Radio Spice
India News

RBI ਖ਼ਤਮ ਕਰਨਾ ਚਾਹੁੰਦੈ ਅਥੈਂਟੀਕੇਸ਼ਨ ਲਈ OTP ਦੀ ਜ਼ਰੂਰਤ, ਪਰ ਬਿਨਾਂ ਮੋਬਾਈਲ ਫੋਨ ਵੀ ਕਿਵੇਂ ਹੋ ਸਕੇਗਾ ਕੰਮ; ਜਾਣੋ

By 111459pwpadmin•

ਭਾਰਤੀ ਰਿਜ਼ਰਵ ਬੈਂਕ (RBI) ਨੇ ਦੂਜੇ ਬੈਂਕਾਂ ਨੂੰ ਸੈਕੰਡ ਫੈਕਟਰ ਅਥੈਂਟੀਕੇਸ਼ਨ ਲਈ OTP ਤੋਂ ਇਲਾਵਾ MMS-ਬੇਸਡ ਆਪਸ਼ਨ ਤੋਂਇਲਾਵਾ ਦੂਸਰੇ ਬਦਲਾਂ 'ਤੇ ਜਾਣ ਨੂੰ ਕਿਹਾ ਹੈ। ਹਾਲਾਂਕਿ, OTP ਦੀ ਜ਼ਰੂਰਤ ਨੂੰ ਹਟਾਉਣ ਦੇ ਬਾਵਜੂਦ ਯੂਜ਼ਰਜ਼ ਨੂੰ ਅਥੈਂਟੀਕੇਸ਼ਨ ਲਈ ਆਪਣੇ ਸਮਾਰਟਫੋਨ ਦੀ ਜ਼ਰੂਰਤ ਪਵੇਗੀ। ਕਿਉਂਕਿ ਅਥੈਂਟੀਕੇਸ਼ਨ ਦੇ ਨਵੇਂ ਤਰੀਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾ

ਭਾਰਤੀ ਰਿਜ਼ਰਵ ਬੈਂਕ (RBI) ਨੇ ਦੂਜੇ ਬੈਂਕਾਂ ਨੂੰ ਸੈਕੰਡ ਫੈਕਟਰ ਅਥੈਂਟੀਕੇਸ਼ਨ ਲਈ OTP ਤੋਂ ਇਲਾਵਾ MMS-ਬੇਸਡ ਆਪਸ਼ਨ ਤੋਂਇਲਾਵਾ ਦੂਸਰੇ ਬਦਲਾਂ 'ਤੇ ਜਾਣ ਨੂੰ ਕਿਹਾ ਹੈ।

ਹਾਲਾਂਕਿ, OTP ਦੀ ਜ਼ਰੂਰਤ ਨੂੰ ਹਟਾਉਣ ਦੇ ਬਾਵਜੂਦ ਯੂਜ਼ਰਜ਼ ਨੂੰ ਅਥੈਂਟੀਕੇਸ਼ਨ ਲਈ ਆਪਣੇ ਸਮਾਰਟਫੋਨ ਦੀ ਜ਼ਰੂਰਤ ਪਵੇਗੀ। ਕਿਉਂਕਿ ਅਥੈਂਟੀਕੇਸ਼ਨ ਦੇ ਨਵੇਂ ਤਰੀਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਯੂਜ਼ਰ ਦੇ ਮੋਬਾਈਲ ਫੋਨ ਨਾਲ ਜੁੜੇ ਹੋਣਗੇ।

OTP ਦੇ ਦੂਸਰੇ ਬਦਲ ਹਨ ਮੌਜੂਦ

ਬੈਂਕਰਾਂ ਅਨੁਸਾਰ ਸੋਸ਼ਲ ਇੰਜਨੀਅਰਿੰਗ ਘੁਟਾਲਿਆਂ ਤੇ ਸਿਮ ਸਵੈਪ 'ਚ OTP ਦੀ ਲੋੜ ਹੁੰਦੀ ਹੈ। ਅਜਿਹੇ ਘਪਲੇ 'ਚ ਗਾਹਕ ਆਸਾਨੀ ਨਾਲ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਬਣਾ ਸਕਦੇ ਹਨ।

