Radio Spice
India News

X ‘ਤੇ ਕਮਾਈ ਦਾ ਮੌਕਾ! ਟਵੀਟ ਕਰਨ ‘ਤੇ ਮਿਲੇਗਾ ਪੈਸਾ, ਇਸ ਤਰ੍ਹਾਂ ਤੁਸੀਂ ਵੀ ਲਓ ਫਾਇਦਾ

By 111459pwpadmin•

ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਰਗਰਮ ਹੋ ਅਤੇ ਰੋਜ਼ਾਨਾ ਟਵੀਟ ਕਰਦੇ ਹੋ, ਤਾਂ ਹੁਣ ਤੁਸੀਂ ਇਸ ਪਲੇਟਫਾਰਮ ‘ਤੇ ਬਿਤਾਏ ਸਮੇਂ ਲਈ ਕੀਮਤ ਵਸੂਲ ਸਕਦੇ ਹੋ। ਦਰਅਸਲ, ਐਲਨ ਮਸਕ ਦੀ ਕੰਪਨੀ ਐਕਸ ਯੂਜ਼ਰਸ ਨੂੰ ਕਮਾਈ ਦਾ ਵੱਡਾ ਮੌਕਾ ਦੇ ਰਹੀ ਹੈ। ਹੁਣ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੈਰੀਫਾਈਡ ਕੰਟੈਂਟ ਕ੍ਰਿਏਟਰਸ ਪੈਸਾ ਕਮਾ ਸਕਣਗੇ। ਐਕਸ (ਟਵਿੱ

ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ ਸਰਗਰਮ ਹੋ ਅਤੇ ਰੋਜ਼ਾਨਾ ਟਵੀਟ ਕਰਦੇ ਹੋ, ਤਾਂ ਹੁਣ ਤੁਸੀਂ ਇਸ ਪਲੇਟਫਾਰਮ ‘ਤੇ ਬਿਤਾਏ ਸਮੇਂ ਲਈ ਕੀਮਤ ਵਸੂਲ ਸਕਦੇ ਹੋ। ਦਰਅਸਲ, ਐਲਨ ਮਸਕ ਦੀ ਕੰਪਨੀ ਐਕਸ ਯੂਜ਼ਰਸ ਨੂੰ ਕਮਾਈ ਦਾ ਵੱਡਾ ਮੌਕਾ ਦੇ ਰਹੀ ਹੈ। ਹੁਣ ਇਸ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੈਰੀਫਾਈਡ ਕੰਟੈਂਟ ਕ੍ਰਿਏਟਰਸ ਪੈਸਾ ਕਮਾ ਸਕਣਗੇ। ਐਕਸ (ਟਵਿੱਟਰ) ਨੇ ਆਪਣਾ ਐਡ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਲਾਂਚ ਕੀਤਾ ਹੈ। ਅਜਿਹੇ ‘ਚ ਜਦੋਂ ਵੀ ਕੋਈ ਕ੍ਰਿਏਟਰ ਕੋਈ ਪੋਸਟ ਕਰਦਾ ਹੈ ਤਾਂ ਕੰਪਨੀ ਨੂੰ ਵਿਗਿਆਪਨ ਤੋਂ ਜੋ ਰੈਵੇਨਿਊ ਮਿਲੇਗਾ, ਉਸ ਦਾ ਕੁਝ ਹਿੱਸਾ ਕ੍ਰਿਏਟਰਸ ਨੂੰ ਦਿੱਤਾ ਜਾਵੇਗਾ। ਟਵਿੱਟਰ ਦਾ ਇਹ ਆਫਰ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਸੌਦਾ ਹੈ ਜੋ ਇਸ ਪਲੇਟਫਾਰਮ ‘ਤੇ ਸਰਗਰਮ ਹਨ ਅਤੇ ਇਸ ਨੂੰ ਆਮਦਨ ਦਾ ਸਾਧਨ ਬਣਾਉਣਾ ਚਾਹੁੰਦੇ ਹਨ। ਬਹੁਤ ਸਾਰੇ ਭਾਰਤੀ ਯੂਜ਼ਰ ਟਵਿੱਟਰ ਦੇ ਵਿਗਿਆਪਨ ਰੇਵੇਨਿਊ ਸ਼ੇਅਰਿੰਗ ਤੋਂ ਪੈਸੇ ਕਮਾ ਰਹੇ ਹਨ ਅਤੇ ਉਨ੍ਹਾਂ ਨੇ X ਦੇ ਇਸ ਬਲੂ ਟਿੱਕ ਸਬਸਕ੍ਰਿਪਸ਼ਨ ਨੂੰ ‘ਪੈਸੇ ਵਸੂਲ’ ਦੱਸਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਟਵਿਟਰ ਨੂੰ ਆਪਣੀ ਆਮਦਨ ਦਾ ਜ਼ਰੀਆ ਕਿਵੇਂ ਬਣਾ ਸਕਦੇ ਹੋ। 

