Radio Spice
International News

ਹੁਣ ਐਕਸ 'ਤੇ ਨਹੀਂ ਦਿਸੇਗੀ ਖ਼ਬਰਾਂ ਦੀਆਂ Headline, ਐਲਨ ਮਸਕ ਦੇ ਇਸ ਫੈਸਲੇ ਦਾ ਮੀਡੀਆ ਸਮੂਹ 'ਤੇ ਦਿਸੇਗਾ ਅਸਰ

By 111459pwpadmin•

ਐਲਨ ਮਸਕ ਨੇ 2022 ਵਿਚ ਟਵਿੱਟਰ ਦਾ ਅਧਿਕਾਰ ਲਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ਵਿਚ ਕਈ ਵੱਡੇ ਬਦਲਾਅ ਦੇਖੇ ਹਨ। ਇੱਥੋਂ ਤੱਕ ਕਿ ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਨਾਂ ਵੀ ਬਦਲ ਦਿੱਤਾ ਹੈ। ਇਸ ਨੂੰ ਹੁਣ ਐਕਸ ਵਜੋਂ ਜਾਣਿਆ ਜਾਂਦਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਲੇਟਫਾਰਮ 'ਤੇ ਖ਼ਬਰ ਸ਼ੇਅਰ ਕਰਨ 'ਤੇ ਉਸ ਦੀ ਹੈੱਡਲਾਈਨ ਨਹੀਂ ਦਿਸ ਰਹੀ, ਯਾਨੀ X 'ਤੇ ਯੂਜ਼ਰ

ਐਲਨ ਮਸਕ ਨੇ 2022 ਵਿਚ ਟਵਿੱਟਰ ਦਾ ਅਧਿਕਾਰ ਲਿਆ ਸੀ, ਜਿਸ ਤੋਂ ਬਾਅਦ ਲੋਕਾਂ ਨੇ ਇਸ ਵਿਚ ਕਈ ਵੱਡੇ ਬਦਲਾਅ ਦੇਖੇ ਹਨ। ਇੱਥੋਂ ਤੱਕ ਕਿ ਮਸਕ ਨੇ ਸੋਸ਼ਲ ਮੀਡੀਆ ਪਲੈਟਫਾਰਮ ਦਾ ਨਾਂ ਵੀ ਬਦਲ ਦਿੱਤਾ ਹੈ। ਇਸ ਨੂੰ ਹੁਣ ਐਕਸ ਵਜੋਂ ਜਾਣਿਆ ਜਾਂਦਾ ਹੈ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਪਲੇਟਫਾਰਮ 'ਤੇ ਖ਼ਬਰ ਸ਼ੇਅਰ ਕਰਨ 'ਤੇ ਉਸ ਦੀ ਹੈੱਡਲਾਈਨ ਨਹੀਂ ਦਿਸ ਰਹੀ, ਯਾਨੀ X 'ਤੇ ਯੂਜ਼ਰਸ ਦੁਆਰਾ ਸ਼ੇਅਰ ਕੀਤੇ ਗਏ ਨਿਊਜ਼ ਆਰਟੀਕਲ ਤੋਂ ਹੁਣ ਹੈੱਡਲਾਈਨ ਨੂੰ ਹਟਾ ਦਿੱਤਾ ਗਿਆ ਹੈ।

ਮੀਡੀਆ ਸਮੂਹਾਂ ਨਾਲ ਖ਼ਰਾਬ ਹੋਣਗੇ ਸਬੰਧ

- ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਸਕ ਹਮੇਸ਼ਾ legacy ਮੀਡੀਆ ਦੇ ਵਿਰੁੱਧ ਰਿਹਾ ਹੈ। ਉਹ ਮੰਨਦਾ ਹੈ ਕਿ X (ਪਹਿਲਾਂ ਟਵਿੱਟਰ) ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਸਹੀ ਜ਼ਰੀਆ ਹੈ। ਜਿਸ ਕਾਰਨ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਪਹਿਲਾਂ ਹੀ ਮੀਡੀਆ ਗਰੁੱਪਾਂ ਨਾਲ ਸਬੰਧ ਹਨ। ਹੁਣ ਇਸ ਨਵੇਂ ਕਦਮ ਨਾਲ ਇਹ ਹੋਰ ਵੀ ਪ੍ਰਭਾਵਿਤ ਹੋ ਸਕਦਾ ਹੈ।

