Radio Spice
India News

ਧਰਮਸ਼ਾਲਾ ਟੈਸਟ ‘ਚ ਬਣੇਗਾ ਅਨੋਖਾ ਰਿਕਾਰਡ, 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ ਅਸ਼ਵਿਨ

By 111459pwpadmin•

ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਵਿੱਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਉਹ 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ। ਇਹ ਉਹ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲ ਦੇ ਟੈਸਟ ਇਤਿਹਾਸ ਵਿੱਚ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ, ਜੋ 100 ਜਾਂ ਉਸ ਤੋਂ ਜ਼ਿਆਦਾ ਟੈਸਟ ਮੈਚ ਖੇਡ

ਭਾਰਤ ਦੇ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਧਰਮਸ਼ਾਲਾ ਵਿੱਚ ਆਪਣੇ ਟੈਸਟ ਕਰੀਅਰ ਦਾ 100ਵਾਂ ਮੈਚ ਖੇਡਣਗੇ। ਉਹ 100 ਟੈਸਟ ਖੇਡਣ ਵਾਲੇ ਭਾਰਤ ਦੇ 14ਵੇਂ ਖਿਡਾਰੀ ਬਣਨਗੇ। ਇਹ ਉਹ ਮੁਕਾਮ ਹਾਸਿਲ ਕਰਨ ਵਾਲੇ ਦੁਨੀਆ ਦੇ 77ਵੇਂ ਖਿਡਾਰੀ ਹੋਣਗੇ। ਅਸ਼ਵਿਨ ਭਾਰਤ ਦੇ 92 ਸਾਲ ਦੇ ਟੈਸਟ ਇਤਿਹਾਸ ਵਿੱਚ ਸਿਰਫ਼ ਪੰਜਵੇਂ ਗੇਂਦਬਾਜ਼ ਹੋਣਗੇ, ਜੋ 100 ਜਾਂ ਉਸ ਤੋਂ ਜ਼ਿਆਦਾ ਟੈਸਟ ਮੈਚ ਖੇਡਣਗੇ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ, ਕਪਿਲ ਦੇਵ, ਇਸ਼ਾਂਤ ਸ਼ਰਮਾ ਤੇ ਹਰਭਜਨ ਸਿੰਘ ਦੇ ਇਹ ਉਪਲਬਧੀ ਹਾਸਿਲ ਕੀਤੀ ਹੈ। ਅਸ਼ਵਿਨ ਤੋਂ ਇਲਾਵਾ ਜਾਨੀ ਬੇਅਰਸਟੋ ਦਾ ਵੀ ਇਹ 100ਵਾਂ ਟੈਸਟ ਮੈਚ ਹੋਵੇਗਾ। ਉਹ 100 ਟੈਸਟ ਖੇਡਣ ਵਾਲੇ 17ਵੇਂ ਇੰਗਲਿਸ਼ ਖਿਡਾਰੀ ਬਣਨਗੇ। ਭਾਰਤ ਤੇ ਇੰਗਲੈਂਡ ਦੇ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖਰੀ ਮੁਕਾਬਲਾ 7 ਮਾਰਚ ਤੋਂ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਇਸ ਸੀਰੀਜ਼ ਵਿੱਚ 3-1 ਨਾਲ ਅੱਗੇ ਹੈ।

