Radio Spice
Sports News

ਆਸਟ੍ਰੇਲੀਆ ਨੇ ਪਹਿਲਾ ਟੈਸਟ 360 ਦੌੜਾਂ ਨਾਲ ਜਿੱਤਿਆ: ਪਰਥ 'ਚ ਪਾਕਿਸਤਾਨ 89 ਦੌੜਾਂ 'ਤੇ ਹੋਈ ਆਲ ਆਊਟ; ਨਾਥਨ ਲਿਓਨ ਨੇ ਪੂਰੀਆਂ ਕੀਤੀਆਂ 500 ਵਿਕਟਾਂ

By 111459pwpadmin•

ਆਸਟਰੇਲੀਆ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਇੱਥੇ ਪਰਥ ਦੀ ਖਤਰਨਾਕ ਪਿੱਚ ’ਤੇ ਪਾਕਿਸਤਾਨ ਨੂੰ 360 ਦੌੜਾਂ ਨਾਲ ਹਰਾ ਦਿੱਤਾ, ਜਿਸ ਵਿਚ ਨਾਥਨ ਲਿਓਨ ਨੇ 500 ਟੈਸਟ ਵਿਕਟਾਂ ਦੀ ਉਪਲਬਧੀ ਆਪਣੇ ਨਾਂ ਕੀਤੀ। ਪਾਕਿਸਤਾਨ ਦੀ ਦੂਜੀ ਪਾਰੀ ਚੌਥੇ ਦਿਨ ਦੇ ਆਖਰੀ ਸੈਸ਼ਨ ਵਿਚ 89 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਉਸ ਨੂੰ ਆਸਟਰੇਲੀਆ ਵਿਚ ਟੈਸਟ ਵਿਚ ਲਗਾਤਾਰ 1

ਆਸਟਰੇਲੀਆ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਇੱਥੇ ਪਰਥ ਦੀ ਖਤਰਨਾਕ ਪਿੱਚ ’ਤੇ ਪਾਕਿਸਤਾਨ ਨੂੰ 360 ਦੌੜਾਂ ਨਾਲ ਹਰਾ ਦਿੱਤਾ, ਜਿਸ ਵਿਚ ਨਾਥਨ ਲਿਓਨ ਨੇ 500 ਟੈਸਟ ਵਿਕਟਾਂ ਦੀ ਉਪਲਬਧੀ ਆਪਣੇ ਨਾਂ ਕੀਤੀ। ਪਾਕਿਸਤਾਨ ਦੀ ਦੂਜੀ ਪਾਰੀ ਚੌਥੇ ਦਿਨ ਦੇ ਆਖਰੀ ਸੈਸ਼ਨ ਵਿਚ 89 ਦੌੜਾਂ ’ਤੇ ਸਿਮਟ ਗਈ, ਜਿਸ ਨਾਲ ਉਸ ਨੂੰ ਆਸਟਰੇਲੀਆ ਵਿਚ ਟੈਸਟ ਵਿਚ ਲਗਾਤਾਰ 15ਵੀਂ ਹਾਰ ਝੱਲਣੀ ਪਈ।

ਮੇਜ਼ਬਾਨ ਟੀਮ ਨੇ ਲੰਚ ਦੇ ਅੱਧੇ ਘੰਟੇ ਬਾਅਦ 5 ਵਿਕਟਾਂ ’ਤੇ 233 ਦੌੜਾਂ ਬਣਾ ਕੇ ਦੂਜੀ ਪਾਰੀ ਐਲਾਨ ਕਰਕੇ ਪਾਕਿਸਤਾਨ ਨੂੰ ਜਿੱਤ ਲਈ 450 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਪਰ ਉਛਾਲ ਭਰੀ ਪਿੱਚ ’ਤੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁਡ ਤੇ ਕਪਤਾਨ ਪੈਟ ਕਮਿੰਸ ਦੇ ਸਾਹਮਣੇ ਪਾਕਿਸਤਾਨ ਦਾ ਚੋਟੀਕ੍ਰਮ ਡਗਮਗਾ ਗਿਆ। ਇਸ ਦੌਰਾਨ ਪਾਕਿਸਤਾਨ ਦੇ ਕਈ ਬੱਲੇਬਾਜ਼ਾਂ ਨੂੰ ਗੇਂਦ ਵੀ ਲੱਗੀ। ਹੇਜ਼ਲਵੁਡ (13 ਦੌੜਾਂ ’ਤੇ 3 ਵਿਕਟਾਂ) ਤੇ ਸਟਾਰਕ (31 ਦੌੜਾਂ ਦੇ ਕੇ 3 ਵਿਕਟਾਂ) ਨੇ ਮਿਲ ਕੇ 6 ਵਿਕਟਾਂ ਲਈਆਂ ਜਦਕਿ ਕਮਿੰਸ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਬਾਬਰ ਆਜ਼ਮ (14 ਦੌੜਾਂ) ਨੂੰ ਆਊਟ ਕੀਤਾ, ਜਿਹੜਾ ਉਸਦੀ ਗੇਂਦ ’ਤੇ ਬੱਲੇ ਛੂਹਾ ਕੇ ਵਿਕਟਕੀਪਰ ਨੂੰ ਕੈਚ ਦੇ ਬੈਠਾ। 

