Radio Spice
International News

ਲਾਹੌਰ 'ਚ ਖਾਲਿਸਤਾਨ ਕਮਾਂਡੋ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਗੋਲੀ ਮਾਰ ਕੇ ਹੱਤਿਆ

By 111459pwpadmin•

ਲੋੜੀਂਦੇ ਅੱਤਵਾਦੀ ਅਤੇ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਅੱਜ ਸਵੇਰੇ 6 ਵਜੇ ਲਾਹੌਰ ਦੇ ਜੌਹਰ ਟਾਊਨ ਸਥਿਤ ਸਨਫਲਾਵਰ ਸੁਸਾਇਟੀ 'ਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੂਤਰਾਂ ਮੁਤਾਬਕ ਜਦੋਂ ਉਹ ਸਵੇਰੇ ਆਪਣੇ ਘਰ ਕੋਲ ਸੈਰ ਕਰ ਰਹੇ ਸਨ ਤਾਂ ਉਸ ਸਮੇਂ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨ

ਲੋੜੀਂਦੇ ਅੱਤਵਾਦੀ ਅਤੇ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਅੱਜ ਸਵੇਰੇ 6 ਵਜੇ ਲਾਹੌਰ ਦੇ ਜੌਹਰ ਟਾਊਨ ਸਥਿਤ ਸਨਫਲਾਵਰ ਸੁਸਾਇਟੀ 'ਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।

ਸੂਤਰਾਂ ਮੁਤਾਬਕ ਜਦੋਂ ਉਹ ਸਵੇਰੇ ਆਪਣੇ ਘਰ ਕੋਲ ਸੈਰ ਕਰ ਰਹੇ ਸਨ ਤਾਂ ਉਸ ਸਮੇਂ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਗੰਨਮੈਨ ਸਮੇਤ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ 'ਚ ਇਕ ਗੰਨਮੈਨ ਵੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਪੰਜਵੜ ਭਾਰਤੀ ਪੰਜਾਬ ਵਿੱਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸੀ। ਪਰਮਜੀਤ ਸਿੰਘ ਦਾ ਜਨਮ ਤਰਨਤਾਰਨ ਨੇੜੇ ਪੰਜਵੜ ਪਿੰਡ ਵਿੱਚ ਹੋਇਆ ਸੀ। ਉਹ 1986 ਵਿੱਚ ਆਪਣੇ ਚਚੇਰੇ ਭਰਾ ਲਾਭ ਸਿੰਘ ਦੁਆਰਾ ਕੱਟੜਪੰਥੀ ਹੋਣ ਤੋਂ ਬਾਅਦ ਕੇਸੀਐਫ ਵਿੱਚ ਸ਼ਾਮਲ ਹੋ ਗਿਆ, ਜਿਸ ਤੋਂ ਪਹਿਲਾਂ ਉਹ ਸੋਹਲ ਵਿੱਚ ਇੱਕ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰਦਾ ਸੀ।

ਲਾਭ ਸਿੰਘ ਦੀ ਮੌਤ ਪਿਛੋਂ ਪੰਜਵੜ ਨੇ 1990 ਦਹਾਕੇ ਵਿੱਚ ਕੇਸੀਐਫ ਦਾ ਚਾਰਜ ਸੰਭਾਲ ਲਿਆ ਅਤੇ ਪਾਕਿਸਤਾਨ ਜਾ ਕੇ ਪਨਾਹ ਲੈ ਲਈ। ਪੰਜਵੜ ਲਾਹੌਰ ਮਲਿਕ ਸਰਦਾਰ ਸਿੰਘ ਦੇ ਨਾਂ ਨਾਲ ਰਹਿੰਦਾ ਸੀ ਜਦੋਂ ਕਿ ਉਸਦੀ ਪਤਨੀ ਅਤੇ ਬੱਚੇ ਜਰਮਨੀ ਵਿਚ ਰਹਿੰਦੇ ਹਨ।

ਪੰਜਵੜ ਦੀ ਪਤਨੀ ਦਾ ਪਿਛਲੇ ਸਾਲ ਸਤੰਬਰ ਵਿਚ ਜਰਮਨੀ ਵਿਚ ਦੇਹਾਂਤ ਹੋ ਗਿਆ ਸੀ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live