Radio Spice
India News

WhatsApp ਚੈਨਲ 'ਤੇ ਆਪਣੀ ਆਵਾਜ਼ 'ਚ ਭੇਜ ਸਕੋਗੇ ਹੁਣ ਮੈਸੇਜ, ਜਲਦ ਆ ਰਿਹਾ ਹੈ ਐਪ 'ਤੇ ਨਵਾਂ ਫੀਚਰ

By 111459pwpadmin•

WhatsApp ਨੇ ਹਾਲ ਹੀ ਵਿੱਚ ਆਪਣੇ ਯੂਜ਼ਰਜ਼ ਲਈ ਚੈਨਲ ਦੀ ਸਹੂਲਤ ਪੇਸ਼ ਕੀਤੀ ਹੈ। ਵਟਸਐਪ ਚੈਨਲ ਦੇ ਜ਼ਰੀਏ, ਕਿਸੇ ਖਾਸ ਕੰਮ ਨਾਲ ਜੁੜੇ ਲੋਕ ਆਪਣੇ ਫਾਲੋਅਰਜ਼ ਨਾਲ ਇਕ ਗਰੁੱਪ ਦੇ ਜ਼ਰੀਏ ਜੁੜੇ ਰਹਿ ਸਕਦੇ ਹਨ। ਬਹੁਤ ਜਲਦੀ ਹੀ ਵਟਸਐਪ ਯੂਜ਼ਰਜ਼ ਚੈਨਲ 'ਤੇ ਫਾਲੋਅਰਜ਼ ਦੇ ਮੈਸੇਜ ਦਾ ਜਵਾਬ ਆਪਣੀ ਆਵਾਜ਼ ਨਾਲ ਦੇ ਸਕਣਗੇ। ਆਪਣੀ ਆਵਾਜ਼ 'ਚ ਵਟਸਐਪ ਚੈਨਲ 'ਤੇ ਕਰ ਸਕੋਗੇ ਮੈਸੇਜ

WhatsApp ਨੇ ਹਾਲ ਹੀ ਵਿੱਚ ਆਪਣੇ ਯੂਜ਼ਰਜ਼ ਲਈ ਚੈਨਲ ਦੀ ਸਹੂਲਤ ਪੇਸ਼ ਕੀਤੀ ਹੈ। ਵਟਸਐਪ ਚੈਨਲ ਦੇ ਜ਼ਰੀਏ, ਕਿਸੇ ਖਾਸ ਕੰਮ ਨਾਲ ਜੁੜੇ ਲੋਕ ਆਪਣੇ ਫਾਲੋਅਰਜ਼ ਨਾਲ ਇਕ ਗਰੁੱਪ ਦੇ ਜ਼ਰੀਏ ਜੁੜੇ ਰਹਿ ਸਕਦੇ ਹਨ। ਬਹੁਤ ਜਲਦੀ ਹੀ ਵਟਸਐਪ ਯੂਜ਼ਰਜ਼ ਚੈਨਲ 'ਤੇ ਫਾਲੋਅਰਜ਼ ਦੇ ਮੈਸੇਜ ਦਾ ਜਵਾਬ ਆਪਣੀ ਆਵਾਜ਼ ਨਾਲ ਦੇ ਸਕਣਗੇ।

ਆਪਣੀ ਆਵਾਜ਼ 'ਚ ਵਟਸਐਪ ਚੈਨਲ 'ਤੇ ਕਰ ਸਕੋਗੇ ਮੈਸੇਜ

ਦਰਅਸਲ, Wabetainfo ਦੀ ਇੱਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਦੇ ਅਨੁਸਾਰ ਕੰਪਨੀ ਜਲਦ ਹੀ WhatsApp ਚੈਨਲ ਲਈ ਕੁਝ ਨਵੇਂ ਫੀਚਰ ਲਿਆਉਣ ਜਾ ਰਹੀ ਹੈ।

