Radio Spice
International News

ਧਰਤੀ ਵੱਲ ਆ ਰਿਹਾ 150 ਫੁੱਟ ਦਾ ਵਿਸ਼ਾਲ ਉਲਕਾਪਿੰਡ, ਨਾਸਾ ਨੇ ਦਿੱਤਾ ਇਹ ਅਪਡੇਟ

By 111459pwpadmin•

ਬਹੁਤ ਸਾਰੇ ਲੋਕ ਪੁਲਾੜ, ਆਕਾਸ਼ੀ ਪਦਾਰਥਾਂ ਦੀ ਰਹੱਸਮਈ ਦੁਨੀਆਂ ਬਾਰੇ ਜਾਣਨਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਨਾਸਾ ਸਾਡੀ ਧਰਤੀ ਦੇ ਆਲੇ ਦੁਆਲੇ ਪੁਲਾੜ ਵਿੱਚ ਭਟਕਦੇ ਉਲਕਾ ਤੇ ਗ੍ਰਹਿਆਂ ਦੀ ਲਗਾਤਾਰ ਨਿਗਰਾਨੀ ਕਰਦਾ ਹੈ। ਹਾਲ ਹੀ ਵਿੱਚ ਨੈਸ਼ਨਲ ਏਰੋ

ਬਹੁਤ ਸਾਰੇ ਲੋਕ ਪੁਲਾੜ, ਆਕਾਸ਼ੀ ਪਦਾਰਥਾਂ ਦੀ ਰਹੱਸਮਈ ਦੁਨੀਆਂ ਬਾਰੇ ਜਾਣਨਾ ਚਾਹੁੰਦੇ ਹਨ। ਅਜਿਹੇ ਲੋਕਾਂ ਲਈ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲੀ ਜਾਣਕਾਰੀ ਸਾਂਝੀ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਨਾਸਾ ਸਾਡੀ ਧਰਤੀ ਦੇ ਆਲੇ ਦੁਆਲੇ ਪੁਲਾੜ ਵਿੱਚ ਭਟਕਦੇ ਉਲਕਾ ਤੇ ਗ੍ਰਹਿਆਂ ਦੀ ਲਗਾਤਾਰ ਨਿਗਰਾਨੀ ਕਰਦਾ ਹੈ। ਹਾਲ ਹੀ ਵਿੱਚ ਨੈਸ਼ਨਲ ਏਰੋਨੌਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (NASA) ਦੀ ਜੈੱਟ ਪ੍ਰੋਪਲਸ਼ਨ ਲੈਬਾਰਟਰੀ ਨੇ ਰਿਪੋਰਟ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਧਰਤੀ ਇੱਕ ਵੱਡੇ ਗ੍ਰਹਿ ਦਾ ਸਾਹਮਣਾ ਕਰੇਗੀ।

ਧਰਤੀ ਵੱਲ ਆ ਰਹੇ ਹਨ 5 ਗ੍ਰਹਿ

ਨਾਸਾ ਮੁਤਾਬਕ 5 ਗ੍ਰਹਿ ਧਰਤੀ ਵੱਲ ਆ ਰਹੇ ਹਨ ਤੇ ਦੋ ਗ੍ਰਹਿ ਧਰਤੀ ਦੇ ਬਹੁਤ ਨੇੜੇ ਪਹੁੰਚ ਗਏ ਹਨ। ਨਾਸਾ ਦਾ ਐਸਟੇਰੋਇਡ ਵਾਚ ਡੈਸ਼ਬੋਰਡ ਵਿਸ਼ੇਸ਼ ਤੌਰ 'ਤੇ ਐਸਟੇਰੋਇਡ ਅਤੇ ਧੂਮਕੇਤੂਆਂ ਨੂੰ ਟਰੈਕ ਕਰਦਾ ਹੈ ਜੋ ਧਰਤੀ ਦੇ ਮੁਕਾਬਲਤਨ ਨੇੜੇ ਆਉਂਦੇ ਹਨ ਜਾਂ ਆਉਣ ਦੀ ਸੰਭਾਵਨਾ ਰੱਖਦੇ ਹਨ। ਨਾਸਾ ਨੇ ਇਸ ਡੈਸ਼ਬੋਰਡ ਦੇ ਆਧਾਰ 'ਤੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਐਸਟਰਾਇਡ ਆ ਰਹੇ ਧਰਤੀ ਵੱਲ

