾਂ ਲੜਕੀ ਉਹ ਆਪਣਾ ਕਿਸੇ ਵੀ ਅਣਸੁਖਾਵੇਂ ਹਾਲਾਤ ਵਿੱਚ ਸੇਲਫ ਡਿਫੇਂਸ ਕਰ ਸਕਦਾ ਹੈ।

ਇਸ ਮੌਕੇ ਅਸ਼ਵਿਨ ਦੇ ਪਿਤਾ ਵੀ ਭਾਵੁਕ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਸਾਰੇ ਮਾਪੇ ਆਪਣੇ ਬਚਿਆਂ ਨੂੰ ਪੜ੍ਹਾਈਈ ਦੇ ਨਾਲ-ਨਾਲ ਖੇਡਾਂ ਵਿਚ ਸ਼ਾਮਿਲ ਕਰਾਉਣ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਤੋਂ ਦੁਰ ਰਖਿਆ ਜਾ ਸਕੇ ਅਤੇ ਖੇਡਾਂ ਹੀ ਉਨ੍ਹਾਂ ਦੇ ਚੰਗੇ ਭਵਿੱਖ ਲਈ ਅਸਲ ਰਸਤਾ ਹਨ। ਮੇਰੇ ਵਲੋਂ ਪੂਰਾ ਸਹਿਯੋਗ ਇਸਦੀ ਖੇਡ ਵਿੱਚ ਰਿਹਾ ਹੈ।

ਮੇਰੇ ਸੁਪਨਾ ਹੈ ਮੇਰਾ ਬੇਟਾ ਏਸ਼ੀਅਨ ਖੇਡਾਂ ਵਿੱਚ ਜਾ ਕੇ ਗੋਲਡ ਮੈਡਲ ਜਿੱਤ ਕੇ ਆਏ। ਸਾਰੇ ਮਾਂ ਪਿਉ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਲੈ ਕੇ ਆਉਣ ਚਾਹੇ ਗੇਮ ਕੋਈ ਵੀ ਹੋਵੇ ਇਸ ਦੇ ਨਾਲ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਅਤੇ ਬੱਚਿਆ ਦਾ ਦਿਮਾਗ ਪੜ੍ਹਾਈ ਵਿੱਚ ਹੋਰ ਤੇਜ਼ ਹੁੰਦਾ ਹੈ ।

ਅਸ਼ਵਿਨ ਦੀ ਮਾਤਾ ਨੇ ਦੱਸਿਆ ਕਿ ਅੱਜ ਮੈਨੂੰ ਬਹੁਤ ਹੀ ਜ਼ਿਆਦਾ ਫਖਰ ਮਹਿਸੂਸ ਹੋ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਮੈਂ ਅਸ਼ਵਿਨ ਦੀ ਡਾਈਟ ਦਾ ਪੂਰਾ ਧਿਆਨ ਰਖਿਆ ਹੈ, ਘਰ ਦੀਆਂ ਦੇਸੀ ਚੀਜਾਂ ਖਾ ਕੇ ਹੀ ਅਸ਼ਵਿਨ ਨੇ ਇਹ ਜਿੱਤ ਹਾਸਿਲ ਕੀਤੀ ਹੈ। ਅਜ ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀ ਹੈ । ਅਸ਼ਵਿਨ ਦੀ ਜਿੱਤ ਨੇ ਮੇਰਾ ਮਾਣ ਵਧਾਇਆ ਹੈ। ਅਸ਼ਵਿਨ ਨੂੰ ਹੋਰ ਅਗੇ ਲੈ ਕੇ ਜਾਵਾਂਗੇ।

ਅਸ਼ਵਿਨ ਦੇ ਕੋਚ ਰਜਿੰਦਰ ਸਿੰਘ ਅਤੇ ਪ੍ਰਭਜੀਤ ਸਿਧੂ ਨੇ ਦਸਿਆ ਕਿ ਅਸ਼ਵਿਨ ਹਰ ਰੋਜ਼ 2 ਘੰਟੇ ਕਰਾਟੇ ਦੀ ਪਰੈਕਟਿਸ ਕਰਦਾ ਸੀ। ਚੈਂਪੀਅਨਸ਼ਿਪ ਦੇ ਵਿੱਚ ਛੇ ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਅਤੇ ਅਸ਼ਵਿਨ ਦਾ ਮੁਕਾਬਲਾ ਵੱਖ-ਵੱਖ ਟੀਮਾਂ ਦੇ ਨਾਲ ਹੋਇਆ ਸੀ ਅਤੇ ਅਸ਼ਵਿਨ ਨੇ ਆਪਣੀ ਖੇਡ ਦਾ ਚੰਗਾ ਪਰਦਰਸ਼ਨ ਕਰਦਿਆਂ ਹੋਇਆਂ ਸੈਮੀਫਾਈਨਲ ਤੱਕ ਪਹੁੰਚ ਕੀਤੀ ਅਤੇ ਕਾਂਸੇ ਦਾ ਤਗਮਾ ਜਿੱਤਿਆ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ।

ਅਸ਼ਵਿਨ ਨੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੈ। ਅਸ਼ਵਿਨ ਨੇ ਤਿੰਨ ਸਾਲ ਦੀ ਮਿਹਨਤ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ। ਅਸ਼ਵਿਨ ਦਾ ਭਾਰ ਬਹੁਤ ਜ਼ਿਆਦਾ ਸੀ ਜੋ ਕਿ ਇਸ ਗੇਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਸਬ ਤੋ ਵੱਡੀ ਚੁਣੋਤੀ ਸੀ। ਅਸ਼ਵਿਨ ਨੇ ਆਪਣਾ ਭਾਰ ਘਟਾਉਣ ਲਈ ਸਖਤ ਮਿਹਨਤ ਕੀਤੀ ਹੈ ਅਤੇ ਅਜ ਪੂਰੇ ਜ਼ਿਲ੍ਹੇ ਦਾ ਹੀ ਨਹੀਂ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live