Radio Spice
Sports News

FIFA World Cup 2026: ਨਿਊ ਜਰਸੀ ਹੋਸਟ ਕਰੇਗਾ ਫੀਫਾ ਵਿਸ਼ਵ ਕੱਪ ਫਾਈਨਲ, ਮੈਕਸੀਕੋ ਸਿਟੀ ਨੂੰ ਮਿਲਿਆ ਉਦਘਾਟਨ ਸਮਾਰੋਹ ਦਾ ਮੌਕਾ

By 111459pwpadmin•

ਫੁੱਟਬਾਲ ਪ੍ਰੇਮੀਆਂ ਲਈ ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਇਕ ਵੱਖਰੇ ਪੱਧਰ ਦਾ ਹੈ। ਹੁਣ ਅਗਲਾ ਫੀਫਾ ਵਿਸ਼ਵ ਕੱਪ 2026 ਵਿੱਚ ਹੋਵੇਗਾ। ਇਸ ਵਾਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਨਿਊਯਾਰਕ, ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ 'ਚ ਹੋਵੇਗਾ। ਫੀਫਾ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਸ਼ਵ ਕੱਪ ਕਦੋਂ ਸ਼ੁਰੂ ਹੋਵੇਗਾ ਤੇ ਇਸ ਦਾ ਫਾਈਨਲ ਮੈਚ ਕਦੋਂ

ਫੁੱਟਬਾਲ ਪ੍ਰੇਮੀਆਂ ਲਈ ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਇਕ ਵੱਖਰੇ ਪੱਧਰ ਦਾ ਹੈ। ਹੁਣ ਅਗਲਾ ਫੀਫਾ ਵਿਸ਼ਵ ਕੱਪ 2026 ਵਿੱਚ ਹੋਵੇਗਾ। ਇਸ ਵਾਰ ਫੀਫਾ ਵਿਸ਼ਵ ਕੱਪ ਦਾ ਫਾਈਨਲ ਨਿਊਯਾਰਕ, ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ 'ਚ ਹੋਵੇਗਾ। ਫੀਫਾ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਵਿਸ਼ਵ ਕੱਪ ਕਦੋਂ ਸ਼ੁਰੂ ਹੋਵੇਗਾ ਤੇ ਇਸ ਦਾ ਫਾਈਨਲ ਮੈਚ ਕਦੋਂ ਖੇਡਿਆ ਜਾਵੇਗਾ।

ਫੀਫਾ ਵਿਸ਼ਵ ਕੱਪ 2026

ਫੀਫਾ ਵਿਸ਼ਵ ਕੱਪ 11 ਜੂਨ 2026 ਨੂੰ ਸ਼ੁਰੂ ਹੋਵੇਗਾ। ਉਦਘਾਟਨੀ ਸਮਾਰੋਹ ਮੈਕਸੀਕੋ ਸਿਟੀ ਦੇ ਐਜ਼ਟੇਕਾ ਸਟੇਡੀਅਮ ਵਿੱਚ ਪਹਿਲੇ ਮੈਚ ਨਾਲ ਹੋਵੇਗਾ। ਇਸ ਦੇ ਨਾਲ ਹੀ 19 ਜੁਲਾਈ ਨੂੰ ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਅਟਲਾਂਟਾ ਤੇ ਡਲਾਸ ਸੈਮੀਫਾਈਨਲ ਮੈਚਾਂ ਦੀ ਮੇਜ਼ਬਾਨੀ ਕਰਨਗੇ। ਜਦਕਿ ਤੀਜੇ ਸਥਾਨ ਦੀ ਖੇਡ ਮਿਆਮੀ ਵਿੱਚ ਖੇਡੀ ਜਾਵੇਗੀ। ਕੁਆਰਟਰ ਫਾਈਨਲ ਮੈਚ ਲਾਸ ਏਂਜਲਸ, ਕੰਸਾਸ ਸਿਟੀ, ਮਿਆਮੀ ਅਤੇ ਬੋਸਟਨ ਵਿੱਚ ਹੋਣਗੇ। ਤਿੰਨ ਦੇਸ਼ਾਂ ਦੇ ਕੁੱਲ 16 ਸ਼ਹਿਰ ਖੇਡਾਂ ਦੀ ਮੇਜ਼ਬਾਨੀ ਕਰਨਗੇ, ਜਿਸ ਵਿੱਚ ਜ਼ਿਆਦਾਤਰ ਮੈਚ ਹੋਣਗੇ।