Asteroids 2023 FU6

ਇਹ 1,870,000 ਕਿਲੋਮੀਟਰ ਦੀ ਦੂਰੀ 'ਤੇ ਧਰਤੀ ਦੇ ਸਭ ਤੋਂ ਨਜ਼ਦੀਕੀ ਬਿੰਦੂ 'ਤੇ ਆ ਰਿਹਾ ਇੱਕ ਛੋਟਾ 45-ਫੁੱਟ ਦਾ ਐਸਟਰਾਇਡ ਹੈ।

Asteroids 2023 FS11

ਨਾਸਾ ਮੁਤਾਬਕ 82 ਫੁੱਟ ਉੱਚਾ ਇਹ ਗ੍ਰਹਿ 6,610,000 ਕਿਲੋਮੀਟਰ ਦੀ ਦੂਰੀ 'ਤੇ ਧਰਤੀ ਤੋਂ ਗੁਜ਼ਰੇਗਾ। ਇਹ ਫਿਲਹਾਲ ਧਰਤੀ ਤੋਂ ਕਾਫੀ ਦੂਰੀ 'ਤੇ ਹੈ ਪਰ ਤੇਜ਼ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ।

ਐਸਟਰਾਇਡ 2023 FA7

ਨਾਸਾ ਅਨੁਸਾਰ ਇਹ ਐਸਟਰਾਇਡ ਇਕ ਹਵਾਈ ਜਹਾਜ਼ ਦੇ ਆਕਾਰ ਦਾ ਹੈ ਤੇ ਇਹ ਗ੍ਰਹਿ 92 ਫੁੱਟ ਦਾ ਹੈ ਜੋ ਅੱਜ 4 ਅਪ੍ਰੈਲ ਨੂੰ ਧਰਤੀ ਤੋਂ 2,250,000 ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ।

ਐਸਟਰਾਇਡ 2023 FQ7

ਨਾਸਾ ਦੇ ਡੈਸ਼ਬੋਰਡ ਅਨੁਸਾਰ 5 ਅਪ੍ਰੈਲ ਨੂੰ, 5,750,000 ਕਿਲੋਮੀਟਰ ਦੀ ਦੂਰੀ 'ਤੇ 65 ਫੁੱਟ ਘਰ ਦੇ ਆਕਾਰ ਦਾ ਇੱਕ ਹੋਰ ਗ੍ਰਹਿ ਧਰਤੀ ਦੇ ਸਭ ਤੋਂ ਨੇੜੇ ਆਵੇਗਾ।

ਐਸਟਰਾਇਡ 2023 FZ3

ਹੁਣ ਤਕ ਦੀ ਜਾਣਕਾਰੀ ਮੁਤਾਬਕ ਧਰਤੀ ਵੱਲ ਆ ਰਿਹਾ ਇਹ ਗ੍ਰਹਿ ਸਭ ਤੋਂ ਵੱਡਾ ਹੈ। ਇਹ ਇਕ ਹਵਾਈ ਜਹਾਜ਼ ਵਰਗਾ ਹੈ ਅਤੇ 6 ਅਪ੍ਰੈਲ ਨੂੰ ਧਰਤੀ ਦੇ ਨੇੜੇ ਤੋਂ ਲੰਘਣ ਦੀ ਉਮੀਦ ਹੈ। ਇਹ ਗ੍ਰਹਿ 150 ਫੁੱਟ ਚੌੜੀ ਚੱਟਾਨ ਹੈ, ਜੋ 67,656 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਆ ਰਿਹਾ ਹੈ। ਇਹ ਧਰਤੀ ਦੇ ਸਭ ਤੋਂ ਨੇੜੇ 4,190,000 ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live