Radio Spice
International News

ਪੁਲਿਸ ਪੀਸ ਅਫਸਰ ਬਣ ਕੇ ਪੰਜਾਬ ਦੀ ਧੀ ਨੇ ਕੈਨੇਡਾ 'ਚ ਵਧਾਇਆ ਮਾਣ; 2016 'ਚ ਉਚੇਰੀ ਪੜ੍ਹਾਈ ਲਈ ਗਈ ਸੀ ਕੈਨੇਡਾ

By 111459pwpadmin•

ਸਰਹੱਦੀ ਇਤਿਹਾਸਕ ਨਗਰ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਕੈਨੇਡਾ 'ਚ ਫੈਡਰਲ ਕਰੈਕਸ਼ਨਲ ਅਫਸਰ (Police Peace Officer) ਬਣ ਕੇ ਮਾਪਿਆਂ ਹੀ ਨਹੀਂ ਬਲਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ। ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬ

ਸਰਹੱਦੀ ਇਤਿਹਾਸਕ ਨਗਰ ਅਜਨਾਲਾ ਨੇੜਲੇ ਪਿੰਡ ਹਰੜ ਕਲਾਂ ਦੀ ਜੰਮਪਲ ਕੋਮਲਜੀਤ ਕੌਰ ਬੱਲ ਨੇ ਕੈਨੇਡਾ 'ਚ ਫੈਡਰਲ ਕਰੈਕਸ਼ਨਲ ਅਫਸਰ (Police Peace Officer) ਬਣ ਕੇ ਮਾਪਿਆਂ ਹੀ ਨਹੀਂ ਬਲਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਨਾਂ ਰੋਸ਼ਨ ਕੀਤਾ ਹੈ। ਕੋਮਲਜੀਤ ਅਜਨਾਲਾ ਸ਼ਹਿਰ ’ਚ ਆਲ ਸੇਂਟ ਕਾਨਵੈਂਟ ਸਕੂਲ ’ਚ ਮੈਟ੍ਰਿਕ ਪ੍ਰੀਖਿਆ ਅੱਵਲ ਪੁਜੀਸ਼ਨ ’ਚ ਪਾਸ ਕੀਤੀ। ਇਸ ਤੋਂ ਬਾਅਦ ਸਾਹਿਬਜਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤੋਂ ਬਾਰ੍ਹਵੀਂ ਜਮਾਤ ਮੈਰਿਟ ਪੁਜੀਸ਼ਨ ’ਚ ਪਾਸ ਕਰ ਕੇ ਉਚੇਰੀ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਪੁੱਜੀ। ਕੋਮਲਜੀਤ ਕੌਰ ਬੱਲ ਨੇ ਕਰੜੀ ਮਿਹਨਤ ਨਾਲ ਕੈਨੇਡਾ ’ਚ ਫੈਡਰਲ ਕਰੈਕਸ਼ਨਲ ਅਫਸਰ (ਪੁਲਿਸ ਪੀਸ ਅਫਸਰ) ਬਣ ਕੇ ਅਜਨਾਲਾ ਸ਼ਹਿਰ ’ਚ ਵੱਸਦੇ ਆਪਣੇ ਮਾਤਾ ਰਣਬੀਰ ਕੌਰ ਬੱਲ, ਪਿਤਾ ਉੱਘੇ ਸਮਾਜ ਸੇਵਕ ਤੇ ਕਾਂਗਰਸ ਆਗੂ ਮਨਵੀਰ ਸਿੰਘ ਰਵੀ ਬੱਲ ਤੇ ਆਪਣੇ ਭਰਾ ਸੁਖਬੀਰ ਸਿੰਘ ਬੱਲ ਦਾ ਨਾਂ ਹੀ ਨਹੀਂ ਸਗੋਂ ਤਹਿਸੀਲ ਅਜਨਾਲਾ ਸਮੇਤ ਜਿਲ੍ਹਾ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਹੈ।

ਕੋਮਲਜੀਤ ਕੌਰ ਬੱਲ ਦੇ ਕੈਨੇਡਾ ’ਚ ਪੁਲਿਸ ਪੀਸ ਅਫਸਰ ਚੁਣੇ ਜਾਣ ਦੀ ਖਬਰ ਅਜਨਾਲਾ ਖੇਤਰ ’ਚ ਫੈਲਣ ਦੇ ਨਤੀਜੇ ਵਜੋਂ ਉਸ ਦੇ ਪਿਤਾ ਮਨਵੀਰ ਸਿੰਘ ਰਵੀ ਬੱਲ ਸਮੇਤ ਸਮੁੱਚੇ ਪਰਿਵਾਰਕ ਮੈਂਬਰਾਂ ਨੂੰ ਦੂਰ ਨੇੜੇ ਵੱਸਦੇ ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਤੋਂ ਇਲਾਵਾ ਉਨ੍ਹਾਂ ਦੇ ਜਾਣ-ਪਛਾਣ ਵਾਲੇ ਸਨੇਹੀਆਂ ਤੇ ਕੋਮਲਜੀਤ ਕੌਰ ਦੀਆਂ ਸਹਿਪਾਠਣਾਂ ਵੱਲੋਂ ਵਧਾਈਆਂ ਦੇਣ ਤੇ ਖੁਸ਼ੀਆਂ ਸਾਂਝੀਆਂ ਕਰਨ ਦਾ ਸਿਲਸਿਲਾ ਜਾਰੀ ਹੈ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live