Elon Musk-owned Twitter changes blue bird logo to 'X'-Telangana Today 

ਇਸ ਸਾਲ ਜੁਲਾਈ ਵਿੱਚ ਐਲਨ ਮਸਕ ਨੇ ਦੁਨੀਆ ਭਰ ਵਿੱਚ ਸਮਰੱਥ ਕਾਬਿਲ ਕਟੈਂਟ ਕ੍ਰਿਏਟਰਸ ਲਈ ਐਡ ਰੈਵੇਨਿਊ ਸ਼ੇਅਰਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਯੂਜ਼ਰਸ ਨੂੰ ਆਪਣੇ ਪੋਸਟ ਅਤੇ ਪ੍ਰੋਫਾਈਲ ‘ਤੇ ਪ੍ਰਦਰਸ਼ਿਤ ਵਿਗਿਆਪਨਾਂ ਤੋਂ ਪੈਸਾ ਕਮਾਉਣ ਵਿੱਚ ਮਦਦ ਮਿਲੀ। ਟਵਿੱਟਰ ਦੁਆਰਾ ਜਾਰੀ ਕੀਤੀ ਗਈ ਇਹ ਸਹੂਲਤ ਸਿਰਫ X ਬਲੂ ਟਿੱਕ ਗਾਹਕਾਂ ਲਈ ਹੈ। ਜਦੋਂ ਵੀ ਬਲੂ ਟਿਕ ਵੈਰੀਫਾਈਡ ਯੂਜ਼ਰਸ ਐਕਸ ‘ਤੇ ਕੋਈ ਟਵੀਟ ਕਰਦੇ ਹਨ ਤਾਂ ਦੂਜੇ ਯੂਜ਼ਰਸ ਉਨ੍ਹਾਂ ਦੇ ਟਵੀਟ ਜਾਂ ਪੋਸਟ ਦਾ ਜਵਾਬ ਦਿੰਦੇ ਹਨ ਅਤੇ ਇਸ ਦੌਰਾਨ ਐਕਸ ਉੱਥੇ ਦਿਖਾਈ ਦੇਣ ਵਾਲੇ ਇਸ਼ਤਿਹਾਰਾਂ ਤੋਂ ਕਮਾਈ ਕਰਦਾ ਹੈ ਅਤੇ ਕੰਪਨੀ ਹੁਣ ਇਸ ਕਮਾਈ ਦਾ ਇਕ ਹਿੱਸਾ ਯੂਜ਼ਰ ਨੂੰ ਦੇਵੇਗੀ।  X ਨੇ ਐਡ ਰੈਵੇਨਿਊ ਸ਼ੇਅਰਿੰਗ ਨੀਤੀ ਨੂੰ ਲੈ ਕੇ ਕੁਝ ਨਿਯਮ ਬਣਾਏ ਹਨ।