ਇਸ ਸੰਦਰਭ 'ਚ OTP ਦੇ ਦੂਜੇ ਵਿਕਲਪ ਲਈ Authenticator ਐਪ ਨੂੰ ਬਿਹਤਰ ਮੰਨਿਆ ਜਾ ਸਕਦਾ ਹੈ। ਅਜਿਹੀ ਅਥੈਂਟੀਕੇਸ਼ਨ ਐਪ 'ਚ ਯੂਜ਼ਰ ਨੂੰ ਕਿਸੇ ਹੋਰ ਫੋਨ ਐਪ ਤੋਂ ਪਾਸਵਰਡ ਦਰਜ ਕਰਨ ਦੀ ਲੋੜ ਹੁੰਦੀ ਹੈ।

ਬਿਨਾਂ OTP ਇੰਝ ਹੋ ਸਕਦੈ ਕੰਮ

TruSense ਨੇ ਇਕ OTP-ਲੈਸ ਅਥੈਂਟੀਕੇਸ਼ਨ ਦੀ ਸਰਵਿਸ ਪੇਸ਼ ਕੀਤੀ ਹੈ। ਇਸ ਸਰਵਿਸ 'ਚ ਸਰਵਿਸ ਪ੍ਰੋਵਾਈਡਰ ਦਾ ਯੂਜ਼ਰ ਦੇ ਡਿਵਾਈਸ ਨਾਲ ਡਾਇਰੈਕਟ ਡੇਟਾ ਕੁਨੈਕਸ਼ਨ ਹੁੰਦਾ ਹੈ। ਨੰਬਰ ਦੀ ਪਛਾਣ ਕਰਨ ਤੋਂ ਬਾਅਦ ਡਿਵਾਈਸ ਨਾਲ ਟੋਕਨ ਐਕਸਚੇਂਜ ਕਰ ਕੇ ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪੂਰੀ ਪ੍ਰਕਿਰਿਆ 'ਚ ਕਿਤੇ ਵੀ OTP ਦਰਜ ਕਰਨ ਦੀ ਲੋੜ ਨਹੀਂ ਹੋਵੇਗੀ।

ਏਆਈ ਦੇ ਇਸ ਦੌਰ 'ਚ ਬਾਇਓਮੈਟ੍ਰਿਕਸ ਵੀ ਸੁਰੱਖਿਅਤ ਨਹੀਂ

ਹਾਲਾਂਕਿ ਮਾਹਰਾਂ ਅਨੁਸਾਰ ਬਾਇਓਮੈਟ੍ਰਿਕਸ ਨੂੰ ਅੱਜ ਦੇ ਸਮੇਂ ਇਕ ਬਿਹਤਰ ਅਥੈਂਟੀਕੇਸ਼ਨ ਦਾ ਬਦਲ ਨਹੀਂ ਮੰਨਿਆ ਜਾ ਸਕਦਾ। AI ਦੀ ਵੱਧਦੀ ਵਰਤੋਂ ਦੇ ਨਾਲ ਚਿਹਰੇ ਦੀ ਪਛਾਣ ਵੀ ਡੀਪਫੇਕ ਕਾਰਨ ਅਸੁਰੱਖਿਅਤ ਹੋ ਸਕਦੀ ਹੈ।

ਭਾਰਤੀ ਬਾਜ਼ਾਰ ਲਈ ਗਾਹਕ ਦਾ ਮੋਬਾਈਲ ਫ਼ੋਨ ਉਸਦੀ ਪਛਾਣ ਦੀ ਪੁਸ਼ਟੀ ਕਰਨ ਦਾ ਸਭ ਤੋਂ ਵਧੀਆ ਸਾਧਨ ਬਣਿਆ ਹੋਇਆ ਹੈ।

ਇਸ ਸਬੰਧ 'ਚ ਈਮੇਲਾਂ 'ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਡਿਜੀਟਲ ਯੁੱਗ 'ਚ ਫਰਜ਼ੀ ਈਮੇਲ ਵੀ ਆਸਾਨੀ ਨਾਲ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀ ਈਮੇਲ ਕੇਵਾਈਸੀ ਤੋਂ ਬਿਨਾਂ ਵੀ ਜਨਰੇਟ ਕੀਤੀ ਜਾ ਸਕਦੀ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live