Radio Spice
International News

ਫੈਸ਼ਨ ਸ਼ੋਅ 'ਚ ਦਿਸਿਆ ਸਿੱਖੀ ਸਰੂਪ, ਕਲਾਨੌਰ ਦੀ ਜੰਮਪਲ ਪ੍ਰਭਦੀਪ ਕੌਰ ਨੇ ਲੰਡਨ 'ਚ ਦਸਤਾਰ ਸਜਾ ਕੇ ਲਿਆ ਹਿੱਸਾ

By 111459pwpadmin•

ਇਤਿਹਾਸਿਕ ਕਸਬਾ ਕਲਾਨੌਰ ਦੀ ਜੰਮਪਲ ਪ੍ਰਭਦੀਪ ਕੌਰ ਕੈਲੀਫੋਰਨੀਆ ਨੇ ਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਬੰਨ੍ਹ ਕੇ ਸ਼ੋਅ ਵਿਚ ਜਲਵਾ ਦਿਖਾ ਕੇ ਸਿੱਖ ਕੌਮ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਪ੍ਰਭਦੀਪ ਕੌਰ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ। ਹਾਲ ਹੀ ਵਿਚ

ਇਤਿਹਾਸਿਕ ਕਸਬਾ ਕਲਾਨੌਰ ਦੀ ਜੰਮਪਲ ਪ੍ਰਭਦੀਪ ਕੌਰ ਕੈਲੀਫੋਰਨੀਆ ਨੇ ਲੰਡਨ ਦੇ ਲੈਕਮੇ ਫੈਸ਼ਨ ਸ਼ੋਅ ਵੀਕ ’ਚ ਪਹਿਲੀ ਵਾਰ ਸਿੱਖੀ ਸਰੂਪ ਵਿਚ ਦਸਤਾਰ ਬੰਨ੍ਹ ਕੇ ਸ਼ੋਅ ਵਿਚ ਜਲਵਾ ਦਿਖਾ ਕੇ ਸਿੱਖ ਕੌਮ ਦਾ ਨਾਂ ਦੁਨੀਆਂ ਭਰ ਵਿਚ ਰੋਸ਼ਨ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਪ੍ਰਭਦੀਪ ਕੌਰ ਕਸਬਾ ਕਲਾਨੌਰ ਦੇ ਸੇਵਾਮੁਕਤ ਹੈਲਥ ਇੰਸਪੈਕਟਰ ਦਿਲਬਾਗ ਸਿੰਘ ਸੰਧੂ ਦੀ ਧੀ ਹੈ। ਹਾਲ ਹੀ ਵਿਚ ਕੈਲੀਫੋਰਨੀਆ ਤੋਂ ਜਾ ਕੇ ਲੰਡਨ ਵਿਚ ਲੈਕਮੇ ਫੈਸ਼ਨ ਵੀਕ ਸ਼ੋਅ ਵਿਚ ਦਸਤਾਰ ਸਜਾ ਕੇ ਭਾਗ ਲੈਣ ਵਾਲੀ ਪ੍ਰਭਦੀਪ ਕੌਰ ਨੇ ਦੱਸਿਆ ਕਿ ਲੰਡਨ ਵਿਚ ਲੈਕਮੇ ਫੈਸ਼ਨ ਵੀਕ ਸ਼ੋਅ ਵਿਚ ਦਸਤਾਰ ਸਜਾ ਕੇ ਭਾਗ ਲੈਣ ਤੇ ਲੰਡਨ ਦੇ ਸਿੱਖਾਂ ਵੱਲੋਂ ਜਿੱਥੇ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ, ਉੱਥੇ ਵੱਖ-ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਵੱਲੋਂ ਵੀ ਸਿੱਖੀ ਦੀ ਪਛਾਣ ਦਸਤਾਰ ਸਜਾ ਕੇ ਸ਼ੋਅ ਵਿਚ ਭਾਗ ਲੈਣ ਦੀ ਪ੍ਰਸ਼ੰਸਾ ਕੀਤੀ ਹੈ।