  • X ਦੀ ਵਿਗਿਆਪਨ ਆਮਦਨ ਸ਼ੇਅਰਿੰਗ ਸਕੀਮ ਸਿਰਫ ਉਹਨਾਂ ਉਪਭੋਗਤਾਵਾਂ ਲਈ ਉਪਲਬਧ ਹੈ ਜਿਨ੍ਹਾਂ ਨੇ X ਪ੍ਰੀਮੀਅਮ (ਟਵਿੱਟਰ ਬਲੂ) ਦੀ ਸਬਸਕ੍ਰਿਪਸ਼ਨ ਲਈ ਹੈ।
  • ਕ੍ਰਿਏਟਰਸ ਨੂੰ ਪਿਛਲੇ 3 ਮਹੀਨਿਆਂ ਵਿੱਚ ਉਹਨਾਂ ਦੀਆਂ ਪਿਛਲੀਆਂ ਪੋਸਟਾਂ ‘ਤੇ ਘੱਟੋ-ਘੱਟ 15 ਮਿਲੀਅਨ ਆਰਗੈਨਿਕ ਇੰਪ੍ਰੈਸ਼ਨ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਅਕਾਊਂਟ ‘ਤੇ ਘੱਟੋ-ਘੱਟ 500 ਫਾਲੋਅਰਸ ਵੀ ਹੋਣੇ ਚਾਹੀਦੇ ਹਨ।
  • ਯੂਜ਼ਰਸ ਨੂੰ ਮਾਨੇਟਾਈਜ਼ੇਸ਼ਨ ਸਟੈਂਡਰਟਡ ਮਿਆਰ ਅਤੇ X ਪਲੇਟਫਾਰਮ ਨਿਯਮਾਂ ਨੂੰ ਵੀ ਪੂਰਾ ਕਰਨਾ ਹੋਵੇਗਾ। ਇਸ ਤਹਿਤ ਕ੍ਰਿਏਟਰ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਅਕਾਊਂਟ ਪਿਛਲੇ 3 ਮਹੀਨਿਆਂ ਤੋਂ ਟਵਿੱਟਰ ‘ਤੇ ਐਕਟਿਵ ਹੋਣਾ ਚਾਹੀਦਾ ਹੈ, ਪਿਛਲੇ 30 ਦਿਨਾਂ ਵਿੱਚ 25 ਟਵੀਟ ਹੋਣੇ ਚਾਹੀਦੇ ਹਨ, ਯੂਜ਼ਰ ਪ੍ਰੋਫਾਈਲ ਵਿੱਚ ਇੱਕ ਸਪਸ਼ਟ ਇਮੇਜ ਹੋਣੀ ਚਾਹੀਦੀ ਹੈ।
  • ਜੇ ਤੁਸੀਂ ਟਵਿੱਟਰ ਦੇ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰਾ ਕਰਦੇ ਹੋ, ਤਾਂ ਤੁਸੀਂ ਆਪਣੇ ਟਵਿੱਟਰ ਖਾਤੇ ਦੀਆਂ ਸੈਟਿੰਗਾਂ ਵਿੱਚ ਮੋਨੇਟਾਈਜ਼ੇਸ਼ਨ ਨੂੰ ਐਕਸੈਸ ਕਰਕੇ ਕ੍ਰਿਏਟਰ ਸਬਸਕ੍ਰਿਪਸ਼ਨ ਅਤੇ ਐਡ ਰੈਵੇਨਿਊ ਸ਼ੇਅਰਿੰਗ ਦੋਵਾਂ ਲਈ ਅਪਲਾਈ ਕਰ ਸਕਦੇ ਹੋ।

ਟਵਿੱਟਰ ਦੇ ਐਡ ਸ਼ੇਅਰ ਆਪਸ਼ਨ ਜੁਆਇਨ ਕਰਨ ਤੋਂ ਬਾਅਦ ਟਵਿੱਟਰ ਤੁਹਾਨੂੰ ਨਿਯਮਤ ਅੰਤਰਾਲਾਂ ‘ਤੇ ਤੁਹਾਡੇ ਟਵੀਟਸ ਅਤੇ ਉਹਨਾਂ ‘ਤੇ ਦਿਖਾਈ ਦੇਣ ਵਾਲੇ ਵਿਗਿਆਪਨਾਂ ਤੋਂ ਕਮਾਈ ਦਾ ਭੁਗਤਾਨ ਕਰੇਗਾ। 4,000 ਰੁਪਏ ਤੋਂ ਵੱਧ ਰੈਵੇਨਿਊ ਕਮਾਉਣ ‘ਤੇ ਭੁਗਤਾਨ ਕੀਤਾ ਜਾਵੇਗਾ।

