Radio Spice
India News

ਹੁਣ Whattsapp ਦੀ ਮਦਦ ਨਾਲ ਕਰ ਸਕੋਗੇ ਆਨਲਾਈਨ ਬੱਸ ਟਿਕਟ ਬੁੱਕ, ਇਨ੍ਹਾਂ ਆਸਾਨ ਤਰੀਕਿਆਂ ਨੂੰ ਕਰਨਾ ਪਵੇਗਾ ਫਾਲੋ

By 111459pwpadmin•

ਜੇਕਰ ਤੁਸੀਂ ਦਿੱਲੀ 'ਚ ਰਹਿੰਦੇ ਹੋ ਅਤੇ ਬੱਸ ਰਾਹੀਂ ਯਾਤਰਾ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬ਼ਰ ਹੈ। ਹੁਣ ਤੁਸੀਂ ਬਹੁਤ ਜਲਦ ਵੱਟਸਅਪ ਦੀ ਮਦਦ ਨਾਲ ਬੱਸ ਟਿਕਟ ਬੁੱਕ ਕਰ ਸਕੋਗੇ। ਦਿੱਲੀ ਸਰਕਾਰ ਬੱਸ ਯਾਤਰੀਆਂ ਲਈ ਸੰਪੂਰਨ ਯਾਤਰਾ ਅਨੁਭਵ ਨੂੰ ਡਿਜੀਟਲ ਬਣਾਉਣ ਦੀ ਪਲਾਨਿੰਗ ਕਰ ਰਹੀ ਹੈ। ਸ਼ਹਿਰ ਦਾ ਆਵਾਜਾਈ ਵਿਭਾਗ ਡੀਟੀਸੀ ਅਤੇ ਕਲਸਟਰ ਬੱਸਾਂ ਦੋਵਾਂ ਲਈ ਵੱਟਸਅਪ ਬਦਲ ਰਾ

ਜੇਕਰ ਤੁਸੀਂ ਦਿੱਲੀ 'ਚ ਰਹਿੰਦੇ ਹੋ ਅਤੇ ਬੱਸ ਰਾਹੀਂ ਯਾਤਰਾ ਕਰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬ਼ਰ ਹੈ। ਹੁਣ ਤੁਸੀਂ ਬਹੁਤ ਜਲਦ ਵੱਟਸਅਪ ਦੀ ਮਦਦ ਨਾਲ ਬੱਸ ਟਿਕਟ ਬੁੱਕ ਕਰ ਸਕੋਗੇ। ਦਿੱਲੀ ਸਰਕਾਰ ਬੱਸ ਯਾਤਰੀਆਂ ਲਈ ਸੰਪੂਰਨ ਯਾਤਰਾ ਅਨੁਭਵ ਨੂੰ ਡਿਜੀਟਲ ਬਣਾਉਣ ਦੀ ਪਲਾਨਿੰਗ ਕਰ ਰਹੀ ਹੈ।

ਸ਼ਹਿਰ ਦਾ ਆਵਾਜਾਈ ਵਿਭਾਗ ਡੀਟੀਸੀ ਅਤੇ ਕਲਸਟਰ ਬੱਸਾਂ ਦੋਵਾਂ ਲਈ ਵੱਟਸਅਪ ਬਦਲ ਰਾਹੀਂ ਆਨਲਾਈਨ ਟਿਕਟ ਬੁੱਕ ਕਰਨ ਦੀ ਸੁਵਿਧਾ ਦੇਣ ਵਾਲੀ ਹੈ। ਹੁਣ ਯਾਤਰੀ ਲੰਬੀਆਂ ਲਾਈਨਾਂ 'ਚ ਖੜ੍ਹੇ ਹੋਏ ਬਿਨਾਂ ਤੁਰੰਤ ਬੱਸ ਟਿਕਟ ਬੁੱਕ ਕਰ ਸਕਣਗੇ।

ਵੱਟਸਅਪ 'ਤੇ ਬੱਸ ਟਿਕਟ ਕਿਵੇਂ ਖਰੀਦੀਏ

ਇਕ ਵਾਰ ਸੇਵਾ ਲਾਈਵ ਹੋ ਜਾਣ 'ਤੇ, ਯਾਤਰੀ ਚੈਟ ਵਿੰਡੋ ਰਾਹੀਂ ਵੱਟਸਅਪ 'ਤੇ ਚੈਟ ਅਤੇ ਕਨੈਕਟ ਕਰਨ ਦੀ ਸੁਵਿਧਾ ਦੇ ਨਾਲ ਬੱਸ ਟਿਕਟ ਆਨਲਾਈਨ ਬੁੱਕ ਕਰ ਸਕਣਗੇ।