ਪ੍ਰਭਦੀਪ ਕੌਰ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੀ ਇੱਛਾ ਅਨੁਸਾਰ ਦਸਤਾਰ ਸਜਾ ਕੇ ਸਕੂਲ ਜਾਂਦੀ ਸੀ ਜਿਸ ਸਬੰਧੀ ਸਕੂਲ ਅਧਿਆਪਕਾਂ ਵੱਲੋਂ ਕਈਵਾਰ ਉਸ ਦੀ ਮਾਤਾ ਨੂੰ ਦਸਤਾਰ ਸਜਾਉਣ ਸਬੰਧੀ ਵੀ ਕਿਹਾ ਗਿਆ ਸੀ ਅਤੇ ਮੇਰੀ ਮਾਂ ਨੇ ਹਮੇਸ਼ਾ ਇਹ ਕਿਹਾ ਸੀ ਕਿ ਇਹ ਮੇਰੀ ਧੀ ਦੀ ਆਪਣੇ ਦਿਲ ਦੀ ਖ਼ਾਹਿਸ਼ ਹੈ। ਪ੍ਰਭਦੀਪ ਕੌਰ ਨੇ ਕਿਹਾ ਕਿ ਉਸ ਦਾ ਸਪਨਾ ਸੀ ਕਿ ਗੁਰੂਆਂ ਦੀ ਬਖ਼ਸ਼ਿਸ਼ ਦਾਤ ਵਜੋਂ ਪ੍ਰਾਪਤ ਹੋਈ ਦਸਤਾਰ (ਪਗੜੀ) ਦੀ ਪਛਾਣ ਦੁਨੀਆਂ ਦੇ ਕੋਨੇ- ਕੋਨੇ ’ਚ ਹੋਵੇ। ਪ੍ਰਭਦੀਪ ਕੌਰ ਨੇ ਕਿਹਾ ਕਿ ਕੈਲੀਫੋਰਨੀਆ ਵਿਚ ਉਹ ਸਾਊਥ ਇੰਡੀਆ ਨਾਲ ਸਬੰਧਿਤ ਪਰਨੀਤੀ ਦੇ ਸਹਿਯੋਗ ਨਾਲ ਹੀ ਲੰਡਨ ਵਿਚ ਦਸਤਾਰ ਫੈਸ਼ਨ ਸ਼ੋਅ ਵਿਚ ਭਾਗ ਲੈ ਚੁੱਕੀ ਹੈ। ਉਸ ਨੇ ਕਿਹਾ ਕਿ ਇਸ ਸ਼ੋਅ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸਨੇ ਹਿੰਮਤ ਨਹੀਂ ਹਾਰੀ। ਉਸ ਨੇ ਦੱਸਿਆ ਕਿ ਫੈਸ਼ਨ ਸ਼ੋਅ ਦੌਰਾਨ ਉਸ ਨੂੰ ਮੇਕਅਪ ਕਰਦੇ ਸਮੇਂ ਕਈ ਵਾਰ ਪੱਗ ਉਤਾਰ ਕੇ ਪਾਸੇ ਰੱਖਣੀ ਪੈਂਦੀ ਸੀ। ਉਸਨੇ ਨੇ ਦੱਸਿਆ ਕਿ ਉਹ ਕੈਲੀਫੋਰਨੀਆ ਦੇ ਕਾਊਂਟੀ ਹਸਪਤਾਲ ਤੋਂ ਇਲਾਵਾ ਮਟੀਕਾ ਵਿਚ ਹਸਪਤਾਲ ’ਚ ਨਰਸ ਦਾ ਕੰਮ ਕਰਦੀ ਹੈ ਅਤੇ ਉਸ ਨੇ ਪੈਸਿਆਂ ਦੀ ਖ਼ਾਤਰ ਨਹੀਂ ਆਪਣੀ ਸਿੱਖ ਕੌਮ ਦੀ ਪਛਾਣ ਦਸਤਾਰ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਫੈਸ਼ਨ ਸ਼ੋਅ ਵਿਚ ਭਾਗ ਲਿਆ ਹੈ। ਉਸਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਸਾਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਣ ਲਈ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ। ਲੰਡਨ ਵਿਚ ਲੈਕਮੇ ਫੈਸ਼ਨ ਸ਼ੋਅ ਵਿਚ ਦਸਤਾਰ ਸਬੰਧੀ ਫੈਸ਼ਨ ਸ਼ੋਅ ਕਰ ਕੇ ਉਹ ਖ਼ੁਦ ਨੂੰ ਖ਼ੁਸ਼ਨਸੀਬ ਸਮਝਦੀ ਹੈ ਅਤੇ ਉਹ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਹੈ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live