More India News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟIndia News

ਸੰਤਾ-ਬੰਤਾ ਦੇ ਚੁਟਕਲਿਆਂ 'ਚ ਸਿੱਖਾਂ ਦਾ ਮਜ਼ਾਕ ਕਰਨਾ ਬਹੁਤ ਗੰਭੀਰ ਮੁੱਦਾ : ਸੁਪਰੀਮ ਕੋਰਟ

ਸੰਤਾ-ਬੰਤਾ ਹੋਵੇ ਜਾਂ 12 ਵਜੇ ਦਾ ਕਾਮੇਡੀ ਵਿਅੰਗ। ਇਨ੍ਹਾਂ ਨੂੰ ਕਥਿਤ ਤੌਰ 'ਤੇ ਸਿੱਖ ਕੌਮ ਦਾ ਮਜ਼ਾਕ ਉਡਾਉਂਦੇ ਦੇਖਿਆ ਗਿਆ ਹੈ। ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਵੀਰਵਾਰ ਨੂੰ ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੀ ਬੈਂਚ ਨੇ ਕੀਤੀ। ਪਟੀਸ਼ਨਰ ਹਰਵਿੰਦਰ ਨੇ ਅਦਾਲਤ ਦੇ ਕਮਰੇ ਵਿੱਚ ਉਸ ਨਾਲ

22 Nov 2024

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟIndia News

ਕੇਂਦਰੀ ਬਜਟ 'ਚ 900 ਕਰੋੜ ਰੁਪਏ ਖੇਲੋ ਇੰਡੀਆ ਲਈ ਅਲਾਟ

ਖੇਡਾਂ ਨੂੰ ਜ਼ਮੀਨੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਵੱਡੇ ਪ੍ਰੋਜੈਕਟ 'ਖੇਲੋ ਇੰਡੀਆ' ਨੂੰ ਇਕ ਵਾਰ ਫਿਰ ਕੇਂਦਰੀ ਬਜਟ 'ਚ ਖੇਡ ਮੰਤਰਾਲੇ ਲਈ ਸਭ ਤੋਂ ਜ਼ਿਆਦਾ ਰਾਸ਼ੀ ਅਲਾਟ ਕੀਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਮੰਗਲਵਾਰ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਖੇਡ ਮੰਤਰਾਲੇ ਲਈ 3,442.32 ਕਰੋੜ ਰੁਪਏ ਵਿੱਚੋਂ 900 ਕਰੋੜ ਰੁਪਏ ਖੇਲੋ ਇੰਡੀਆ ਲਈ

24 Jul 2024

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..India News

ਸ਼ੰਭੂ ਬਾਰਡਰ ਨਾ ਖੋਲ੍ਹੇ ਜਾਣ 'ਤੇ ਹਾਈ ਕੋਰਟ ਸਖ਼ਤ! ਹਰਿਆਣਾ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ..

ਸ਼ੰਭੂ ਬਾਰਡਰ ਨੂੰ ਖੋਲ੍ਹਣ ਦੇ ਹੁਕਮ ਦੀ ਪਾਲਣਾ ਨਾ ਕਰਨ ’ਤੇ ਪਟੀਸ਼ਨਰ ਤੇ ਵਕੀਲ ਉਦੈ ਪ੍ਰਤਾਪ ਸਿੰਘ ਵੱਲੋਂ ਹਾਈ ਕੋਰਟ ਰਾਹੀਂ ਹਰਿਆਣਾ ਦੇ ਮੁੱਖ ਸਕੱਤਰ ਟੀ. ਵੀ. ਐੱਸ. ਐੱਨ. ਪ੍ਰਸਾਦ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 10 ਜੁਲਾਈ ਨੂੰ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰਾਸ਼

19 Jul 2024

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀIndia News

ਨਸ਼ਾ ਤਸਕਰੀ ਮਾਮਲੇ 'ਚ ਮਜੀਠੀਆ ਨੂੰ ਮਿਲੀ ਰਾਹਤ: AIT ਨੇ ਪੁੱਛਗਿੱਛ ਲਈ ਭੇਜੇ ਸੰਮਨ ਲਏ ਵਾਪਸ, ਹਾਈਕੋਰਟ 'ਚ ਦਿੱਤੀ ਜਾਣਕਾਰੀ

ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕਰੋੜਾਂ ਰੁਪਏ ਦੀ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਅਦਾਲਤ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਜਵਾਬ ਦਿੱਤਾ ਹੈ ਕਿ ਉਨ੍ਹਾਂ ਨੇ ਮਜੀਠੀਆ ਨੂੰ ਪੁੱਛਗਿੱਛ ਲਈ ਭੇਜੇ ਸੰਮਨ ਵਾਪਸ ਲੈ ਲਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸ

8 Jul 2024

Radio Spice Live