ਆਸਟਰੇਲੀਆ ਦੇ ਤੇਜ਼ਤਰਾਰ ਗੇਂਦਬਾਜ਼ਾਂ ਦਾ ਮਹਿਮਾਨ ਟੀਮ ਦੇ ਬੱਲੇਬਾਜ਼ਾਂ ਕੋਲ ਕੋਈ ਜਵਾਬ ਨਹੀਂ ਸੀ। ਲਿਓਨ ਨੇ ਫਹੀਮ ਅਸ਼ਰਫ ਨੂੰ ਐੱਲ. ਬੀ. ਡਬਲਯੂ. ਦੇ ਰੈਫਰਲ ’ਚ ਸਫਲਤਾ ਹਾਸਲ ਕਰਕੇ ਆਪਣੀ 500ਵੀਂ ਵਿਕਟ ਦੀ ਉਪਲਬਧੀ ਹਾਸਲ ਕੀਤੀ, ਜਿਸ ਤੋਂ ਬਾਅਦ 8 ਖਿਡਾਰੀਆਂ ਦੇ ਇਸ ‘ਐਕਸਕਲਿਊਸਿਵ ਕਲੱਬ’ ਵਿਚ ਸ਼ਾਮਲ ਹੋਣ ਵਾਲਾ ਤੀਜਾ ਆਸਟਰੇਲੀਅਨ ਗੇਂਦਬਾਜ਼ ਬਣ ਗਿਆ। ਲਿਓਨ ਨੇ ਫਿਰ ਇਸ ਓਵਰ ਵਿਚ ਆਮੇਰ ਜਮਾਲ ਨੂੰ ਆਊਟ ਕੀਤਾ, ਜਿਹੜੀ ਪਾਕਿਸਤਾਨ ਦੀ 8ਵੀਂ ਵਿਕਟ ਸੀ। ਇਸ ਤਰ੍ਹਾਂ ਉਸ ਨੇ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। 

ਪਾਕਿਸਤਾਨ ਨੇ ਪਹਿਲੇ 7 ਓਵਰਾਂ ਵਿਚ 17 ਦੌੜਾਂ ਦੇ ਅੰਦਰ 3 ਵਿਕਟਾਂ ਗੁਆ ਦਿੱਤੀਆਂ ਸਨ। ਸਲਾਮੀ ਬੱਲੇਬਾਜ਼ ਅਬਦੁੱਲ੍ਹਾ ਸ਼ਫੀਕ ਪਹਿਲੇ ਓਵਰ ਵਿਚ ਸਟਾਰਕ ਦੀ ਖੂਬਸੂਰਤ ਗੇਂਦ ’ਤੇ ਵਿਕਟਕੀਪਰ ਦੇ ਹੱਥੋਂ ਕੈਚ ਆਊਟ ਹੋਇਆ, ਜਿਸ ਨਾਲ ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਆਪਣੇ ਮੈਦਾਨ ’ਤੇ 200ਵੀਂ ਟੈਸਟ ਵਿਕਟ ਹਾਸਲ ਕੀਤੀ। ਕਪਤਾਨ ਸ਼ਾਨ ਮਸੂਦ 2 ਦੌੜਾਂ ਬਣਾ ਕੇ ਹੇਜ਼ਲਵੁਡ ਦਾ ਸ਼ਿਕਾਰ ਹੋਇਅਾ ਜਦਕਿ ਇਮਾਮ ਉਲ ਹੱਕ ਨੂੰ ਸਟਾਰਕ ਨੇ ਇਕ ਹੋਰ ਖੂਬਸਰੂਤ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਕੀਤਾ।

