Radio Spice
International News

Google Bard ਬਿਨਾਂ ਦੇਰੀ ਦੇ ਤੁਰੰਤ ਦੇਵੇਗਾ ਹੁਣ ਸਵਾਲਾਂ ਦੇ ਜਵਾਬ, ਯੂਜ਼ਰ Experience ਨੂੰ ਫਾਸਟ ਬਣਾਉਣ ਲਈ ਜੁੜਿਆ ਨਵਾਂ ਫੀਚਰ

By 111459pwpadmin•

ਗੂਗਲ ਬਾਰਡ ਚੈਟਬਾਟ ਦੀ ਵਰਤੋਂ ਕਰਦੇ ਹੋਏ ਕੀ ਤੁਸੀਂ ਵੀ ਜਵਾਬ ਪ੍ਰਾਪਤ ਕਰਨ ਵਿੱਚ ਦੇਰੀ ਮਹਿਸੂਸ ਕੀਤੀ ਹੈ? ਜੇਕਰ ਹਾਂ, ਤਾਂ ਗੂਗਲ ਬਾਰਡ ਦਾ ਇਹ ਨਵਾਂ ਅਪਡੇਟ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਹੁਣ ਜੇਕਰ ਤੁਸੀਂ ਬਾਰਡਰ ਤੋਂ ਕੋਈ ਸਵਾਲ ਪੁੱਛਦੇ ਹੋ ਤਾਂ ਤੁਹਾਨੂੰ ਸਕਿੰਟਾਂ ਵਿੱਚ ਜਵਾਬ ਮਿਲ ਜਾਵੇਗਾ। ਜੀ ਹਾਂ, ਗੂਗਲ ਨੇ ਆਪਣੇ ਚੈਟਬਾਟ ਨੂੰ ਲੈ ਕੇ ਇਕ ਨਵਾਂ ਬਦਲਾਅ

ਗੂਗਲ ਬਾਰਡ ਚੈਟਬਾਟ ਦੀ ਵਰਤੋਂ ਕਰਦੇ ਹੋਏ ਕੀ ਤੁਸੀਂ ਵੀ ਜਵਾਬ ਪ੍ਰਾਪਤ ਕਰਨ ਵਿੱਚ ਦੇਰੀ ਮਹਿਸੂਸ ਕੀਤੀ ਹੈ? ਜੇਕਰ ਹਾਂ, ਤਾਂ ਗੂਗਲ ਬਾਰਡ ਦਾ ਇਹ ਨਵਾਂ ਅਪਡੇਟ ਤੁਹਾਡੇ ਲਈ ਫ਼ਾਇਦੇਮੰਦ ਹੋ ਸਕਦਾ ਹੈ। ਹੁਣ ਜੇਕਰ ਤੁਸੀਂ ਬਾਰਡਰ ਤੋਂ ਕੋਈ ਸਵਾਲ ਪੁੱਛਦੇ ਹੋ ਤਾਂ ਤੁਹਾਨੂੰ ਸਕਿੰਟਾਂ ਵਿੱਚ ਜਵਾਬ ਮਿਲ ਜਾਵੇਗਾ।

ਜੀ ਹਾਂ, ਗੂਗਲ ਨੇ ਆਪਣੇ ਚੈਟਬਾਟ ਨੂੰ ਲੈ ਕੇ ਇਕ ਨਵਾਂ ਬਦਲਾਅ ਕੀਤਾ ਹੈ। ਓਪਨਏਆਈ ਦੇ ਚੈਟਬਾਟ ਚੈਟਜੀਪੀਟੀ ਦੀ ਤਰ੍ਹਾਂ ਹੀ ਗੂਗਲ ਬਾਰਡ ਵੀ ਹੁਣ ਰਿਅਲ ਟਾਈਮ ’ਚ ਜਵਾਬਾਂ ਨੂੰ ਤਿਆਰ ਕਰ ਸਕੇਗਾ।

ਦਰਅਸਲ, ਗੂਗਲ ਬਾਰਡ, ਇੱਕ ਲਾਰਜ ਲੈਂਗਵੇਜ ਮਾਡਲ, ਪੁੱਛੇ ਗਏ ਸਵਾਲਾਂ ਦੇ ਜਵਾਬ ਤਿਆਰ ਕਰਨ ਵਿੱਚ ਕੁਝ ਸਮਾਂ ਲੈਂਦਾ ਹੈ। ਅਜਿਹੇ 'ਚ ਕਈ ਵਾਰ ਯੂਜ਼ਰ ਨੂੰ ਇਸ ਤਰ੍ਹਾਂ ਦੀ ਦੇਰੀ ਪਸੰਦ ਨਹੀਂ ਹੁੰਦੀ। ਯੂਜ਼ਰ ਦੇ ਅਨੁਭਵ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਲਈ, ਬਾਰਡ ਹੁਣ ਦੋ ਤਰੀਕਿਆਂ ਨਾਲ ਕੰਮ ਕਰੇਗਾ।

