Radio Spice
India News

ਪੰਜਾਬ ਦੀ ਧੀ ਨੇ ਵਧਾਇਆ ਮਾਣ ! ਛੋਟੀ ਉਮਰ ’ਚ ਤੇਗਵੀਰ ਨੇ ਮਾਊਂਟ ਐਵਰੈਸਟ ਬੇਸ ਕੈਂਪ ਕੀਤਾ ਸਰ

By 111459pwpadmin•

ਰੋਪੜ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ। ਉਸਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵ

ਰੋਪੜ ਜ਼ਿਲ੍ਹੇ ਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕੇ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜਦੇ ਬੱਚੇ ਤੇਗਬੀਰ ਸਿੰਘ ਨੇ 5 ਸਾਲ ਦੀ ਛੋਟੀ ਉਮਰ ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨੂੰ ਸਰ ਕਰ ਲਿਆ ਹੈ।  ਉਸਨੇ 9 ਅਪ੍ਰੈਲ ਨੂੰ ਐਵਰੈਸਟ ਬੇਸ ਕੈਂਪ ਤੱਕ ਦਾ ਟ੍ਰੈਕ ਸ਼ੁਰੂ ਕੀਤਾ ਅਤੇ 17 ਅਪ੍ਰੈਲ, 2024 ਨੂੰ ਇਸ ਤੱਕ ਪਹੁੰਚਣ ਲਈ ਪੂਰਾ ਪੈਂਡਾ ਪੈਦਲ ਚੱਲਿਆ। ਐਵਰੈਸਟ ਬੇਸ ਕੈਂਪ 5364 ਮੀਟਰ ਦੀ ਉਚਾਈ 'ਤੇ ਸਥਿਤ ਹੈ ਜਿੱਥੇ ਅਪ੍ਰੈਲ ਵਿੱਚ ਆਮ ਤਾਪਮਾਨ ਮਨਫੀ 12 ਡਿਗਰੀ ਹੁੰਦਾ ਹੈ। ਇਹ ਘੱਟ ਆਕਸੀਜਨ ਟ੍ਰੈਕ ਹੈ ਅਤੇ ਇੱਥੇ ਉਚਾਈ ਨਾਲ ਜੁੜੀਆਂ ਬਿਮਾਰੀਆ  ਨਾਲ ਨਜਿੱਠਣ ਲਈ ਸਖ਼ਤ ਤਿਆਰੀ ਦੀ ਲੋੜ ਹੁੰਦੀ ਹੈ।

ਤੇਗਬੀਰ ਨੇ ਇਸ ਦੀ ਤਿਆਰੀ ਲਗਭਗ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ। ਉਸ ਨੂੰ ਬਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਕੋਚ) ਦੁਆਰਾ ਸਿਖਲਾਈ ਦਿੱਤੀ ਗਈ ਸੀ, ਜੋ ਕਿ ਦਿਲ ਦੀ ਬਿਮਾਰੀ ਨਾਲ ਨਜਿੱਠਣ ਲਈ ਕਾਰਡੀਓ ਵਸਕੂਲਰ ਹੈਲਥ ਨੂੰ ਵਧਾਉਣ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਅਭਿਆਸਾਂ ਵਿਚ ਉਸਦੀ ਮਦਦ ਕਰਦੇ ਸਨ। ਉਹ ਆਪਣੇ ਪਿਤਾ ਅਤੇ ਕੋਚ ਨਾਲ ਵੱਖ-ਵੱਖ ਪਹਾੜੀ ਸਥਾਨਾਂ 'ਤੇ ਹਫ਼ਤਾਵਾਰੀ ਟ੍ਰੈਕ ਲਈ ਜਾਂਦਾ ਸੀ।

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ 8 ਅਪ੍ਰੈਲ ਨੂੰ ਆਪਣੇ ਪਿਤਾ ਦੇ ਨਾਲ ਕਾਠਮੰਡੂ ਗਿਆ ਸੀ ਅਤੇ ਲੁਕਲਾ ਲਈ ਫ਼ਲਾਈਟ ਲੈ ਕੇ ਅਗਲੇ ਦਿਨ ਉਸ ਦੀ ਯਾਤਰਾ ਸ਼ੁਰੂ ਹੋਈ ਸੀ। ਹਰ ਰੋਜ਼ ਉਹ 8-10 ਕਿਲੋਮੀਟਰ ਪੈਦਲ ਤੁਰਦਾ ਸੀ ਅਤੇ ਉਸ ਦੀ ਹਰ ਚੜ੍ਹਾਈ ਨਾਲ ਤਾਪਮਾਨ ਘਟਦਾ ਜਾਂਦਾ ਸੀ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ ਵਿੱਚ ਤੁਰਿਆ । 

ਉਸਦੀ ਯਾਤਰਾ ਵਿਚ ਖੁਰਾਕ ਨੇ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਉਸਨੇ ਆਪਣੇ ਕੋਚ ਦੁਆਰਾ ਨਿਰਧਾਰਤ ਖੁਰਾਕ ਅਨੁਸੂਚੀ ਦੀ ਸਖ਼ਤ ਪਾਲਣਾ ਕੀਤੀ।
ਉਸਦੇ ਪਿਤਾ ਨੇ ਕੋਚ ਬਿਕਰਮ ਜੀਤ ਸਿੰਘ ਘੁੰਮਣ, ਤੇਗਬੀਰ ਦੇ ਦਾਦਾ ਦਾਦੀ , ਪਰਿਵਾਰ, ਦੋਸਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸਦੀ ਯਾਤਰਾ ’ਚ ਉਸਦੀ ਮਦਦ ਕੀਤੀ ਅਤੇ ਉਤਸ਼ਾਹਿਤ ਕੀਤਾ। ਉਸਨੇ ਸਾਨਵੀ ਸੂਦ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਰਾਜ ਵਿਚ ਪਰਬਤਾਰੋਹ ਲਈ ਮਸ਼ਾਲਧਾਰੀ ਹੈ।

ਜ਼ਿਕਰਯੋਗ ਹੈ ਕਿ ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲੇ ਪੰਜਾਬ ਰਾਜ ਦੇ ਸਭ ਤੋਂ ਘੱਟ ਉਮਰ ਦੇ ਪਰਬਤਾਰੋਹੀ ਬਣ ਗਏ ਹਨ। ਉਸਦੇ ਪਿਤਾ ਕਿੱਤੇ ਵਜੋਂ ਪਰਮਾਰ ਹਸਪਤਾਲ ਵਿਚ ਐਡਮਿਨਿਸਟ੍ਰੇਟਰ ਵਜੋਂ ਤਾਇਨਾਤ ਹਨ ਅਤੇ ਉਸਦੇ ਮਾਤਾ ਡਾ ਮਨਪ੍ਰੀਤ ਕੌਰ, ਗਾਈਨਾਕੋਲੋਜਿਸਟ ਵਜੋਂ ਸੇਵਾ ਨਿਭਾਅ ਰਹੇ ਹਨ । ਤੇਗਬੀਰ ਸਿੰਘ ਕਾਠਮੰਡੂ ਵਾਪਸ ਜਾ ਰਿਹਾ ਹੈ ਅਤੇ 23 ਅਪ੍ਰੈਲ ਨੂੰ ਰੋਪੜ ਪਹੁੰਚੇਗਾ। ਰੋਪੜ ਪਹੁੰਚਣ ’ਤੇ ਸ਼ਹਿਰ ਨਿਵਾਸੀਆਂ ਵੱਲੋਂ ਤੇਗਬੀਰ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live