Radio Spice
India News

ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਗਾਇਕ ਸ਼ੁਭ ਦੇ ਖਿਲਾਫ਼ ਚੇਤਾਵਨੀ ਮਿਲਣ ਤੇ ਇੰਝ ਕੀਤੀ ਬੋਲਤੀ ਬੰਦ

By 111459pwpadmin•

ਅਨਮੋਲ ਕਵਾਤਰਾ ਉਨ੍ਹਾਂ ਪੰਜਾਬੀ ਸੈਲੇਬ੍ਰਿਟੀਆਂ ਵਿੱਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਅਨਮੋਲ ਕਵਾਤਰਾ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਅਨਮੋਲ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਅਨਮੋਲ ਕਵਾਤਰਾ ਸਮੇਂ ਸਮੇਂ 'ਤੇ ਵੱਖੋ ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖਦਾ ਰਹਿੰਦਾ ਹੈ। ਹਾਲ ਹੀ 'ਚ ਅਨ

ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਗਾਇਕ ਸ਼ੁਭ ਦੇ ਖਿਲਾਫ਼ ਚੇਤਾਵਨੀ ਮਿਲਣ ਤੇ ਇੰਝ ਕੀਤੀ ਬੋਲਤੀ ਬੰਦ

ਅਨਮੋਲ ਕਵਾਤਰਾ ਉਨ੍ਹਾਂ ਪੰਜਾਬੀ ਸੈਲੇਬ੍ਰਿਟੀਆਂ ਵਿੱਚੋਂ ਇੱਕ ਹੈ, ਜਿਸ ਦੇ ਸ਼ਾਇਦ ਹੀ ਕੋਈ ਹੇਟਰ ਹੋਣ। ਅਨਮੋਲ ਕਵਾਤਰਾ ਆਪਣੀ ਐਨਜੀਓ 'ਏਕ ਜ਼ਰੀਆ' ਰਾਹੀਂ ਸਮਾਜ ਭਲਾਈ ਦੇ ਕੰਮ ਕਰ ਰਿਹਾ ਹੈ। ਇਸ ਦੇ ਨਾਲ ਨਾਲ ਅਨਮੋਲ ਨੂੰ ਉਸ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। ਅਨਮੋਲ ਕਵਾਤਰਾ ਸਮੇਂ ਸਮੇਂ 'ਤੇ ਵੱਖੋ ਵੱਖ ਮੁੱਦਿਆਂ 'ਤੇ ਆਪਣੀ ਰਾਏ ਰੱਖਦਾ ਰਹਿੰਦਾ ਹੈ।

ਹਾਲ ਹੀ 'ਚ ਅਨਮੋਲ ਕਵਾਤਰਾ ਫਿਰ ਤੋਂ ਆਪਣੀ ਬੇਬਾਕੀ ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਇੱਕ ਸ਼ਖਸ ਨੇ ਸੋਸ਼ਲ ਮੀਡੀਆ 'ਤੇ ਅਨਮੋਲ ਨੂੰ ਕਿਹਾ ਕਿ ਉਹ ਗਾਇਕ ਸ਼ੁਭ ਦਾ ਸਮਰਥਨ ਕਿਉਂ ਕਰਦਾ ਹੈ, ਜਦਕਿ ਉਸ ਨੇ ਇੰਡੀਆ ਖਿਲਾਫ ਗਲਤ ਕੰਮ ਕੀਤਾ ਹੈ। ਇਸ ਦੇ ਜਵਾਬ 'ਚ ਅਨਮੋਲ ਨੇ ਵੀਡੀਓ ਸ਼ੇਅਰ ਕਰਕੇ ਉਸ ਸ਼ਖਸ ਦੀ ਬੋਲਤੀ ਬੰਦ ਕੀਤੀ।

