Radio Spice
Sports News

12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚਹੇਤੇ ਖਿਡਾਰੀ ਸ਼ੁਭਮਨ ਗਿੱਲ ਨੂੰ ਮਿਲਣ ਪੁੱਜੇ ਛੋਟੇ ਫੈਨ

By 111459pwpadmin•

ਆਈਪੀਐੱਲ 'ਚ ਗੁਜਰਾਤ ਟਾਈਟਨਸ ਨੂੰ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਲਖਨਊ ਦੇ ਏਕਾਨਾ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਸ਼ੁਭਮਨ ਗਿੱਲ ਦੇ ਪ੍ਰਸ਼ੰਸਕ ਦੋ ਛੋਟੇ ਬੱਚੇ ਕਰੀਬ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚ

 ਆਈਪੀਐੱਲ 'ਚ ਗੁਜਰਾਤ ਟਾਈਟਨਸ ਨੂੰ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਲਖਨਊ ਦੇ ਏਕਾਨਾ ਸਟੇਡੀਅਮ 'ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਸ਼ੁਭਮਨ ਗਿੱਲ ਦੇ  ਪ੍ਰਸ਼ੰਸਕ ਦੋ ਛੋਟੇ ਬੱਚੇ ਕਰੀਬ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚਹੇਤੇ ਖਿਡਾਰੀ ਨੂੰ ਸਪੋਰਟ ਕਰਨ ਆਏ ਸਨ। ਦੋਵੇਂ ਛੋਟੇ ਬੱਚੇ ਲਖਨਊ ਦੇ ਏਕਾਨਾ ਸਟੇਡੀਅਮ 'ਚ ਪੋਸਟਰਾਂ ਨਾਲ ਆਪਣੇ ਚਹੇਤੇ ਸ਼ੁਭਮਨ ਗਿੱਲ ਦਾ ਸਮਰਥਨ ਕਰਦੇ ਨਜ਼ਰ ਆਏ।

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਤੋਂ ਲਖਨਊ ਪਹੁੰਚੇ ਸ਼ੁਭਮਨ ਗਿੱਲ ਦੇ ਛੋਟੇ ਫੈਨ ...

ਲਖਨਊ ਦੇ ਏਕਾਨਾ ਸਟੇਡੀਅਮ ਪਹੁੰਚੇ ਦੋ ਛੋਟੇ ਬੱਚਿਆਂ ਨੇ ਪੋਸਟਰ 'ਚ ਲਿਖਿਆ ਹੈ- ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਤੋਂ ਲਗਭਗ 12 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਉਹ ਆਈਪੀਐਲ ਵਿੱਚ ਸ਼ੁਭਮਨ ਗਿੱਲ ਅਤੇ ਕੇਨ ਵਿਲੀਅਮਸਨ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਮੈਚ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਕੇਨ ਵਿਲੀਅਮਸਨ ਨੂੰ ਮਿਲਣਾ ਚਾਹੁੰਦੇ ਹਨ। ਹਾਲਾਂਕਿ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

https://twitter.com/CricCrazyJohns/status/1777001730527592844

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live