- ਇਸ ਦੇ ਨਾਲ ਹੀ ਮਸਕ ਦੇ ਵਿਹਾਰ ਅਤੇ ਮੀਡੀਆ ਖਿਲਾਫ ਦਿੱਤੇ ਗਏ ਭਾਸ਼ਣਾਂ ਕਾਰਨ ਕੁਝ ਮੀਡੀਆ ਸਮੂਹਾਂ ਨੇ ਫੇਸਬੁੱਕ 'ਤੇ ਕੁਝ ਵੀ ਪੋਸਟ ਕਰਨਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।

- ਮਸਕ ਨੇ ਇਕ ਪੋਸਟ ਕੀਤੀ ਹੈ ਕਿ ਮੈਂ ਕਦੇ ਵੀ ਪੁਰਾਣੀਆਂ ਖ਼ਬਰਾਂ ਨਹੀਂ ਪੜ੍ਹਦਾ। ਕੁਝ ਦਿਨ ਪਹਿਲਾਂ X 'ਤੇ ਪੋਸਟ ਕੀਤੀ ਗਈ ਕਿਸੇ ਚੀਜ਼ ਬਾਰੇ 1,000 ਸ਼ਬਦਾਂ ਨੂੰ ਪੜ੍ਹਨ ਦਾ ਕੀ ਮਤਲਬ ਹੈ?

ਤਬਦੀਲੀ ਦਾ ਕਾਰਨ ਕੀ ਹੈ?

ਕੰਪਨੀ ਦਾ ਕਹਿਣਾ ਹੈ ਕਿ ਇਹ ਬਦਲਾਅ ਪਲੇਟਫਾਰਮ ਨੂੰ ਹੋਰ ਬਿਹਤਰ ਦਿਖਾਉਣ ਅਤੇ ਆਕਰਸ਼ਕ ਦਿੱਖ ਦੇਣ ਲਈ ਹੀ ਕੀਤਾ ਗਿਆ ਹੈ।

- ਹੁਣ ਖ਼ਬਰਾਂ ਅਤੇ ਹੋਰ ਲਿੰਕ ਸਿਰਫ਼ ਤਸਵੀਰਾਂ ਦੇ ਰੂਪ ਵਿਚ ਦਿਖਾਈ ਦਿੰਦੇ ਹਨ, ਜਿਨ੍ਹਾਂ ਨਾਲ ਕੋਈ ਟੈਕਸਟ ਨਹੀਂ ਹੁੰਦਾ। ਸਿਰਫ਼ ਇਕ ਈਮੇਜ਼ ਹੋਵੇਗੀ, ਜਿਸ ਵਿਚ ਵਾਟਰਮਾਰਕ ਹੋਵੇਗਾ।

ਪਿਛਲੇ ਕੁਝ ਮਹੀਨਿਆਂ 'ਚ ਕਾਫ਼ੀ ਬਦਲਿਆ ਟਵਿੱਟਰ

- ਪਿਛਲੇ ਸਾਲ ਮਸਕ ਨੇ 44 ਬਿਲੀਅਨ ਡਾਲਰ ਦੇ ਸੌਦੇ ਵਿਚ ਐਕਸ (ਪਹਿਲਾਂ ਟਵਿੱਟਰ) ਨੂੰ ਹਾਸਿਲ ਕੀਤਾ ਸੀ।

- ਉਸ ਸਮੇਂ ਤੋਂ ਪਲੇਟਫਾਰਮ ਨੇ ਬਹੁਤ ਸਾਰੇ ਬਦਲਾਅ ਵੇਖੇ ਹਨ, ਇਸ ਦਾ ਨਾਂ ਬਦਲਣ ਤੋਂ ਲੈ ਕੇ ਅਦਾਇਗੀ ਸੇਵਾਵਾਂ ਨੂੰ ਪੇਸ਼ ਕਰਨ ਤੱਕ ਅਤੇ ਹੋਰ ਬਹੁਤ ਕੁਝ।

- ਇਸ ਤੋਂ ਇਲਾਵਾ ਕੰਪਨੀ ਨੇ ਹਜ਼ਾਰਾਂ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਹੈ।

- ਇੰਨਾ ਹੀ ਨਹੀਂ, ਕੰਪਨੀ ਨੇ ਵਾਸ਼ਿੰਗਟਨ ਪੋਸਟ ਅਤੇ CNN ਵਰਗੇ ਮੁੱਖ ਮੀਡੀਆ ਆਊਟਲੈਟਸ ਦੇ ਪੱਤਰਕਾਰਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live