ਅਨਮੋਲ ਨੇ ਉਸ ਲੜਕੇ ਦੇ ਮੈਸੇਜ ਦਾ ਸਕ੍ਰੀਨਸ਼ੌਟ ਸ਼ੇਅਰ ਕਰਦਿਆਂ ਬੋਲਿਆ, 'ਮੇਰੀ ਸਪੋਰਟ ਕਰਨ ਜਾਂ ਨਾ ਕਰਨ ਨਾਲ ਸ਼ੁਭ ਨੂੰ ਕੋਈ ਫਰਕ ਨਹੀਂ ਪੈਂਦਾ। ਜਿੱਥੇ ਤੱਕ ਸਵਾਲ ਸ਼ੁਭ ਨੂੰ ਸਪੋਰਟ ਕਰਨ ਦਾ ਹੈ ਤਾਂ ਮੈਂ ਹਿੱਕ ਠੋਕ ਕੇ ਉਸ ਦੇ ਨਾਲ ਖੜਾ ਹਾਂ, ਤੇ ਸੀਨਾ ਠੋਕ ਕੇ ਉਸ ਦਾ ਸਮਰਥਨ ਕਰਦਾ ਹਾਂ। ਸ਼ੁਭ ਦੀ ਇਮੇਜ ਨੈਸ਼ਨਲ ਮੀਡੀਆ ਨੇ ਖਰਾਬ ਕੀਤੀ ਹੈ। ਮੀਡੀਆ ਨੇ ਕੁੱਝ ਵੀ ਬੋਲ ਦਿੱਤਾ ਅਤੇ ਲੋਕਾਂ ਨੇ ਉਸ ਨੂੰ ਸਹੀ ਮੰਨ ਲਿਆ। ਪਰ ਅਸੀਂ ਕਦੇ ਡੂੰਘਾਈ ਨਾਲ ਤੱਥਾਂ ਦੀ ਜਾਂਚ ਨਹੀਂ ਕਰਦੇ।'

ਮੈਂ ਦਿਖਾਉਂਦਾ ਸ਼ੁਭ ਕਿਹੋ ਜਿਹਾ ਬੰਦਾ: ਅਨਮੋਲ
ਅਨਮੋਲ ਨੇ ਅੱਗੇ ਕਿਹਾ ਕਿ ਮੈਂ ਸ਼ੁਭ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਕਿਹੋ ਜਿਹਾ ਬੰਦਾ ਹੈ। ਉਸ ਦੇ ਵਰਗਾ ਕੋਈ ਵਧੀਆ ਇਨਸਾਨ ਨਹੀਂ ਹੈ। ਸ਼ੁਭ ਦੇ ਸਪੋਰਟ 'ਚ ਅਨਮੋਲ ਨੇ ਇਹ ਸਾਰੀਆਂ ਗੱਲਾਂ ਕਹੀਆਂ ਅਤੇ ਨਾਲ ਹੀ ਉਸ ਨੇ ਸ਼ੁਭ ਨਾਲ ਆਪਣੀ ਪੁਰਾਣੀ ਚੈਟ ਇੱਕ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ, ਜਿਸ ਵਿੱਚ ਸ਼ੁਭ ਨੇ ਕਿਸੇ ਗਰੀਬ ਤੇ ਜ਼ਰੂਰਤਮੰਦ ਮਰੀਜ਼ ਦੀ ਹੈਲਪ ਕਰਨ ਦੀ ਇੱਛਾ ਜਤਾਈ ਸੀ, ਜਦੋਂ ਅਨਮੋਲ ਨੇ ਕਿਹਾ ਕਿ ਉਹ (ਸ਼ੁਭ) ਖੁਦ ਆ ਕੇ ਹੈਲਪ ਆ ਕੇ ਤਾਂ ਅੱਗੋ ਸ਼ੁਭ ਬੋਲਿਆ ਕਿ ਉਹ ਇਸ ਮਦਦ ਨੂੰ ਗੁਪਤ ਰੱਖਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਇਸ ਦੇ ਬਾਰੇ ਕਿਸੇ ਨੂੰ ਪਤਾ ਲੱਗੇ। ਦੇਖੋ ਇਹ ਸਕ੍ਰੀਨਸ਼ੌਟ:

ਕਾਬਿਲੇਗ਼ੌਰ ਹੈ ਕਿ ਸ਼ੁਭ ਨਾਲ 2023 'ਚ ਵਿਵਾਦ ਹੋਇਆ ਸੀ, ਜਦੋਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕਰ ਦਿੱਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ-ਕਸ਼ਮੀਰ ਗਾਇਬ ਸਨ। ਇਸ 'ਤੇ ਕਾਫੀ ਵਿਵਾਦ ਹੋਇਆ ਸੀ, ਇੱਥੋਂ ਤੱਕ ਕਿ ਸ਼ੁਭ ਦਾ ਮੁੰਬਈ ਕੰਸਰਟ ਵੀ ਰੱਦ ਹੋ ਗਿਆ ਸੀ। ਨੈਸ਼ਨਲ ਮੀਡੀਆ ਨੇ ਸ਼ੁਭ ਦੀ ਇਮੇਜ ਖਰਾਬ ਕਰਨ 'ਚ ਵੱਡੀ ਭੂਮਿਕਾ ਨਿਭਾਈ ਸੀ। 

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live