ਇਸ ਤੋਂ ਪਹਿਲਾਂ ਉਸਮਾਨ ਖਵਾਜਾ ਆਪਣੇ ਸੈਂਕੜੇ ਤੋਂ ਖੁੰਝ ਗਿਆ। ਉਸ ਨੇ 90 ਦੌੜਾਂ ਬਣਾਈਆਂ। ਆਸਟਰੇਲੀਆ ਲੰਚ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਜੋੜਨ ਦੀ ਕੋਸ਼ਿਸ਼ ਵਿਚ ਰੁੱਝਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਖਵਾਜਾ (9 ਚੌਕੇ) ਤੇ ਮਿਸ਼ੇਲ ਸਟਾਰਕ (ਅਜੇਤੂ 63 ਦੌੜਾਂ) ਨੇ 126 ਦੌੜਾਂ ਦੀ ਹਿੱਸੇਦਾਰੀ ਨਿਭਾਈ। ਮਾਰਸ਼ ਨੇ ਆਪਣੇ ਘਰੇਲੂ ਮੈਦਾਨ ’ਤੇ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ।

ਆਸਟਰੇਲੀਆ ਨੇ ਸਵੇਰੇ 2 ਵਿਕਟਾਂ ’ਤੇ 84 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪਹਿਲੇ ਘੰਟੇ ਵਿਚ ਹੀ ਸਟੀਵ ਸਮਿਥ (45) ਤੇ ਟ੍ਰੈਵਿਸ ਹੈੱਡ (14) ਦੀਆਂ ਵਿਕਟਾਂ ਗੁਆ ਦਿੱਤੀਆਂ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਪੂਰੀ ਤਰ੍ਹਾਂ ਨਾਲ ਹਾਵੀ ਸਨ ਪਰ ਖਵਾਜਾ ਤੇ ਮਾਰਸ਼ ਨੇ ਉਸਦਾ ਡਟ ਕੇ ਸਾਹਮਣਾ ਕੀਤਾ। ਖਵਾਜਾ ਨੇ 151 ਗੇਂਦਾਂ ’ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਜਦਕਿ ਮਾਰਸ਼ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 68 ਗੇਂਦਾਂ ਵਿਚ 7 ਚੌਕਿਆਂ ਤੇ 2 ਛੱਕਿਆਂ ਨਾਲ ਅਜੇਤੂ 63 ਦੌੜਾਂ ਬਣਾਈਆਂ।

ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਖੁਰਮ ਸ਼ਹਿਜ਼ਾਦ ਨੇ ਸਮਿਥ ਨੂੰ ਐੱਲ. ਬੀ. ਡਬਲਯੂ. ਕਰਕੇ ਪਾਕਿਸਤਾਨ ਨੂੰ ਦਿਨ ਦੀ ਪਹਿਲੀ ਸਫਲਤਾ ਦਿਵਾਈ, ਜਿਸ ਨਾਲ ਆਸਟਰੇਲੀਆ ਦਾ ਸਕੋਰ 3 ਵਿਕਟਾਂ ’ਤੇ 87 ਦੌੜਾਂ ਹੋ ਗਿਆ। ਇਹ ਮੈਚ ਵਿਚ ਦੂਜਾ ਮੌਕਾ ਸੀ ਜਦੋਂ ਸ਼ਹਿਜ਼ਾਦ ਨੇ ਸਮਿਥ ਨੂੰ ਆਊਟ ਕੀਤਾ। ਸ਼ਹਿਜ਼ਾਦ ਦੀ ਤਰ੍ਹਾਂ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਮਿਰ ਜਮਾਲ (28 ਦੌੜਾਂ ’ਤੇ 1 ਵਿਕਟ) ਨੇ ਵੀ ਹੈੱਡ ਨੂੰ ਲਗਾਤਾਰ ਦੂਜੀ ਪਾਰੀ ਵਿਚ ਆਊਟ ਕੀਤਾ। ਵਨ ਡੇ ਵਿਸ਼ਵ ਕੱਪ ਦੇ ਫਾਈਨਲ ਵਿਚ ਆਸਟਰੇਲੀਆ ਦੀ ਜਿੱਤ ਦੇ ਹੀਰੋ ਰਹੇ ਹੈੱਡ ਨੇ ਮਿਡ ਆਫ ’ਤੇ ਇਮਾਮ ਉਲ ਹੱਕ ਨੂੰ ਕੈਚ ਦਿੱਤਾ। ਜਮਾਲ ਨੇ ਪਹਿਲੀ ਪਾਰੀ ਵਿਚ 111 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ। ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਲਬੋਰਨ ਵਿਚ ‘ਬਾਕਸਿੰਗ ਡੇ’ ਤੋਂ ਸ਼ੁਰੂ ਹੋਵੇਗਾ ਜਦਕਿ ਤੀਜਾ ਟੈਸਟ ਸਿਡਨੀ ਵਿਚ 3 ਤੋਂ 7 ਜਨਵਰੀ ਵਿਚਾਲੇ ਹੋਵੇਗਾ।

ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਦੂਜੀ ਪਾਰੀ 'ਚ 24 ਦੌੜਾਂ ਤੋਂ ਵੱਧ ਦਾ ਸਕੋਰ ਨਹੀਂ ਬਣਾ ਸਕਿਆ।
449 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦਾ ਕੋਈ ਵੀ ਬੱਲੇਬਾਜ਼ ਦੂਜੀ ਪਾਰੀ ਵਿੱਚ 24 ਦੌੜਾਂ ਤੋਂ ਅੱਗੇ ਨਹੀਂ ਵਧ ਸਕਿਆ। ਪਾਕਿਸਤਾਨ ਲਈ ਸੌਦ ਸ਼ਕੀਲ ਨੇ 51 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜੀ ਪਾਰੀ 'ਚ ਸਭ ਤੋਂ ਵੱਧ ਸਕੋਰ ਪਾਕਿਸਤਾਨ ਦੇ ਬਾਬਰ ਆਜ਼ਮ ਰਹੇ। ਉਸ ਨੇ 37 ਗੇਂਦਾਂ 'ਤੇ 14 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਇਮਾਮ-ਉਲ-ਹੱਕ ਨੇ 20 ਗੇਂਦਾਂ 'ਚ 10 ਦੌੜਾਂ ਬਣਾਈਆਂ।

ਸਟਾਰਕ ਅਤੇ ਹੇਜ਼ਲਵੁੱਡ ਦੇ ਸਾਹਮਣੇ ਪਾਕਿਸਤਾਨੀ ਬੱਲੇਬਾਜ਼ ਬੇਵੱਸ
ਪਾਕਿਸਤਾਨ ਦੀ ਪਹਿਲੀ ਵਿਕਟ 2 ਦੌੜਾਂ ਦੇ ਸਕੋਰ 'ਤੇ ਡਿੱਗੀ। ਸਲਾਮੀ ਬੱਲੇਬਾਜ਼ ਅਬਦੁੱਲਾ ਸ਼ਫੀਕ ਮਿਸ਼ੇਲ ਸਟਾਰਕ ਦੀ ਗੇਂਦ 'ਤੇ ਕੈਚ ਆਊਟ ਹੋ ਗਏ। ਪਾਕਿਸਤਾਨ ਨੂੰ ਦੂਜਾ ਝਟਕਾ ਜੋਸ਼ ਹੇਜ਼ਲਵੁੱਡ ਨੇ ਕਪਤਾਨ ਸ਼ਾਨ ਮਸੂਦ ਨੂੰ ਐਲੇਕਸ ਕੇਰੀ ਹੱਥੋਂ ਕੈਚ ਕਰਵਾ ਦਿੱਤਾ। ਪਾਕਿਸਤਾਨੀ ਬੱਲੇਬਾਜ਼ਾਂ ਨੇ ਆਸਟਰੇਲਿਆਈ ਗੇਂਦਬਾਜ਼ਾਂ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਦਾ ਸ਼ਿਕਾਰ ਕੀਤਾ। ਦੋਵਾਂ ਨੇ 3-3 ਵਿਕਟਾਂ ਲਈਆਂ।

ਨਾਥਨ ਲਿਓਨ ਨੇ ਟੈਸਟ 'ਚ 500 ਵਿਕਟਾਂ ਪੂਰੀਆਂ ਕੀਤੀਆਂ
ਨਾਥਨ ਲਿਓਨ ਨੇ ਦੂਜੀ ਪਾਰੀ ਵਿੱਚ 2 ਵਿਕਟਾਂ ਲਈਆਂ। ਪਹਿਲੀ ਵਿਕਟ ਲੈ ਕੇ ਉਸ ਨੇ ਟੈਸਟ 'ਚ ਆਪਣੀਆਂ 500 ਵਿਕਟਾਂ ਪੂਰੀਆਂ ਕਰ ਲਈਆਂ। ਫਹੀਮ ਅਸ਼ਰਫ ਨੂੰ 500ਵਾਂ ਸ਼ਿਕਾਰ ਬਣਾਇਆ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live