Radio Spice
International News

WhatsApp ਦੇ iPhone ਯੂਜ਼ਰਜ਼ ਲਈ ਬੰਦ ਹੋਣ ਜਾ ਰਿਹੈ ਇਹ ਫੀਚਰ ? ਜਾਣੋ ਕੰਪਨੀ ਕਿਸ ਵਜ੍ਹਾ ਨਾਲ ਲੈ ਰਹੀ ਹੈ ਇਹ ਫੈਸਲਾ

By 111459pwpadmin•

ਜੇਕਰ ਤੁਸੀਂ ਮੈਟਾ ਦੇ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ ਆਪਣੇ ਯੂਜ਼ਰਜ਼ ਲਈ ਇੰਸਟੈਂਟ ਵੀਡੀਓ ਮੈਸੇਜ ਦੀ ਸੁਵਿਧਾ ਵੀ ਸ਼ਾਮਲ ਕੀਤੀ ਸੀ। ਵ੍ਹਟਸਐਪ ਦੇ ਕਈ ਯੂਜ਼ਰਜ਼ ਨੂੰ ਕੰਪਨੀ ਦਾ ਇਹ ਫੀਚਰ ਪਸੰਦ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਇਸ ਫੀਚਰ ਨੂੰ ਡਿਸੇਬ

ਜੇਕਰ ਤੁਸੀਂ ਮੈਟਾ ਦੇ ਮਸ਼ਹੂਰ ਚੈਟਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਨਵੀਂ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ। ਦੱਸ ਦਈਏ ਕਿ ਹਾਲ ਹੀ 'ਚ ਕੰਪਨੀ ਨੇ ਆਪਣੇ ਯੂਜ਼ਰਜ਼ ਲਈ ਇੰਸਟੈਂਟ ਵੀਡੀਓ ਮੈਸੇਜ ਦੀ ਸੁਵਿਧਾ ਵੀ ਸ਼ਾਮਲ ਕੀਤੀ ਸੀ।

ਵ੍ਹਟਸਐਪ ਦੇ ਕਈ ਯੂਜ਼ਰਜ਼ ਨੂੰ ਕੰਪਨੀ ਦਾ ਇਹ ਫੀਚਰ ਪਸੰਦ ਨਹੀਂ ਆ ਰਿਹਾ ਸੀ, ਜਿਸ ਤੋਂ ਬਾਅਦ ਇਸ ਫੀਚਰ ਨੂੰ ਡਿਸੇਬਲ ਕਰਨ ਲਈ ਫੀਚਰ ਲਿਆਉਣ ਦੀਆਂ ਖਬਰਾਂ ਆਈਆਂ ਸਨ।

ਹੁਣ ਇਕ ਵਾਰ ਫਿਰ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਇਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ। ਨਵੀਂ ਅਪਡੇਟ ਮੁਤਾਬਕ ਕੰਪਨੀ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਡਿਸੇਬਲ ਕਰਨ ਲਈ ਫੀਚਰ ਨਹੀਂ ਲਿਆ ਰਹੀ ਹੈ।

ਇੰਸਟੈਂਟ ਵੀਡੀਓ ਮੈਸੇਜ ਨੂੰ ਲੈ ਕੇ ਆ ਰਹੀ ਪਰੇਸ਼ਾਨੀ

ਵ੍ਹਟਸਐਪ ਦੇ ਹਰ ਅਪਡੇਟ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਦੀ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਨਵਾਂ ਬਦਲਾਅ ਦੇਖਿਆ ਜਾ ਸਕਦਾ ਹੈ। ਨਵੀਂ ਤਬਦੀਲੀ ਨੂੰ ਨਵੇਂ ਮੈਨਿਊ ਨਾਲ ਦੇਖਿਆ ਜਾ ਸਕਦਾ ਹੈ। ਦਰਅਸਲ, ਇਸ ਰਿਪੋਰਟ ਮੁਤਾਬਕ ਇਸ ਫੀਚਰ ਨੂੰ ਲੈ ਕੇ ਯੂਜ਼ਰਜ਼ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੁਝ ਯੂਜ਼ਰਜ਼ ਲਈ ਇਹ ਫੀਚਰ ਕਈ ਮੌਕਿਆਂ 'ਤੇ ਅਸੁਵਿਧਾਜਨਕ ਹੈ ਤਾਂ ਦੂਸਰੇ ਯੂਜ਼ਰਜ਼ ਨੂੰ ਫੀਚਰ ਇਸਤੇਮਾਲ ਕਰਨ ਲਈ ਇਸ ਨੂੰ ਮੈਨੂਅਲੀ ਇਨੇਬਲ ਕਰਨ ਦੀ ਜ਼ਰੂਰਤ ਹੁੰਦੀ ਹੈ। ਵ੍ਹਟਸਐਪ ਹੁਣ ਸਭੀ ਯੂਜ਼ਰਜ਼ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਨਵਾਂ ਬਦਲਾਅ ਕਰ ਰਿਹਾ ਹੈ।

