Radio Spice
International News

ਭਾਰਤੀ ਮੂਲ ਦੇ ਸਾਬਕਾ ਐੱਮਪੀ ਦਵੇ ਸ਼ਰਮਾ ਕਰਨਗੇ ਸਿਆਸਤ 'ਚ ਵਾਪਸੀ, ਆਸਟ੍ਰੇਲਿਆਈ ਸੀਨੈਟ 'ਚ ਹਾਸਲ ਕੀਤੀ ਜਿੱਤ

By 111459pwpadmin•

ਸੰਨ 2019 ਵਿੱਚ ਆਸਟ੍ਰੇਲੀਆ ਦੀ ਸੰਸਦ ਵਿੱਚ ਪਹਿਲੇ ਭਾਰਤੀ ਮੂਲ ਦੇ ਵਿਧਾਇਕ ਬਣੇ ਦਵੇ ਸ਼ਰਮਾ (Dave Sharma) ਨਿਊ ਸਾਊਥ ਵੇਲਸ ਲਿਬਰਲ ਸੀਨੇਟ ਦੀ ਦੌੜ 'ਚ ਆਪਣੀ ਜਿੱਤ ਤੋਂ ਬਾਅਦ ਸਿਆਸਤ 'ਚ ਵਾਪਸੀ ਕਰਨਗੇ। ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਅਨੁਸਾਰ, 47 ਸਾਲਾ ਸ਼ਰਮਾ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪਾਇਨੇ ਦੀ ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈ

ਸੰਨ 2019 ਵਿੱਚ ਆਸਟ੍ਰੇਲੀਆ ਦੀ ਸੰਸਦ ਵਿੱਚ ਪਹਿਲੇ ਭਾਰਤੀ ਮੂਲ ਦੇ ਵਿਧਾਇਕ ਬਣੇ ਦਵੇ ਸ਼ਰਮਾ (Dave Sharma) ਨਿਊ ਸਾਊਥ ਵੇਲਸ ਲਿਬਰਲ ਸੀਨੇਟ ਦੀ ਦੌੜ 'ਚ ਆਪਣੀ ਜਿੱਤ ਤੋਂ ਬਾਅਦ ਸਿਆਸਤ 'ਚ ਵਾਪਸੀ ਕਰਨਗੇ।

ਆਸਟ੍ਰੇਲੀਅਨ ਐਸੋਸੀਏਟਿਡ ਪ੍ਰੈੱਸ ਦੀ ਰਿਪੋਰਟ ਅਨੁਸਾਰ, 47 ਸਾਲਾ ਸ਼ਰਮਾ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪਾਇਨੇ ਦੀ ਸੇਵਾ-ਮੁਕਤੀ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਲੈਣਗੇ। ਦਵੇ ਸ਼ਰਮਾ ਨੇ 2022 ਦੀਆਂ ਚੋਣਾਂ ਵਿੱਚ ਆਪਣੀ ਹਾਰ ਤੱਕ ਵੈਂਟਵਰਥ ਦੀ ਸਿਡਨੀ ਸੀਟ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਨਿਊ ਸਾਊਥ ਵੇਲਸ (NSW) ਦੇ ਸਾਬਕਾ ਮੰਤਰੀ ਐਂਡਰਿਊ ਕਾਨਸਟੈਂਸ ਨੂੰ ਹਰਾਇਆ।

ਇਜਰਾਈਲ 'ਚ ਰਾਜਦੂਤ ਵਜੋਂ ਤਾਇਨਾਤ

ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ, ਨਿਊ ਸਾਊਥ ਵੇਲਸ (NSW) ਲਿਬਰਲ ਪਾਰਟੀ ਦੇ ਮੈਂਬਰਾਂ ਵੱਲੋਂ ਐਤਵਾਰ ਨੂੰ ਵੋਟਿੰਗ ਵਿੱਸ ਸ਼ਰਮਾ ਨੇ ਆਖਰੀ ਮਤਦਾਨ 'ਚ ਕਾਨਸਟੈਂਸ ਨੂੰ 251-206 ਵੋਟਾਂ ਨਾਲ ਹਰਾਇਆ। ਸ਼ਰਮਾ ਨੇ 2013 ਤੋਂ 2017 ਤੱਕ ਇਜਰਾਈਲ 'ਚ ਆਸਟ੍ਰੇਲੀਆ ਦੇ ਰਾਜਦੂਤ ਵਜੋਂ ਵੀ ਕੰਮ ਕੀਤਾ ਹੈ। ਦਰਅਸਲ, ਉਨ੍ਹਾਂ ਨੂੰ ਪਾਰਟੀ ਦੇ ਅੰਦਰ ਨਰਮਪੰਥੀਆਂ ਦੀ ਹਮਾਇਤ ਹਾਸਲ ਹੈ।

