Radio Spice
Sports News

ਭਾਰਤ ਨੇ 41 ਸਾਲਾਂ ਬਾਅਦ ਘੋੜ ਸਵਾਰੀ 'ਚ ਜਿੱਤਿਆ ਸੋਨ ਤਗਮਾ, ਏਸ਼ੀਆਈ ਖੇਡਾਂ 'ਚ ਰਚਿਆ ਇਤਿਹਾਸ

By 111459pwpadmin•

ਏਸ਼ੀਆਈ ਖੇਡਾਂ 2023 ਦੇ ਤੀਜੇ ਦਿਨ ਵੀ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਨੇ ਤੀਜੇ ਦਿਨ ਆਪਣਾ ਤੀਜਾ ਸੋਨ ਤਮਗਾ ਜਿੱਤਿਆ। ਭਾਰਤ ਦੀ ਘੋੜ ਸਵਾਰੀ ਟੀਮ ਨੇ 41 ਸਾਲ ਬਾਅਦ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਘੋੜਸਵਾਰ ਸੁਦੀਪਤੀ ਹਜੇਲਾ, ਦਿਵਿਆਕੀਰਤੀ ਸਿੰਘ, ਅਨੁਸ਼ ਅਗਰਵਾਲ ਅਤੇ ਹਿਰਦੇ ਛੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ

ਏਸ਼ੀਆਈ ਖੇਡਾਂ 2023 ਦੇ ਤੀਜੇ ਦਿਨ ਵੀ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਿਹਾ। ਭਾਰਤ ਨੇ ਤੀਜੇ ਦਿਨ ਆਪਣਾ ਤੀਜਾ ਸੋਨ ਤਮਗਾ ਜਿੱਤਿਆ। ਭਾਰਤ ਦੀ ਘੋੜ ਸਵਾਰੀ ਟੀਮ ਨੇ 41 ਸਾਲ ਬਾਅਦ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਘੋੜਸਵਾਰ ਸੁਦੀਪਤੀ ਹਜੇਲਾ, ਦਿਵਿਆਕੀਰਤੀ ਸਿੰਘ, ਅਨੁਸ਼ ਅਗਰਵਾਲ ਅਤੇ ਹਿਰਦੇ ਛੇੜਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ: Sports News : ਗੁਰਦਾਸਪੁਰ ਦੇ ਨੌਜਵਾਨ ਕ੍ਰਿਕਟਰ ਨੇ ਕੈਨੇਡਾ ਦੀ ਰਾਸ਼ਟਰੀ ਟੀਮ ਵਿੱਚ ਬਣਾਈ ਜਗ੍ਹਾ

ਭਾਰਤ ਨੇ ਘੋੜ ਸਵਾਰੀ ਦੇ 40 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤ ਦੇ ਘੋੜਸਵਾਰ ਅਨੁਸ਼, ਸੁਦੀਪਤੀ, ਦਿਵਿਆਕੀਰਤੀ ਅਤੇ ਹਿਰਦੇ ਨੇ ਡਰੈਸੇਜ ਈਵੈਂਟ ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਨੇ 209.205 ਅੰਕ ਬਣਾਏ। ਦਿਵਿਆਕੀਰਤੀ ਨੇ 68.176 ਅੰਕ, ਹਿਰਦੇ ਨੇ 69.941 ਅੰਕ ਅਤੇ ਅਨੁਸ਼ ਨੇ 71.088 ਅੰਕ ਪ੍ਰਾਪਤ ਕੀਤੇ। ਭਾਰਤੀ ਟੀਮ ਚੀਨ ਤੋਂ 4.5 ਅੰਕ ਅੱਗੇ ਸੀ।

ਭਾਰਤ ਨੂੰ ਤੀਜੇ ਦਿਨ ਤੀਜਾ ਸੋਨ ਤਮਗਾ ਮਿਲਿਆ। ਇਸ ਤੋਂ ਪਹਿਲਾਂ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਟੀਮ ਨੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ ਸੀ। ਹੁਣ ਟੀਮ ਇੰਡੀਆ ਦੇ ਕੋਲ ਕੁੱਲ 14 ਮੈਡਲ ਹਨ। ਭਾਰਤ ਦੇ ਨਾਂ 3 ਸੋਨ, 4 ਚਾਂਦੀ ਅਤੇ 7 ਕਾਂਸੀ ਦੇ ਤਗਮੇ ਹਨ। ਟੀਮ ਇੰਡੀਆ ਨੂੰ ਮੰਗਲਵਾਰ ਨੂੰ ਸੇਲਿੰਗ 'ਚ 2 ਕਾਂਸੀ ਦੇ ਤਮਗੇ ਮਿਲੇ ਹਨ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live