Radio Spice
International News

ਗ੍ਰੈਜੂਏਟ ਵੀਜ਼ਾ ਰੂਟ ਬੰਦ ਕਰਨ ਦੀ ਤਿਆਰੀ ’ਚ ਬ੍ਰਿਟੇਨ! 91 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਐਂਟਰੀ

By 111459pwpadmin•

ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAK) ਨੇ ਗ੍ਰੈਜੂਏਟ ਵੀਜ਼ਾ ਰੂਟ ਨੂੰ ਬੰਦ ਕਰਨ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਥਿੰਕ ਟੈਂਕ ਓਨਵਰਡ ਨਾਲ ਇਕ ਰਿਪੋਰਟ ਤਿਆਰ ਕੀਤੀ ਹੈ। ਇਕ ਮੀਡੀਆ ਅਦਾਰੇ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਨਕ ਕੈਬਨਿਟ ਵਿਚ ਰਿਪੋ

ਬ੍ਰਿਟੇਨ ਦੀ ਰਿਸ਼ੀ ਸੁਨਕ ਸਰਕਾਰ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ (MAK) ਨੇ ਗ੍ਰੈਜੂਏਟ ਵੀਜ਼ਾ ਰੂਟ ਨੂੰ ਬੰਦ ਕਰਨ ਬਾਰੇ ਕੰਜ਼ਰਵੇਟਿਵ ਪਾਰਟੀ ਦੇ ਥਿੰਕ ਟੈਂਕ ਓਨਵਰਡ ਨਾਲ ਇਕ ਰਿਪੋਰਟ ਤਿਆਰ ਕੀਤੀ ਹੈ। ਇਕ ਮੀਡੀਆ ਅਦਾਰੇ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਨਕ ਕੈਬਨਿਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ।

ਇਸ ਦੀਆਂ ਵਿਵਸਥਾਵਾਂ ਮੁਤਾਬਕ ਹਰ ਸਾਲ 91 ਹਜ਼ਾਰ ਭਾਰਤੀ ਵਿਦਿਆਰਥੀ ਗ੍ਰੈਜੂਏਸ਼ਨ ਰੂਟ ਰਾਹੀਂ ਵੀਜ਼ਾ ਦਾਖਲਾ ਨਹੀਂ ਲੈ ਸਕਣਗੇ। ਮੌਜੂਦਾ ਸਮੇਂ 'ਚ ਹਰ ਸਾਲ 1 ਲੱਖ 30 ਹਜ਼ਾਰ ਭਾਰਤੀ ਵਿਦਿਆਰਥੀ ਗ੍ਰੈਜੂਏਸ਼ਨ ਵੀਜ਼ਾ ਰੂਟ ਰਾਹੀਂ ਬ੍ਰਿਟੇਨ 'ਚ ਐਂਟਰੀ ਲੈਂਦੇ ਹਨ। ਕਟੌਤੀ ਤੋਂ ਬਾਅਦ ਸਿਰਫ 39 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ।

ਗ੍ਰੈਜੂਏਸ਼ਨ ਵੀਜ਼ਾ ਰੂਟ, 2021 ਵਿਚ ਸ਼ੁਰੂ ਕੀਤਾ ਗਿਆ, ਇਹ ਭਾਰਤੀ ਅਤੇ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਪਣੇ ਮਾਸਟਰਜ਼ ਨੂੰ ਪੂਰਾ ਕਰਨ ਤੋਂ ਬਾਅਦ ਦੋ ਸਾਲਾਂ ਤਕ ਯੂਕੇ ਵਿਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ। ਇਸ ਦੌਰਾਨ ਵਿਰੋਧੀ ਧਿਰ ਲੇਬਰ ਪਾਰਟੀ ਦੇ ਪ੍ਰਧਾਨ ਕੀਥ ਸਟ੍ਰੇਮਰ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਚੋਣ ਸਾਲ ਵਿਚ ਮਹਿੰਗਾ ਪੈਣ ਵਾਲਾ ਹੈ। ਬ੍ਰਿਟੇਨ 'ਚ ਰਹਿ ਰਹੇ 25 ਲੱਖ ਭਾਰਤੀ ਵੋਟਰ ਇਸ ਤੋਂ ਨਾਰਾਜ਼ ਹਨ।

ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਵੀਜ਼ਾ ਮਿਲਣ ਨਾਲ ਉਨ੍ਹਾਂ ਦਾ ਇਮੀਗ੍ਰੇਸ਼ਨ ਦਾ ਦਾਅਵਾ ਮਜ਼ਬੂਤ ​​ਹੋਵੇਗਾ ਕਿਉਂਕਿ ਪੜ੍ਹਾਈ ਤੋਂ ਬਾਅਦ ਦੋ ਸਾਲ ਰੁਕਣ ਦੀ ਛੋਟ ਮਿਲਣ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਹੁਨਰਮੰਦ ਕਾਮੇ ਦੀ ਸ਼੍ਰੇਣੀ ਮਿਲ ਜਾਂਦੀ ਹੈ। ਲਗਭਗ 80% ਭਾਰਤੀ ਵਿਦਿਆਰਥੀ ਇਥੇ ਦਵਾਈ, ਇੰਜੀਨੀਅਰਿੰਗ ਜਾਂ ਕਾਨੂੰਨ ਦੀ ਪੜ੍ਹਾਈ ਕਰਨ ਲਈ ਆਉਂਦੇ ਹਨ। ਪੜ੍ਹਾਈ ਤੋਂ ਬਾਅਦ, ਉਨ੍ਹਾਂ ਨੂੰ ਵਧੀ ਸਟੇ ਦੌਰਾਨ ਹੁਨਰਮੰਦ ਕਾਮਿਆਂ ਦੇ ਬਰਾਬਰ ਤਨਖਾਹ ਮਿਲਦੀ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਜੇਮਸ ਕਲੀਵਰਲੇ ਦਾ ਕਹਿਣਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਵਿਦਿਆਰਥੀ ਇਮੀਗ੍ਰੇਸ਼ਨ ਲੈਣ ਲਈ ਇਸ ਵੀਜ਼ੇ ਦੀ ਵਰਤੋਂ ਕਰਦੇ ਹਨ।

ਇਨ੍ਹਾਂ ਤਿੰਨ ਸਾਲਾਂ ਵਿਚ 6 ਲੱਖ ਵਿਦਿਆਰਥੀਆਂ ਨੇ ਦਾਖਲਾ ਲਿਆ ਸੀ। ਸਾਬਕਾ ਸਿੱਖਿਆ ਮੰਤਰੀ ਨਿੱਕੀ ਮੋਰਗਨ ਦਾ ਕਹਿਣਾ ਹੈ ਕਿ ਹਰ ਸਾਲ 2 ਲੱਖ ਕਰੋੜ ਰੁਪਏ ਦੀ ਫੀਸ ਮਿਲਣੀ ਬੰਦ ਹੋ ਜਾਵੇਗਾ, ਜਿਸ ਨਾਲ ਆਰਥਿਕਤਾ ਵੀ ਪ੍ਰਭਾਵਿਤ ਹੋਵੇਗੀ। ਸੇਂਟ ਐਂਡਰਿਊਜ਼ ਯੂਨੀਵਰਸਿਟੀ ਦੀ ਚਾਂਸਲਰ ਸੈਲੀ ਮੈਪਸਟੋਨ ਦਾ ਕਹਿਣਾ ਹੈ ਕਿ ਭਾਰਤੀ ਵਿਦਿਆਰਥੀ ਮੈਡੀਕਲ ਇੰਜਨੀਅਰਿੰਗ ਦੀਆਂ ਨੌਕਰੀਆਂ ਵਿਚ ਵੱਡਾ ਯੋਗਦਾਨ ਪਾਉਂਦੇ ਹਨ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live