ਦੋ ਤਰੀਕਿਆ ਨਾਲ ਦੇਵੇਗਾ ਬਾਰਡ ਜਵਾਬ

Respond once complete : ਇਸ ਆਪਸ਼ਨ ਨੂੰ ਚੁਣਦੇ ਹੋ ਤਾਂ ਪਹਿਲਾਂ ਵਾਂਗ ਜਵਾਬ ਪ੍ਰਾਪਤ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਤੁਸੀਂ ਬਾਰਡ ਦਾ ਜਵਾਬ ਉਦੋਂ ਹੀ ਸਕਰੀਨ 'ਤੇ ਦੇਖੋਗੇ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋਵੇਗਾ।

Respond in real time : ਇਸ ਆਪਸ਼ਨ ਨੂੰ ਚੁਣਦੇ ਹੋ ਤਾਂ ਜਵਾਬਾਂ ਨੂੰ ਪਾਉਣ ’ਚ ਘੱਟ ਸਮੇਂ ਲੱਗੇਗਾ। ਬਾਰਡ ਜਿਵੇਂ ਜਿਵੇਂ ਸਵਾਲ ਦੇ ਜਵਾਬ ’ਚ ਲਾਈਨਾਂ ਲਿਖਦਾ ਜਾਵੇਗਾ ਇਹ ਸਕਰੀਨ ’ਤੇ ਨਜ਼ਰ ਆਈ ਜਾਵੇਗੀ। ਪਹਿਲੇ ਆਪਸ਼ਨ ਤੋਂ ਅਲੱਗ ਇਸ ਆਪਸ਼ਨ ’ਚ ਜਵਾਬ ਨੂੰ ਤਿਆਰ ਹੋਣ ਦੇ ਨਾਲ-ਨਾਲ ਦੇਖਿਆ ਜਾ ਸਕੇਗਾ।

ਰਿਸਪਾਂਸ ਇਨ ਰੀਅਲ ਟਾਈਮ ਫੀਚਰ ਦੇ ਨਾਲ ਯੂਜ਼ਰ ਨੂੰ ਜਵਾਬ ਸਕਿਪ ਕਰਨ ਦੀ ਸਹੂਲਤ ਵੀ ਮਿਲ ਰਹੀ ਹੈ। ਜੇਕਰ ਯੂਜ਼ਰ ਮਹਿਸੂਸ ਕਰਦਾ ਹੈ ਕਿ ਚੈਟਬਾਟ ਸਵਾਲ ਦਾ ਜਵਾਬ ਵੱਖਰੇ ਅਰਥਾਂ ਵਿੱਚ ਦੇ ਰਿਹਾ ਹੈ ਤਾਂ ਜਵਾਬ ਤਿਆਰ ਕਰਦੇ ਸਮੇਂ ਪ੍ਰੋਸੈਸ ਨੂੰ ਅੱਧ ਵਿਚਾਲੇ ਛੱਡਿਆ ਜਾ ਸਕਦਾ ਹੈ।

ਸਕਿਪ ਰਿਸਪਾਂਸ ਬਟਨ ਟੈਕਸਟ ਫੀਲਡ ਦੇ ਉੱਪਰ ਦਿਖਾਈ ਦੇਵੇਗਾ। ਇਹ ਵਿਸ਼ੇਸ਼ਤਾ ਬਾਰਡ ਵਿੱਚ ਮੂਲ ਰੂਪ ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ।

ਇਸ ਤਰ੍ਹਾਂ ਕਰੋ ਗੂਗਲ ਬਾਰਡ ਦੀ ਵਰਤੋਂ

ਸਭ ਤੋਂ ਪਹਿਲਾਂ ਗੂਗਲ ਬਾਰਡ ਨੂੰ ਓਪਨ ਕਰਨਾ ਹੋਵੇਗਾ।

ਟਾਪ ਰਾਈਟ ਕਾਰਨਰ ’ਤੇ settings ’ਤੇ ਕਲਿੱਕ ਕਰਨਾ ਹੋਵੇਗਾ।

ਸੈਟਿੰਗ ਮੈਨਿਊ ’ਚ ਯੂਜ਼ਰ ਨੂੰ ਜਵਾਬ ਪਾਉਣ ਲਈ ਦੋਵੇਂ ਆਪਸ਼ਨ ਦਿਖਾਈ ਦੇਣਗੇ।

ਯੂਜ਼ਰ ਆਪਣੀ ਸੁਵਿਧਾ ਦੇ ਅਨੁਸਾਰ ਕਿਸੇ ਵੀ ਇਕ ਆਪਸ਼ਨ ਨੂੰ ਸਿਲੈਕਟ ਕਰ ਸਕਦਾ ਹੈ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live