ਅਸ਼ਵਿਨ ਤੋਂ ਪਹਿਲਾਂ 100 ਟੈਸਟ ਖੇਡਣ ਦੀ ਉਪਲਬਧੀ 13 ਭਾਰਤੀ ਖਿਡਾਰੀ ਹਾਸਿਲ ਕਰ ਚੁੱਕੇ ਹਨ। ਇਸ ਲਿਸਟ ਵਿੱਚ ਸਾਬਕਾ ਬੱਲੇਬਾਜ ਸਚਿਨ ਤੇਂਦੁਲਕਰ ਟਾਪ ‘ਤੇ ਹੈ। ਦੂਜੇ ਨੰਬਰ ‘ਤੇ ਟੀਮ ਇੰਡੀਆ ਦੇ ਮੌਜੂਦਾ ਹੈੱਡ ਕੋਚ ਰਾਹੁਲ ਦ੍ਰਵਿੜ ਹੈ। ਅਸ਼ਵਿਨ ਟੈਸਟ ਮੈਚਾਂ ਦੀ ਸੈਂਚੁਰੀ ਪੂਰੀ ਕਰਨ ਵਾਲੇ ਵਿਰਾਟ ਕੋਹਲੀ, ਚੇਤੇਸ਼ਵਰ ਪੁਜਾਰਾ ਤੇ ਈਸ਼ਾੰਤ ਸ਼ਰਮਾ ਦੇ ਬਾਅਦ ਚੌਥੇ ਐਕਟਿਵ ਭਾਰਤੀ ਖਿਡਾਰੀ ਹੋਣਗੇ। ਈਸ਼ਾੰਤ ਸ਼ਰਮਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 2021 ਵਿੱਚ ਖੇਡਿਆ ਸੀ। ਉਸਦੇ ਬਾਅਦ ਉਹ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ, ਪਰ ਹੁਣ ਤੱਕ ਉਨ੍ਹਾਂ ਨੇ ਆਫੀਸ਼ੀਅਲ ਰਿਟਾਇਰਮੈਂਟ ਨਹੀਂ ਲਿਆ ਹੈ।

ਦੱਸ ਦੇਈਏ ਕਿ ਅਸ਼ਵਿਨ ਨੇ 99 ਟੈਸਟ ਵਿੱਚ 507 ਵਿਕਟਾਂ ਲਈਆਂ ਹਨ। ਉਹ 500 ਵਿਕਟਾਂ ਲੈਣ ਵਾਲੇ ਸਿਰਫ ਦੂਜੇ ਭਾਰਤੀ ਗੇਂਦਬਾਜ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਨੇ 105 ਮੈਚਾਂ ਵਿੱਚ ਇਹ ਉਪਲਬਧੀ ਹਾਸਿਲ ਕੀਤੀ ਸੀ। ਉਹ ਸਭ ਤੋਂ ਘੱਟ ਟੈਸਟ ਵਿੱਚ 500 ਵਿਕਟਾਂ ਹਾਸਿਲ ਕਰਨ ਵਾਲੇ ਗੇਂਦਬਾਜਾਂ ਦੀ ਲਿਸਟ ਵਿੱਚ ਦੂਜੇ ਨੰਬਰ ‘ਤੇ ਹੈ। ਸਿਰਫ਼ ਸ਼੍ਰੀਲੰਕਾ ਦੇ ਮੁਥੈਆ ਮੁਰਲੀਧਰਨ ਨੇ ਉਨ੍ਹਾਂ ਤੋਂ ਘੱਟ ਮੈਚਾਂ ਵਿੱਚ 500 ਵਿਕਟਾਂ ਪੂਰੀਆਂ ਕੀਤੀਆਂ ਸਨ। ਅਸ਼ਵਿਨ ਟੈਸਟ ਕ੍ਰਿਕਟ ਵਿੱਚ 35 ਵਾਰ 5 ਵਿਕਟ ਹਾਲ ਲਏ ਹਨ। ਉਹ ਟੈਸਟ ਵਿੱਚ ਸਭ ਤੋਂ ਜ਼ਿਆਦਾ ਵਾਰ ਇੱਕ ਪਾਰੀ ਵਿੱਚ ਪੰਜ ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ ਅਜਿਹਾ ਕਰ ਚੁੱਕੇ ਹਨ। ਕੁੰਬਲੇ ਨੇ ਵੀ 35 ਵਾਰ ਇੱਕ ਪਾਰੀ ਵਿੱਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live