Radio Spice
India News

ਪੰਜਾਬ ਬੋਰਡ ਨੇ ਐਲਾਨਿਆ ਨਤੀਜਾ, 8ਵੀਂ ਜਮਾਤ ਦੇ 98.31% ਤੇ 12ਵੀਂ ਜਮਾਤ ਦੇ 93.04% ਵਿਦਿਆਰਥੀ ਪਾਸ

By 111459pwpadmin•

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 8ਵੀਂ (PSEB 8th Result 2024) ਤੇ 12ਵੀਂ ਜਮਾਤ (PSEB 12th Class) ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ 8ਵੀਂ (PSEB 8th Result 2024) ਤੇ 12ਵੀਂ ਜਮਾਤ (PSEB 12th Class) ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ 12ਵੀਂ ਦਾ ਪਾਸ ਫ਼ੀਸਦ 93.04 ਹੈ।

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com 'ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ।

ਸ਼ਾਮ ਚਾਰ ਵਜੇ ਐਲਾਨਿਆ ਨਤੀਜਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਸਾਲ 2023-24 ਦੌਰਾਨ 12ਵੀਂ ਜਮਾਤ ਦੀਆਂ ਵੱਖ-ਵੱਖ ਸਟ੍ਰੀਮ 'ਚ ਰਜਿਸਟਰਡ ਹੋਏ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਤਕ ਲਈਆਂ ਗਈਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਅੱਜ ਮੰਗਲਵਾਰ, 30 ਅਪ੍ਰੈਲ ਨੂੰ ਸ਼ਾਮ 4 ਵਜੇ ਐਲਾਨ ਦਿੱਤੇ ਹਨ। ਬੋਰਡ ਵੱਲੋਂ ਨਤੀਜਾ (Punjab Board 12th Result 2024) ਜਾਰੀ ਕਰਨ ਦੀ ਮਿਤੀ ਦਾ ਐਲਾਨ ਕਰਦੇ ਹੋਏ ਸੋਮਵਾਰ, 29 ਅਪ੍ਰੈਲ ਨੂੰ ਇਕ ਅਧਿਕਾਰਤ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ ਸੀ।

ਨਤੀਜਾ ਦੇਖਣ ਲਈ 1 ਮਈ ਨੂੰ ਐਕਟਿਵ ਹੋਵੇਗਾ ਲਿੰਕ

ਪ੍ਰੈਸ ਰਿਲੀਜ਼ ਅਨੁਸਾਰ, PSEB ਪੰਜਾਬ ਬੋਰਡ ਸੀਨੀਅਰ ਸੈਕੰਡਰੀ ਨਤੀਜੇ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਅਗਲੇ ਦਿਨ ਭਾਵ ਬੁੱਧਵਾਰ 1 ਮਈ, 2024 ਨੂੰ ਆਪਣੇ ਨਤੀਜਿਆਂ ਦੀ ਜਾਂਚ ਕਰਨ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਅੱਠਵੀਂ ਜਮਾਤ (Punjab 8th Class Result 2024) ਦੇ ਵਿਦਿਆਰਥੀ ਵੀ 1 ਮਈ ਨੂੰ ਨਤੀਜਾ ਦੇਖ ਸਕਣਗੇ।

PSEB 8th 12th Result 2024 : ਇਸ ਡਾਇਰੈਕਟ ਲਿੰਕ ਰਾਹੀਂ ਚੈੱਕ ਕਰੋ ਦੋਵਾਂ ਜਮਾਤਾਂ ਦਾ ਨਤੀਜਾ

PSEB 8th Result 2024 : ਇੰਝ ਚੈੱਕ ਕਰੋ 8ਵੀਂ ਜਮਾਤ ਦਾ ਨਤੀਜਾ

  • ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲੱਬਧ PSEB 8th Result 2024 ਲਿੰਕ ‘ਤੇ ਕਲਿੱਕ ਕਰੋ।
  • ਨਵਾਂ ਪੇਜ ਖੁੱਲ੍ਹ ਜਾਵੇਗਾ।
  • ਲੋੜੀਂਦੇ ਵੇਰਵੇ ਦਰਜ ਕਰਨ ਤੋਂ ਬਾਅਦ ਸਬਮਿੱਟ ਬਟਨ ‘ਤੇ ਕਲਿੱਕ ਕਰੋ।
  • ਇਸ ਤੋਂ ਬਾਅਦ PSEB 8th Result 2024 ਲਿੰਕ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • ਨਤੀਜਾ ਚੈੱਕ ਕਰੋ ਤੇ ਭਵਿੱਕ ਲਈ ਡਾਊਨਲੋਡ ਕਰ ਲਓ।
  • ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖ ਲਓ।

PSEB 12th Result 2024 : ਇੰਝ ਚੈੱਕ ਕਰੋ 12ਵੀਂ ਜਮਾਤ ਦਾ ਨਤੀਜਾ

  • ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਇਸ ਤੋਂ ਬਾਅਦ ਹੋਮ ਪੇਜ ‘ਤੇ ਉਪਲੱਬਧ PSEB 12th Result 2024 ਲਿੰਕ ‘ਤੇ ਕਲਿੱਕ ਕਰੋ।
  • ਨਵਾਂ ਪੇਜ ਖੁੱਲ੍ਹ ਜਾਵੇਗਾ।
  • ਲੋੜੀਂਦੇ ਵੇਰਵੇ ਦਰਜ ਕਰਨ ਤੋਂ ਬਾਅਦ ਸਬਮਿੱਟ ਬਟਨ ‘ਤੇ ਕਲਿੱਕ ਕਰੋ।
  • ਇਸ ਤੋਂ ਬਾਅਦ PSEB 12th Result 2024 ਲਿੰਕ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗਾ।
  • ਨਤੀਜਾ ਚੈੱਕ ਕਰੋ ਤੇ ਭਵਿੱਕ ਲਈ ਡਾਊਨਲੋਡ ਕਰ ਲਓ।
  • ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਕੋਲ ਜ਼ਰੂਰ ਰੱਖ ਲਓ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live