ਅਮਰੀਕਾ ਨੇ 1994 ਵਿੱਚ ਫੀਫਾ ਵਿਸ਼ਵ ਕੱਪ ਦਾ ਕੀਤਾ ਸੀ ਆਯੋਜਨ

ਇਸ ਤੋਂ ਪਹਿਲਾਂ 1994 'ਚ ਫੀਫਾ ਵਿਸ਼ਵ ਕੱਪ ਵੀ ਅਮਰੀਕਾ 'ਚ ਹੋਇਆ ਸੀ, ਜਿਸ ਦਾ ਫਾਈਨਲ ਮੈਚ ਲਾਸ ਏਂਜਲਸ ਦੇ ਪਾਸਡੇਨਾ 'ਚ ਰੋਜ਼ ਬਾਊਲ 'ਚ ਹੋਇਆ ਸੀ। ਨਿਊ ਜਰਸੀ ਵਿੱਚ ਮੈਟਲਾਈਫ ਸਟੇਡੀਅਮ ਦੀ ਗੱਲ ਕਰੀਏ ਤਾਂ ਇਹ ਨਿਊਯਾਰਕ ਤੋਂ ਰਦਰਫੋਰਡ, ਨਿਊ ਜਰਸੀ ਵਿੱਚ ਹਡਸਨ ਨਦੀ ਦੇ ਪਾਰ ਸਥਿਤ ਹੈ। 82500 ਸੀਟਾਂ ਵਾਲਾ ਇਹ ਸਟੇਡੀਅਮ ਹੈ।

48 ਟੀਮਾਂ ਲੈਣਗੀਆਂ ਭਾਗ

ਫੀਫਾ ਵਿਸ਼ਵ ਕੱਪ 2026 ਵਿੱਚ 32 ਤੋਂ ਵਧ ਕੇ 48 ਟੀਮਾਂ ਹੋ ਗਈਆਂ ਹਨ। ਮਤਲਬ ਇਸ ਵਾਰ 24 ਹੋਰ ਮੈਚ ਹੋਣਗੇ। ਭਾਵ 16 ਥਾਵਾਂ 'ਤੇ ਕੁੱਲ 104 ਮੈਚ ਖੇਡੇ ਜਾਣਗੇ। ਟੂਰਨਾਮੈਂਟ ਵਿੱਚ ਚਾਰ ਟੀਮਾਂ ਦੇ 12 ਗਰੁੱਪ ਹੋਣਗੇ, ਜਿਨ੍ਹਾਂ ਵਿੱਚੋਂ 8 ਟੀਮਾਂ ਵਿਚਕਾਰ ਨਾਕਆਊਟ ਮੈਚ ਖੇਡੇ ਜਾਣਗੇ। ਅਲੱਗ-ਅਲੱਗ ਥਾਵਾਂ 'ਤੇ ਇਹ ਮੈਚ ਖੇਡੇ ਜਾਣਗੇ।

More Sports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈSports News

ਨਿਊਜ਼ੀਲੈਂਡ ਲਈ ਮਾਣ ਦੀ ਘੜੀ – ਮਿਸ਼ਾ ਥਾਮਸ ਨੇ ਓਲੰਪਿਕ ਫਾਈਨਲ ਲਈ ਕੀਤਾ ਕਵਾਲੀਫਾਈ

ਨਿਊਜ਼ੀਲੈਂਡ ਦੀ 17 ਸਾਲਾ ਖਿਡਾਰਨ ਮਿਸ਼ਾ ਥਾਮਸ ਨੇ ਆਪਣੇ ਓਲੰਪਿਕ ਡੈਬਿਊ ਦੌਰਾਨ ਫ੍ਰੀਸਕੀ ਹਾਫਪਾਈਪ ਮੁਕਾਬਲੇ ਦੇ ਫਾਈਨਲ ਲਈ ਕਵਾਲੀਫਾਈ ਕਰ ਲਿਆ ਹੈ। ਆਕਲੈਂਡ ਦੀ ਰਹਿਣ ਵਾਲੀ ਥਾਮਸ ਨੇ ਇਟਲੀ ਦੇ ਲਿਵਿਗਨੋ ਵਿੱਚ ਹੋਏ ਕਵਾਲੀਫਾਇੰਗ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ-12 ਵਿੱਚ ਆਪਣੀ ਜਗ੍ਹਾ ਬਣਾਈ। 21 ਖਿਡਾਰੀਆਂ ਵਿੱਚੋਂ ਮਿਸ਼ਾ ਥਾਮਸ 10ਵੇਂ ਸਥਾਨ ‘ਤੇ ਰਹ