ਵਟਸਐਪ 'ਤੇ ਬੱਸ ਟਿਕਟ ਖਰੀਦਣ ਲਈ, ਯਾਤਰੀਆਂ ਨੂੰ ਇਨ੍ਹਾਂ ਕਦਮਾਂ ਦੀ ਪਾਲਣਾ ਕਰਨੀ ਪਵੇਗੀ:

  • ਵਟਸਐਪ 'ਤੇ +91 9650855800 'ਤੇ 'Hi' ਟੈਕਸਟ ਦੇ ਨਾਲ ਇੱਕ ਸੁਨੇਹਾ ਭੇਜੋ।
  • ਇਸ ਤੋਂ ਬਾਅਦ ਚੈਟਬੋਟ 'ਤੇ ਬੱਸ ਦੇ ਰੂਟ, ਕਿਰਾਏ ਅਤੇ ਹੋਰ ਜਾਣਕਾਰੀਆਂ ਦੇ ਵੇਰਵੇ ਭਰਨੇ ਹੋਣਗੇ।
  • ਇਸ ਤੋਂ ਬਾਅਦ ਯਾਤਰੀ ਆਪਣੀ ਪਸੰਦੀਦਾ ਬੱਸ ਦੀ ਚੋਣ ਕਰ ਸਕਦੇ ਹਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਅੱਗੇ ਵਧਾ ਸਕਦੇ ਹਨ।
  • ਟਿਕਟਿੰਗ ਸੇਵਾ UPI, ਕ੍ਰੈਡਿਟ/ਡੈਬਿਟ ਕਾਰਡਾਂ ਅਤੇ ਹੋਰ ਉਪਲਬਧ ਤਰੀਕਿਆਂ ਰਾਹੀਂ ਭੁਗਤਾਨ ਦਾ ਸਮਰਥਨ ਕਰਦੀ ਹੈ।
  • ਤੁਸੀਂ ਭੁਗਤਾਨ ਕਰਕੇ ਆਪਣੀ ਟਿਕਟ ਬੁੱਕ ਕਰ ਸਕਦੇ ਹੋ।
  • ਮੈਟਰੋ ਟਿਕਟ ਆਨਲਾਈਨ ਕਿਵੇਂ ਬੁੱਕ ਕਰਨੀ ਹੈ
  • +91 9650855800 ਨੰਬਰ ਨੂੰ ਆਪਣੇ ਫ਼ੋਨ ਵਿੱਚ ਸੇਵ ਕਰੋ।
  • WhatsApp ਖੋਲ੍ਹੋ ਅਤੇ ਨੰਬਰ 'ਤੇ ਸੁਨੇਹਾ ਭੇਜੋ।
  • ਚੈਟ ਵਿੰਡੋ ਵਿੱਚ "ਹਾਇ" ਟਾਈਪ ਕਰੋ।
  • ਆਪਣੀ ਪਸੰਦੀਦਾ ਭਾਸ਼ਾ ਚੁਣੋ।
  • "ਬੁੱਕ ਟਿਕਟ" ਵਿਕਲਪ ਚੁਣੋ।
  • ਤੁਸੀਂ ਟਿਕਟਾਂ ਖਰੀਦਣ ਲਈ ਕਿਸੇ ਵੀ ਮੈਟਰੋ ਸਟੇਸ਼ਨ 'ਤੇ QR ਕੋਡ ਨੂੰ ਵੀ ਸਕੈਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਹੇਠਾਂ ਦਿੱਤੀਆਂ ਐਪਾਂ ਰਾਹੀਂ ਮੋਬਾਈਲ QR ਟਿਕਟਾਂ ਆਨਲਾਈਨ ਖਰੀਦ ਸਕਦੇ ਹੋ। ਇਹਨਾਂ ਐਪਸ ਵਿੱਚ DMRC Travel, DMRC ਮੋਮੈਂਟਮ 2.0, Paytm, Riddler, PhonePe ਸ਼ਾਮਲ ਹਨ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live