ਵਟਸਐਪ ਚੈਨਲ 'ਤੇ ਨਵੇਂ ਫੀਚਰਜ਼ ਦੇ ਨਾਲ ਵਾਇਸ ਮੈਸੇਜ ਭੇਜਣ ਦੀ ਸੁਵਿਧਾ ਉਪਲੱਬਧ ਹੋਣ ਜਾ ਰਹੀ ਹੈ। Wabetainfo ਦੀ ਇਸ ਰਿਪੋਰਟ ਵਿੱਚ ਵਟਸਐਪ ਚੈਨਲ ਦੇ ਇਸ ਨਵੇਂ ਫੀਚਰ ਬਾਰੇ ਇੱਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਹੈ।

ਫਾਲੋਅਰਜ਼ ਨਾਲ ਬਿਹਤਰ ਹੋਵੇਗਾ ਇੰਰੈਕਸ਼ਨ

ਵਰਤਮਾਨ ਵਿੱਚ, ਇੱਕ ਚੈਨਲ ਨਿਰਮਾਤਾ ਨੂੰ ਵਟਸਐਪ ਚੈਨਲ ਰਾਹੀਂ ਲਿੰਕ, ਵੀਡੀਓ, ਫੋਟੋਆਂ ਭੇਜਣ ਦੀ ਸਹੂਲਤ ਮਿਲਦੀ ਹੈ। ਚੈਨਲ ਨਿਰਮਾਤਾ ਆਪਣੇ ਚੈਨਲ ਵਿੱਚ ਫਾਲੋਅਰਜ਼ ਨਾਲ ਜੁੜਨ ਲਈ ਵਾਇਸ ਮੈਸੇਜ ਨਹੀਂ ਭੇਜ ਸਕਦੇ ਹਨ।

ਨਵੇਂ ਅਪਡੇਟ ਦੇ ਨਾਲ, ਚੈਨਲ ਨਿਰਮਾਤਾਵਾਂ ਨੂੰ ਆਪਣੇ ਚੈਨਲ ਵਿੱਚ ਇੱਕ ਮਾਈਕ੍ਰੋਫੋਨ ਆਈਕਨ ਦਿਖਾਈ ਦੇਵੇਗਾ, ਜਿਵੇਂ WhatsApp ਆਮ ਚੈਟ। ਇਸ ਮਾਈਕ੍ਰੋਫੋਨ ਆਈਕਨ 'ਤੇ ਟੈਪ ਕਰਨ ਦੇ ਨਾਲ, ਹੀ ਕ੍ਰਿਏਟਰ ਆਪਣੇ ਫਾਲੋਅਰਜ਼ ਲਈ ਕਿਸੇ ਨਵੇਂ ਮੈਸੇਜ ਜਾਂ ਰਿਪਲਾਈ ਲਈ ਆਪਣੀ ਆਵਾਜ਼ ’ਚ ਮੈਸੇਜ ਕਰ ਸਕਣਗੇ।

ਕਿਹੜੇ ਯੂਜ਼ਰਜ਼ ਕਰ ਸਕਦੇ ਹਨ ਨਵੇਂ ਫੀਚਰ ਦੀ ਵਰਤੋਂ

ਵਟਸਐਪ ਦਾ ਨਵਾਂ ਫੀਚਰ ਐਂਡ੍ਰਾਇਡ ਬੀਟਾ ਅਪਡੇਟ 'ਚ ਦੇਖਿਆ ਗਿਆ ਹੈ। ਐਪ ਦੇ ਐਂਡ੍ਰਾਇਡ ਬੀਟਾ ਯੂਜ਼ਰਜ਼ ਇਸ ਫੀਚਰ ਨੂੰ ਲੇਟੈਸਟ ਅਪਡੇਟ (WhatsApp beta for Android 2.23.23.2 update) ਦੇ ਨਾਲ ਵਰਤ ਸਕਦੇ ਹਨ। ਵਟਸਐਪ ਦੇ ਦੂਸਰੇ ਯੂਜ਼ਰਜ਼ ਲਈ ਇਸ ਫੀਚਰ ਨੂੰ ਆਉਣ ਵਾਲੇ ਦਿਨਾਂ ’ਚ ਦੇਖਿਆ ਜਾ ਸਕਦਾ ਹੈ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live