ਰਾਸ਼ਟਰੀ ਹਿੱਤਾਂ ਲਈ ਬੇਹੱਦ ਖਾਸ

ਇਹ ਕਹਿੰਦੇ ਹੋਏ ਕਿ ਸਾਬਕਾ ਸੀਨੇਟਰ ਪਾਇਨੇ ਤੋਂ ਅਹੁਦਾ ਗ੍ਰਹਿਣ ਕਰਨਾ ਇਕ ਵਿਸ਼ੇਸ਼ ਅਧਿਕਾਰ ਸੀ। ਸ਼ਰਮਾ ਨੇ ਕਿਹਾ, 'ਮੈਂ ਅਲਬਾਨੀ ਸਰਕਾਰ ਨੂੰ ਉਸ ਦੇ ਕਈ ਗਲਤ ਕਦਮਾਂ ਅਤੇ ਗਲਤ ਫੈਸਲਿਆਂ ਲਈ ਸੀਨੇਟ ਵਿੱਚ ਜਵਾਬਦੇਹ ਠਹਿਰਾਉਣ ਅਤੇ ਇਸ ਲਈ ਲੜਨ ਦਾ ਮੌਕਾ ਦੇਣ ਲਈ ਪਾਰਟੀ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਨਿਊ ਸਾਊਥ ਵੇਲਸ ਵਿੱਚ ਕਈ ਪਰਿਵਾਰ ਮਜ਼ਦੂਰੀ ਨਾਲ ਗੁਜਰ-ਬਸਰ ਦੇ ਸੰਕਟ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੇ ਹਨ।'

ਰਿਪੋਰਟ 'ਚ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਗਿਆ, 'ਸੀਨੇਟ 'ਚ ਸੇਵਾ ਕਰਨ ਦਾ ਮੌਕਾ ਮੈਨੂੰ ਕੌਮਾਂਤਰੀ ਉਥਲ-ਪੁਥਲ ਦੇ ਸਮੇਂ 'ਚ ਸਾਡੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਲਈ ਲੜਨ ਦੀ ਆਗਿਆ ਦੇਵੇਗਾ।'

ਵਿਰੋਧੀ ਨੇਤਾ ਨੇ ਦਿੱਤੀ ਵਧਾਈ

NSW ਸੀਨੇਟ ਅਹੁਦਾ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ, ਵਿਰੋਧੀ ਨੇਤਾ ਪੀਟਰ ਡੱਟਨ (Peter Dutton) ਨੇ ਕਿਹਾ ਕਿ ਸੀਨੇਟ 'ਚ ਸ਼ਰਮਾ ਦਾ ਦਾਖਆ ਇਕ ਅਹਿਮ ਸਮੇਂ 'ਤੇ ਹੋਵੇਗਾ। ਡੱਟਨ ਨੇ ਇਕ ਬਿਆਨ 'ਚ ਕਿਹਾ,'ਉਨ੍ਹਾਂ ਦੀ ਕੂਟਨੀਤਕ ਅਤੇ ਵਿਦੇਸ਼ ਨੀਤੀ ਮੁਹਾਰਤ ਪੂਰਬੀ ਯੂਰਪ, ਮੱਧ ਪੂਰਬ ਅਤੇ ਇੰਡੋ-ਪੈਸੀਫਿਕ 'ਚ ਅਨਿਸ਼ਚਿਤ ਹਾਲਾਤ ਨੂੰ ਵੇਖਦੇ ਹੋਏ ਜਨਤਕ ਨੀਤੀ ਬਹਿਸ ਨੂੰ ਕਾਫ਼ੀ ਵਜ਼ਨ ਅਤੇ ਗਿਆਨ ਪ੍ਰਦਾਨ ਕਰੇਗੀ।'

ਯਾਦ ਰਹੇ ਕਿ 2019 'ਚ, ਸੰਘੀ ਚੋਣਾਂ 'ਚ ਸਿਡਨੀ ਉੱਪ ਨਗਰ 'ਚ ਇਕ ਸੀਟ ਜਿੱਤਣ ਤੋਂ ਬਾਅਦ ਦਵੇ ਸ਼ਰਮਾ ਨੇ ਆਸਟ੍ਰੇਲੀਆ ਦੀ ਸੰਸਦ 'ਚ ਪਹਿਲੇ ਭਾਰਤੀ ਮੂਲ ਦੇ ਵਿਧਾਇਕ ਬਣ ਕੇ ਇਤਿਹਾਸ ਰਚਿਆ ਸੀ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live