ਹੁਣ ਤੁਸੀਂ ਵੀਡੀਓ ਤੇ ਆਡੀਓ ਮੋਡ 'ਚ ਕਰ ਸਕੋਗੇ ਸਵਿੱਚ

ਨਵੇਂ ਡਿਵੈਲਪਮੈਂਟ 'ਚ ਕੰਪਨੀ ਯੂਜ਼ਰਜ਼ ਲਈ ਵੀਡੀਓ ਤੇ ਆਡੀਓ ਮੋਡਜ਼ 'ਚ ਸਵਿੱਚ ਕਰਨ ਦੀ ਸਹੂਲਤ ਪੇਸ਼ ਕਰ ਰਹੀ ਹੈ। ਇਸ ਬਦਲਾਅ ਨੂੰ Wabetainfo ਦੀ ਇਸ ਰਿਪੋਰਟ 'ਚ ਇਕ ਸਕ੍ਰੀਨਸ਼ੌਟ ਨਾਲ ਦੇਖਿਆ ਜਾ ਸਕਦਾ ਹੈ।

ਰਿਪੋਰਟ ਅਨੁਸਾਰ, ਕੈਮਰਾ ਤੇ ਮਾਈਕ੍ਰੋਫੋਨ ਦੀ ਵਰਤੋਂ ਕਰ ਕੇ ਦੋਵਾਂ ਵਿਕਲਪਾਂ ਵਿਚਕਾਰ ਸਵਿਚ ਕੀਤਾ ਜਾ ਸਕਦਾ ਹੈ। ਕੰਪਨੀ ਨਵੇਂ ਮੈਨਿਊ ਨਾਲ ਇਸ ਫੀਚਰ ਨੂੰ ਆਸਾਨ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਹੈ।

ਕਿਹੜੇ ਯੂਜ਼ਰਜ਼ ਲਈ ਲਿਆਂਦਾ ਗਿਆ ਨਵਾਂ ਫੀਚਰ

ਦਰਅਸਲ, ਇੰਸਟੈਂਟ ਵੀਡੀਓ ਮੈਸੇਜ ਫੀਚਰ ਨੂੰ ਲੈ ਕੇ ਕੀਤੇ ਗਏ ਨਵੇਂ ਬਦਲਾਅ ਫਿਲਹਾਲ WhatsApp ਦੇ iOS ਬੀਟਾ ਯੂਜ਼ਰਜ਼ ਕਰ ਸਕਦੇ ਹਨ। WhatsApp ਉਪਭੋਗਤਾ TestFlight ਐਪ ਤੋਂ WhatsApp ਦਾ 23.21.1.71 ਵਰਜਨ ਇੰਸਟਾਲ ਕਰ ਸਕਦੇ ਹਨ।

More International News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨInternational News

ਭਾਰਤੀ ਪਾਸਪੋਰਟ ਦੀ ਵਧੀ ਤਾਕਤ—70 ਦੇਸ਼ਾਂ ਦੀ ਯਾਤਰਾ ਹੋਈ ਹੋਰ ਆਸਾਨ

Indian passport holders now enjoy expanded international access — 25 nations visa-free, 40 countries visa-on-arrival, and 5 more with electronic travel authorization, totalling 70 destinations with streamlined procedures.

16 Sept 2026

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅInternational News

ਈਂਧਨ ਦੀਆਂ ਕੀਮਤਾਂ ਹੋਰ ਵਧਣ ਦਾ ਖ਼ਦਸ਼ਾ—ਵਿਸ਼ਵ ਪੱਧਰੀ ਸਪਲਾਈ 'ਤੇ ਟਕਰਾਅ ਦਾ ਦਬਾਅ

International conflicts are creating pressure on global fuel supply chains. Fuel costs are expected to continue rising, affecting commuters, taxi services, delivery operations, and transportation businesses.

14 Sept 2026

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'International News

BRICS ਸੰਬੋਧਨ ਦੌਰਾਨ ਸ਼ੀ ਜਿਨਪਿੰਗ ਅਸਹਿਜ ਨਜ਼ਰ ਆਏ—ਮੋਦੀ ਨੇ ਭਾਸ਼ਣ ਰੋਕ ਕੇ ਪੁੱਛਿਆ, 'ਸਭ ਠੀਕ ਹੈ?'

During a BRICS address, Chinese President Xi Jinping appeared uncomfortable, prompting PM Modi to pause his remarks and ask 'Is everything okay?' Xi subsequently did not attend the formal state dinner.

14 Sept 2026

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।International News

IND vs PAK ਦੇ ਮਹਾ ਮੁਕਾਬਲੇ 'ਚ ਕਿਹੜੀ ਟੀਮ ਦਾ ਪਲੜਾ ਹੈ ਭਾਰੀ, ਜਾਣੋ ਅੰਕੜਿਆਂ ਰਾਹੀਂ।

ਸਪੋਰਟਸ ਡੈਸਕ : ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਦੇ ਖਿਲਾਫ ਭਾਰਤ ਦਾ ਰਿਕਾਰਡ ਸ਼ਾਨਦਾਰ ਹੈ, ਪਰ 2017 ਤੋਂ ਬਾਅਦ ਪਹਿਲੀ ਵਾਰ ਖੇਡੀ ਜਾ ਰਹੀ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਦਾ ਪਲੜਾ ਭਾਰੀ ਹੈ। ਇਹ ਮੁਕਾਬਲਾ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗਾ, ਜਦੋਂ ਦੋਵੇਂ ਗਰੁੱਪ ਏ ਟੀਮਾਂ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਲਈ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਭ

22 Feb 2025

Radio Spice Live