20 Feb 2026

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ,  ਇਹ ਰਿਕਾਰਡ ਕੀਤਾ ਆਪਣੇ ਨਾਮSports News

IND vs BAN 1st T20: ਪੰਜਾਬ ਦੇ ਪੁੱਤ ਅਰਸ਼ਦੀਪ ਸਿੰਘ ਨੇ ਰਚਿਆ ਇਤਿਹਾਸ, ਇਹ ਰਿਕਾਰਡ ਕੀਤਾ ਆਪਣੇ ਨਾਮ

ਸੋਮਵਾਰ ਰਾਤ ਹਾਰਦਿਕ ਪੰਡਯਾ ਨੇ ਛੱਕਾ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ, ਉਸ ਨੇ ਆਪਣੇ ਕਰੀਅਰ ‘ਚ 5ਵੀਂ ਵਾਰ ਜੇਤੂ ਛੱਕਾ ਲਗਾਇਆ ਹੈ। ਇਸ ਮਾਮਲੇ ‘ਚ ਪੰਡਯਾ ਨੇ ਵਿਰਾਟ ਕੋਹਲੀ (4 ਵਾਰ) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਨੇ ਟੀ-20 ਵਿੱਚ 11ਵੀਂ ਵਾਰ 3 ਵਿਕਟਾਂ ਲਈਆਂ। ਉਨ੍ਹਾਂ ਨੇ ਯੁਜਵੇਂਦਰ ਚਾਹਲ ਨੂੰ ਪਿੱਛੇ ਛੱਡ ਦਿੱਤਾ। ਅਰਸ਼ਦੀਪ ਨੇ

7 Oct 2024

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨSports News

ਸਹੁਰੇ ਤੋਂ ਮੱਝ ਬਦਲੇ ਅਰਸ਼ਦ ਨਦੀਮ ਨੇ ਮੰਗੀ ਜ਼ਮੀਨ

ਪਾਕਿਸਤਾਨ ਦੇ ਜੈਵਲਿਨ ਥਰੋਅ ਸਟਾਰ ਅਰਸ਼ਦ ਨਦੀਮ ਨੇ ਇਤਿਹਾਸਕ ਓਲੰਪਿਕ ਸੋਨ ਤਮਗਾ ਜਿੱਤਣ ਤੋਂ ਬਾਅਦ ਆਪਣੇ ਸਹੁਰੇ ਤੋਂ ਤੋਹਫੇ ਵਜੋਂ ਮੱਝ ਮਿਲਣ 'ਤੇ ਮਜ਼ਾਕੀਆ ਜਵਾਬ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੈਰਿਸ ਓਲੰਪਿਕ 2024 'ਚ ਜੈਵਲਿਨ ਥਰੋਅ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨਦੀਮ ਨੂੰ ਉਨ੍ਹਾਂ ਦੇ ਸਹੁਰੇ ਨੇ ਇਕ ਮੱਝ ਤੋਹਫੇ 'ਚ ਦਿੱਤੀ ਸੀ। ਇਸ ਘਟਨਾ ਬਾਰੇ ਟਿੱਪਣੀ ਕਰਦਿਆਂ

17 Aug 2024

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰSports News

ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਕੁਆਰਟਰ ਫਾਈਨਲ 'ਚ ਹਾਰ ਕੇ ਬਾਹਰ

ਭਾਰਤ ਦੀ ਸਭ ਤੋਂ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਐਤਵਾਰ ਨੂੰ ਕੁਆਰਟਰ ਫਾਈਨਲ 'ਚ ਨੀਦਰਲੈਂਡ ਤੋਂ 0.6 ਨਾਲ ਹਾਰ ਕੇ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ। ਭਾਰਤੀ ਟੀਮ ਦੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹਰਿਆਣਾ ਦੀ 18 ਸਾਲਾ ਭਜਨ ਕੌਰ ਨੇ 60 ਵਿੱਚੋਂ 56 ਅੰਕ ਬਣਾ

29 Jul 2024

Radio Spice Live